ਆਮ ਆਦਮੀ ਪਾਰਟੀ ਦੀ ਮਹਿਲਾ ਸੰਗਠਨ ਪੰਜਾਬ ਦੀ ਇੰਚਾਰਜ ਨੇ ਸੀਲ ਫੈਕਟਰੀ ਦਾ ਕੀਤਾ ਦੌਰਾ ਤੇ ਕਿਸਾਨਾ ਨੂੰ ਜਮੀਨ ਵਾਪਸ ਦਿਵਾਉਣ ਦੀ ਹਿਮਾਇਤ ਕੀਤੀ

0
1581

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਵਿੱਚ 1994 ਵਿੱਚ ਪਿੰਡ ਖੰਡੋਲੀ ਵਿੱਖੇ ਸੀਲ ਫੈਕਟਰੀ ਵਲੋਂ 1119 ਏਕੜ ਜਮੀਨ ਐਕਵਾਇਰ ਕੀਤੀ ਗਈ ਸੀ ਜਿਸ ਵਿੱਚੋਂ 533 ਏਕੜ ਅਣਵਰਤੀ ਜਮੀਨ ਦੀ ਵਾਪਸੀ ਲਈ ਉਜਾੜਾ ਰੋਕੂ ਸੰਘਰਸ਼ ਕਮੇਟੀ ਵਲੋਂ ਚਲਾਇਆ ਜਾ ਰਿਹਾ ਸੰਘਰਸ਼ ਤੇਜ ਕਰਨ ਲਈ ਆਮ ਆਦਮੀ ਪਾਰਟੀ ਦੀ ਮਹਿਲਾ ਸੰਗਠਨ ਪੰਜਾਬ ਦੀ ਇੰਚਾਰਜ ਨੇ ਸੀਲ ਫੈਕਟਰੀ ਨੂੰ ਬੰਦ ਕਰਾਉਣ ਅਤੇ ਜਹਿਰੀਲੇ ਵਾਤਾਵਰਣ ਨੂੰ ਚੰਗਾ ਬਣਾਉਣ ਲਈ ਸੰਘਰਸ਼ ਤੇਜ ਕੀਤਾ। ਅੱਜ ਉਜਾੜਾ ਰੋਕੂ ਸੰਘਰਸ਼ ਕਮੇਟੀ ਵਲੋਂ ਚਲਾਏ ਜਾ ਰਹੇ ਸੰਘਰਸ਼ ਨੂੰ ਉਸ ਵੇਲੇ ਭਰਵਾ ਹੁੰਗਾਰਾਂ ਮਿਲਿਆ ਜਦੋ ਪਿੰਡ ਖੰਡੋਲੀ ਆਮ ਆਦਮੀ ਪਾਰਟੀ ਦੀ ਆਗੂ ਅਤੇ ਪੰਜਾਬ ਮਹਿਲਾ ਸੰਗਠਨ ਦੀ ਇੰਚਾਰਜ ਮੈਡਮ ਮੀਨਾ ਸ਼ਰਮਾ ਨੇ ਸਾਥੀਆਂ ਸਮੇਤ ਚੰਡੀਗੜ ਤੋਂ ਆ ਕੇ ਸੰਘਰਸ਼ ਕਮੇਟੀ ਦੀ ਮੁਕੰਮਲ ਹਮਾਇਤ ਦਾ ਐਲਾਨ ਕੀਤਾ। ਸੰਘਰਸ਼ ਕਮੇਟੀ ਵਲੋਂ ਪਿੰਡ ਖੰਡੋਲੀ ਵਿੱਖੇ ਪਰਿਵਾਰਾ ਸਮੇਤ ਭਾਰੀ ਇੱਕਠ ਕੀਤਾ ਗਿਆ ਅਤੇ ਜਮੀਨ ਵਾਪਸੀ ਦੀ ਚਿਰਾਂ ਤੋਂ ਲਟੱਕਦੀ ਮੰਗ ਨੂੰ ਜੋਰਦਾਰ ਤਰੀਕੇ ਨਾਲ ਉਠਾਇਆ ਗਿਆ। ਅੱਜ ਦੇ ਇੱਕਠ ਨੂੰ ਆਮ ਆਦਮੀ ਪਾਰਟੀ ਦੀ ਆਗੂ ਮੈਡਮ ਮੀਨਾ ਸ਼ਰਮਾ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੁੂ ਅਤੇ ਖਜਾਨਚੀ ਜੋਰਾ ਸਿੰਘ ਚੰਡੀਗੜ ਟਰੇਡ ਯੂਨਿਅਨ ਆਗੂ ਪ੍ਰੇਮ ਸਿੰਘ ਨਨਵਾ, ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਦਰਬਾਰਾ ਸਿੰਘ ਸੈਦਖੇੜੀ ਅਤੇ ਹੋਰ ਆਗੂਆਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਅਕਾਲੀ ਸਰਕਾਰ ਦੀ ਆੜੇ ਹੱਥ ਲੈਂਦਿਆ ਕਿਹਾ ਕਿ ਇਹ ਕਿਸਾਨ ਵਿਰੋਧੀ ਅਤੇ ਕਾਰਖਾਨੇਦਾਰ ਪੱਖ ਦੀ ਸਰਕਾਰ ਹੈ। ਲੈਂਡ ਆਰਡੀਨੈਂਸ 2015 ਨੂੰ ਸਾਂਝੇ ਸਦਨ ਵਿੱਚ ਬਹੁਸਮਤੀ ਬਲਬੂਤੇ ਪਾਸ ਕਰਨ ਲਈ ਬਜਿਦ ਹਨ ਤਾਂ ਜੋ ਕਿਸਾਨਾ ਦਾ ਉਜਾੜਾ ਕਰਕੇ ਕਾਰਖਾਨੇਦਾਰਾਂ ਨੂੰ ਉਹਨਾਂ ਦੀ ਮਰਜੀ ਦੀਆਂ ਜਮੀਨਾ ਦਿਤੀਆਂ ਜਾਣ। ਉਹਨਾਂ ਕਿਹਾ ਕਿ ਸੀਲ ਕੈਮੀਕਲ ਦੀ ਤਰਾਂ ਦੇਸ਼ ਵਿੱਚ ਪਿਛਲੇ ਸਾਲਾ ਵਿੱਚ ਹਾਸਲ ਕੀਤੀਆ ਗਈਆਂ ਅਧੀ ਤੋਂ ਵੱਧ ਜਮੀਨਾ ਅਣਵਰਤੀਆਂ ਪਈਆਂ ਹਨ, ਜਿਸ ਤੇ ਕਿਸਾਨ ਜਮੀਨਾ ਦੀ ਵਾਪਸੀ ਦਾ ਸੰਘਰਯ ਲੜ ਰਹੇ ਹਨ। ਇਸ ਮੌਕੇ ਕਿਸਾਨਾ ਅਤੇ ਉਹਨਾਂ ਦੇ ਪਰਿਵਾਰਾ ਨੇ ਬੈਨਰ ਚੁੱਕਕੇ ਪੰਜਾਬ ਸਰਕਾਰ ਅਤੇ ਸੀਲ ਕੈਮੀਕਲ ਦੇ ਖਿਲਾਫ ਜੋਰਦਾਰ ਨਾਰੇਬਾਜੀ ਕੀਤੀ। ਇਸ ਮੌਕੇ ਪ੍ਰਸ਼ਾਸਨ ਵਲੋਂ ਅਮਨ ਕਾਨੂੰਨ ਦੀ ਰਾਖੀ ਲਈ ਸੁਰਖਿਆਂ ਦੇ ਵੱਡੇ ਪ੍ਰਬੰਧ ਕੀਤੇ ਹੋਏ ਸਨ ਅਤੇ ਸੀਲ ਫੇਕਟਰੀ ਵਲੋਂ ਵੀ ਦਰਜਨ ਸਿਕੋਯਰਟੀ ਗਾਰਡ ਤੈਨਾਤ ਕੀਤੇ ਹੋਏ ਸਨ ਦੀ ਪ੍ਰਵਾਹ ਨਾ ਕਰਦੇ ਹੋਏ ਆਗੂ ਮੈਡਮ ਮੀਨਾ ਸ਼ਰਮਾ ਨੇ ਇਸ ਜਮੀਨ ਨੂੰ ਮੌਕੇ ਤੇ ਜਾ ਵੇਖਿਆ ਅਤੇ ਫੈਕਟਰੀ ਦੇ ਗੇਟ ਤੱਕ ਪਹੁੰਚੇ ਜਿਸ ਤੇ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਜਮੀਨ ਦੀ ਵਾਪਸੀ ਲਈ ਨਾਰੇਬਾਜੀ ਵੀ ਕੀਤੀ ਗਈ। ਮੈਡਮ ਮੀਨਾ ਸ਼ਰਮਾ ਨੇ ਕਿਹਾ ਕਿ ਕਿਸਾਨਾ ਦੇ ਉਜਾੜੇ ਦੀ ਸੀਲ ਕੈਮੀਕਲ ਇੱਕ ਮੁੂੰਹ ਬੋਲਦੀ ਤਸਵੀਰ ਹੈ ਜੋ ਮੈ ਵੇਖਿਆ ਹੈ ਜਿੱਥੇ 20 ਸਾਲ ਬੀਤਣ ਉਪਰਾਂਤ 533 ਏਕੜ ਜਮੀਨ ਅਣਵਰਤੀ ਪਈ ਹੈ ਜੋ ਬੰਜਰ ਜੰਗਲਾਤ ਦਾ ਰੂਪ ਧਾਰਨ ਕਰ ਚੁੱਕੀ ਹੈ, ਕਿੰਨੀ ਬੁਰੀ ਗੱਲ ਹੈ ਕਿ ਨਾ ਤੇ ਇਹ ਫੈਕਟਰੀ ਦੇ ਕੰਮ ਆਈ ਹੈ ਤੇ ਨਾ ਹੀ ਕਿਸਾਨਾ ਦੇ । ਇਸ ਕਰਕੇ ਇਸ ਵੱਡੇ ਨੁਕਸਾਨ ਲਈ ਸਰਕਾਰ ਅਤੇ ਕੰਪਨੀ ਦੋਵੇ ਹੀ ਜਿੰਮੇਵਾਰ ਹਨ। ਮੈਡਮ ਮੀਨਾ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਜਮੀਨ ਵਾਪਸੀ ਦੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਮੁੱਦਾ ਬਣਾ ਕੇ ਚੋਣਾ ਲੜੇਗੀ। ਉਹਨਾਂ ਆਮ ਆਦਮੀ ਪਾਰਟੀ ਦਾ ਸਾਥ ਦੇਣ ਲਈ ਸਮੁਹ ਪੰਜਾਬ ਨਿਵਾਸੀਆਂ ਨੂੰ ਅਪੀਲ ਕੀਤੀ ਤਾਂ ਕਿ ਬਾਦਲਾ ਦਾ ਰਾਜ ਖਤਮ ਕੀਤਾ ਜਾ ਸਕੇ ਅਤੇ ਲੋਕੀ ਆਪਣੀ ਮਰਜੀ ਨਾਲ ਮੌਲਿਕ ਅਧਿਕਾਰਾ ਦਾ ਉਪਯੋਗ ਕਰਕੇ ਜੀ ਸੱਕਣ। ਉਹਨਾਂ ਕਿਹਾ ਕਿ ਜੁਲਾਈ ਦੇ ਅਖੀਰ ਵਿੱਚ ਸ਼ੰਘਰਸ਼ ਕਮੇਟੀ, ਆਲ ਇੰਡੀਆ ਕਿਸਾਨ ਫੈਡਰੇਸ਼ਨ ਅਤੇ ਆਮ ਆਦਮੀ ਪਾਰਟੀ ਚੱਲ ਰਹੇ ਸ਼ੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਵੱਡੀ ਸਮੂਹਿਕ ਕਾਰਵਾਈ ਕਰਨਗੇ।