ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਆੜਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਜਿੰਦਰ ਨਿਰੰਕਾਰੀ ਨੇ ਆਪਣੇ ਆੜਤੀ ਭਰਾਵਾਂ ਦੇ ਨਾਲ ਪਟਿਆਲਾ ਡਿਪਟੀ ਕਮੀਸ਼ਨਰ ਦੇ ਦਫਤਰ ਵਿੱਖੇ ਡੀ.ਸੀ ਸ਼੍ਰੀ ਵਰੁਣ ਰੁੂਜਮ ਨੂੰ ਇੱਕ ਮੇਮੋਰੰਡਮ ਦਿੱਤਾ ਜਿਸ ਵਿੱਚ ਸਰਕਾਰ ਵਲੋਂ ਕੀਤੀ ਗਈ ਪਰਮਲ ਜੀਰੀ ਦੀ ਬਕਾਇਆ ਰਾਸ਼ੀ ਦੇਣ ਸਬੰਧੀ ਉਹਨਾਂ ਦਾ ਧਿਆਨ ਦਿਵਾਇਆਂ। ਇਸ ਮੌਕੇ ਪ੍ਰਧਾਨ ਰਾਜਿੰਦਰ ਨਿਰੰਕਾਰੀ ਨੇ ਦਸਿਆਂ ਕਿ ਸਰਕਾਰ ਵਲੋਂ ਪਰਮਲ ਜੀਰੀ ਦਾ ਭੁਗਤਾਨ ਆੜਤ ਮਜਦੂਰੀ ਹਾਲੇ ਤੱਕ ਆੜਤੀਆਂ ਨੂੰ ਨਹੀਂ ਦਿੱਤੀ ਗਈ ਜਿਸ ਦੀ ਕੁਲ ਰਾਸ਼ੀ 20 ਕਰੋੜ ਰੁਪਏ ਦੇ ਲਗਭਗ ਹੈ ਜਿਸ ਨਾਲ ਆੜਤੀ ਭਰਾਵਾਂ ਨੂੰ ਲੇਨ ਦੇਣ ਵਿੱਚ ਕਾਫੀ ਮੁਸ਼ੱਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਡੀਸੀ ਸ਼੍ਰੀ ਵਰੁਣ ਰੂਜਮ ਨੇ ਵਿਸ਼ਵਾਸ ਦਿਵਾਇਆ ਕਿ ਉਹ ਸੀ ਐਮ ਸਾਹਿਬ ਨਾਲ ਮੀਟਿੰਗ ਕਰਕੇ ਰੁੱਕੀ ਪੇਮੈਂਟ ਜਲਦ ਤੋਂ ਜਲਦ ਕਰਾਉਣਗੇ। ਇਸ ਮੌਕੇ ਆੜਤੀ ਐਸੋਸ਼ੀਏਸ਼ਨ ਦੇ ਜਿਲਾ ਪ੍ਰਧਾਨ ਸ੍ਰ. ਜਸਵਿੰਦਰ ਸਿੰਘ ਰਾਣਾ, ਹਰੀ ਚੰਦ ਫੋਜੀ, ਰਵਿ ਅਹੂਜਾ,ਸੰਜੀਵ ਗੋਇਲ, ਅਰਜਨ ਦੇਵ, ਮਨੋਹਰ ਲਾਲ ਅਤੇ ਹੋਰ ਆੜਤੀ ਮੌਜੂਦ ਸਨ।