ਆੜਤੀਆ ਐਸੋਸ਼ੀਏਸ਼ਨ ਰਾਜਪੁਰਾ ਵਲੋਂ ਦੂਸਰੇ ਖੂਨਦਾਨ ਕੈਂਪ ਵਿੱਚ 200 ਲੋਕਾ ਨੇ ਖੂਨਦਾਨ ਕੀਤਾ

0
1540

 

ਰਾਜਪੁਰਾ (ਧਰਮਵੀਰ ਨਾਗਪਾਲ) ਆੜਤੀਆ ਐਸੋਸ਼ੀਏਸ਼ਨ ਰਾਜਪੁਰਾ ਵਲੋਂ ਦੂਸਰਾ ਖੂਨਦਾਨ ਕੈਂਪ ਰੋਟਰੀ ਭਵਨ ਰਾਜਪੁਰਾ ਵਿੱਖੇ ਲਾਇਆ ਗਿਆ। ਕੈਂਪ ਵਿੱਚ ਸ੍ਰ. ਜਸਵਿੰਦਰ ਸਿੰਘ ਰਾਣਾ ਜਨਰਲ ਸਕੱਤਰ ਆੜਤੀ ਐਸੋਸ਼ੀਏਸ਼ਨ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ। ਉਹਨਾਂ ਕਿਹਾ ਕਿ ਇੱਕ ਯੂਨਿਟ ਖੂੁਨ ਦੇਣ ਨਾਲ 4 ਵਿਅਕਤੀਆਂ ਦੀ ਜਿੰਦਗੀ ਨੂੰ ਬਚਾਇਆ ਜਾ ਸਕਦਾ ਹੈ।ਸਾਨੂੰ ਚਾਹੀਦਾ ਹੈ ਕਿ ਜੋ ਵੀ ਤੰਦਰੁਸਤ ਵਿਅਕਤੀ ਹੈ ਉਸਨੂੰ ਸਾਲ ਵਿੱਚ 2-3 ਵਾਰੀ ਖੂਨ ਜਰੂਰ ਦੇਣਾ ਚਾਹੀਦਾ ਹੈ ਤਾਂ ਕਿ ਐਕਸੀਡੈਂਟ ਹੋਣ ਸਮੇਂ ਜਾ ਕਿਸੇ ਨੂੰ ਵੀ ਜਰੂਰਤ ਪੈਣ ਸਮੇਂ ਖੂਨ ਦੇ ਕੇ ਉਸਦੀ ਜਾਨ ਬਚਾਈ ਜਾ ਸਕੇ । ਇਸ ਮੌਕੇ ਆੜਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਰਜਿੰਦਰ ਨਿਰੰਕਾਰੀ, ਹਰੀ ਚੰਦ ਫੋਜੀ ਜਨਰਲ ਸਕੱਤਰ, ਰਵੀ ਅਹੂਜਾ, ਦਿਨੇਸ਼ ਸਚਦੇਵਾ, ਹਰੀਸ਼ ਨਰੂਲਾ, ਸੰਜੀਵ ਕਮਲ, ਮਨਜੀਤ ਸਿੰਘ, ਦਵਿੰਦਰ , ਸੁਰੇਸ਼ ਕੁਮਾਰ ਪੱਪੀ ਸਮੇਤ ਕਾਫੀ ਗਿਣਤੀ ਵਿੱਚ ਆੜਤੀ ਐਸੋਸ਼ੀਏਸਨ ਦੇ ਮੈਂਬਰ ਮੌਜੂਦ ਸਨ ਅਤੇ ਸੈਕਟਰ 32 ਦੇ ਹਸਪਤਾਲ ਵਲੋਂ ਡਾ. ਧਰਮਵੀਰ ਨੇ ਆਪਣੀ ਪੂਰੀ ਟੀਮ ਸਮੇਤ ਪਹੁੰਚ ਕੇ 200 ਯੂਨਿਟ ਖੂਨ ਇੱਕਠਾ ਕਰਕੇ ਹਸਪਤਾਲ ਦੇ ਬੈਂਕ ਵਿੱਚ ਜਮਾ ਕੀਤਾ।ਇੱਥੇ ਇਹ ਵੀ ਜਿਕਰਯੋਗ ਹੈ ਸਿਹਤ ਦੀ ਚੰਗੀ ਤੰਦਰੁਸ਼ਤੀ ਲਈ ਰੋਜਾਨਾ ਰਣਜੀਤ ਦੇ ਪੱਤਰਕਾਰ ਸ਼੍ਰੀ ਰਮੇਸ਼ ਸ਼ਰਮਾ ਅਤੇ ਪਹਿਰੇਦਾਰ ਦੇ ਪੱਤਰਕਾਰ ਸ੍ਰੀ ਦਯਾ ਸਿੰਘ ਨੇ ਵੀ ਆਪਣਾ ਖੂਨਦਾਨ ਕਰਕੇ ਇਸ ਸਮਾਜ ਸੇਵਾ ਦੇ ਕੰਮਾ ਵਿੱਚ ਆਪਣਾ ਯੋਗਦਾਨ ਪਾਇਆ।