ਇਨਕਮ ਟੈਕਸ ਵਿਭਾਗ ਵਲੋਂ ਕੀਤੀ ਗਈ ਰਾਜਪੁਰਾ ਦੇ ਵਡੇ ਵਪਾਰੀਆ ਦੇ ਅਦਾਰਿਆਂ ਦੀ ਚੈਕਿੰਗ

0
1724

 

ਰਾਜਪੁਰਾ ; (ਧਰਮਵੀਰ ਨਾਗਪਾਲ) ਇਨਕਮ ਟੈਕਸ ਵਿਭਾਗ ਵਲੋਂ ਅਚਾਨਕ ਰਾਜਪੁਰਾ ਦੇ ਦੋ ਵਡੇ ਵਪਾਰੀਆਂ ਦੇ ਅਦਾਰਿਆਂ ਦੀ ਚੈਕਿੰਗ ਬਹੁਤ ਲੰਬੇ ਸਮੇਂ ਤੱਕ ਕੀਤੀ ਗਈ ਜਿਸ ਵਿੱਚ ਪਟਿਆਲਾ ਅਤੇ ਮੰਡੀ ਗੋਬਿੰਦਗੜ ਇਨਕਮ ਟੈਕਸ ਵਿਭਾਗ ਦੀਆਂ ਟੀਮਾ ਵਲੋਂ ਸਾਂਝੇ ਤੌਰ ਤੇ ਕਾਰਵਾਈ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਵਿਭਾਗ ਦੀਆਂ ਟੀਮਾ ਵਲੋਂ ਅਨੇਜਾ ਪਲਾਈਵੂਡ ਅਤੇ ਲਛਮੀ ਫਲੌਰ ਮਿਲ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੀ ਚੈਕਿੰਗ ਕੀਤੀ ਗਈ, ਇਸ ਦੌਰਾਨ ਵਿਭਾਗ ਦੇ ਅਫਸਰਾ ਵਲੋਂ ਅਨੇਜਾ ਪਲਾਈਵੂਡ ਦੇ ਦੋਵੇ ਸ਼ੋਰੂਮ ਅਤੇ ਲਛਮੀ ਫਲੌਰ ਮਿਲ ਦੀਆਂ ਦੋਵੇ ਫੈਕਟਰੀਆਂ ਅਤੇ ਉਹਨਾਂ ਵਲੋਂ ਖੋਲੇ ਗਏ ਐਕਟੀਵਾਂ ਸਕੂਟਰ ਦੇ ਸ਼ੌ-ਰੂਮ ਏਵਨ ਹੋਂਡਾ ਤੇ ਪੂਰਾ ਦਿਨ ਸਟਾਕ ਅਤੇ ਕਾਗਜਾ ਦੀ ਪੂਰੀ ਛਾਣਬੀਣ ਕੀਤੀ ਗਈ।ਇਸ ਦੌਰਾਨ ਵਿਭਾਗ ਵਲੋਂ ਕੀਤੀ ਗਈ ਇਸ ਛਾਪਾਮਾਰੀ ਦੀ ਖਬਰ ਪੂਰੇ ਸ਼ਹਿਰ ਵਿੱਚ ਅੱਗ ਦੀ ਤਰਾਂ ਫੈਲ ਗਈ ਜਿਸ ਕਾਰਨ ਸ਼ਹਿਰ ਦੇ ਹਰ ਬਾਜਾਰ ਅਤੇ ਕੌਨੇ ਵਿੱਚ ਇਸ ਛਾਪਾਮਾਰੀ ਦੀ ਖਬਰ ਵੇਖਣ ਅਤੇ ਸੁਣਨ ਨੂੰ ਮਿਲੀ।

ਇਸ ਛਾਪਾਮਾਰੀ ਦੇ ਸਿਲਸਿਲੇ ਵਿੱਚ ਵਿਭਾਗ ਦੇ ਅਧਿਕਾਰੀਆਂ ਨੇ ਡੀਵੀ ਨਿਊਜ ਪੰਜਾਬ ਨਾਲ ਗਲਬਾਤ ਕਰਦਿਆ ਦਸਿਆਂ ਅਤੇ ਪੁਸ਼ਟੀ ਕੀਤੀ ਕਿ ਸ਼ਹਿਰ ਵਿੱਚ ਅੱਜ ਦੋ ਵਪਾਰਿਕ ਅਦਾਰਿਆ ਤੇ ਰੇਡ ਕੀਤੀ ਗਈ ਹੈ ਜਿਸ ਦੀ ਛਾਣਬੀਣ ਚੱਲ ਰਹੀ ਹੈ ਅਤੇ ਉਹਨਾਂ ਕਿਹਾ ਕਿ ਵਿਭਾਗ ਦੇ ਕੁਝ ਹਦਾਇਤਾ ਅਨੁਸਾਰ ਅਜੇ ਉਹ ਕੁਝ ਨਹੀਂ ਦਸ ਸਕਦੇ ਪਰ ਛਾਣਬੀਣ ਪੂਰੀ ਹੋਣ ਮਗਰੋਂ ਸਾਰੀ ਗਲਬਾਤ ਦੱਸਣਗੇ । ਇੱਥੇ ਇਹ ਵੀ ਵਰਣਨ ਯੋਗ ਹੈ ਕਿ ਜੇਕਰ ਭਾਰਤ ਵਿੱਚ ਹਰੇਕ ਨਾਗਰਿਕ ਆਪਣੀ ਇਮਾਨਦਾਰੀ ਨਾਲ ਇਨਕਮ ਟੈਕਸ ਅਦਾ ਕਰੇਂ ਤਾਂ ਭਾਰਤ ਵੀ ਯੂਰੋਪ ਦੇ ਪੱਛਮੀ ਦੇਸਾ ਵਾਂਗ ਜੀਵੇਂ ਉਹ ਆਪਣੇ ਨਾਗਰਿਕਾ ਨੂੰ ਹੈਲਥ ਸਿਸਟਮ ਕਾਰਡ ਅਤੇ ਹੋਰ ਸਹੂਲਤਾ ਅਦਾ ਕਰਦਾ ਹੈ ਵਾਂਗ ਬੇਸਹਾਰਾ ਨਾਗਰਿਕਾ ਨੂੰ ਸਹਾਰਾ ਮਿਲ ਸਕਦਾ ਹੈ ਅਤੇ ਜੋ ਅੱਜ ਕਲ ਸਮਾਜਿਕ ਸੰਸ਼ਥਾਵਾਂ ਸੇਵਾ ਕਰ ਰਹੀਆਂ ਹਨ ਜੇਕਰ ਸਰਕਾਰ ਨੂੰ ਚੰਗੀ ਆਮਦਨ ਹੋਵੇਗੀ ਤਾਂ ਖੁਦ ਸਰਕਾਰ ਹੀ ਬੇਸਹਾਰਾ ਲੋਕਾ ਦੀ ਸੇਵਾ ਕਰ ਸਕਦੀ ਹੈ ਪਰ ਭਾਰਤ ਵਿੱਚ ਤਾਂ ਇਮਾਨਦਾਰੀ ਨਾਲ ਇਨਕਮ ਟੈਕਸ ਅਦਾ ਕਰਨ ਵਾਲੇ ਨੂੰ ਵੀ ਸਿਹਤ ਸੇਵਾਵਾ ਨਹੀਂ ਮਿਲਦੀਆਂ ਜੋ ਬਹੁਤ ਜਰੂਰੀ ਹਨ।