ਇਨਫੋਸਿਸ ਵਲੋਂ ਮੁਹਾਲੀ ਕੈਂਪਸ ਦੀ ਉਸਾਰੀ ਇਕ ਮਹੀਨੇ ਅੰਦਰ ਸ਼ੁਰੂ ਕਰਨ ਦਾ ਐਲਾਨ

0
1504

 ਪਹਿਲਾ ਪੜਾਅ 18 ਮਹੀਨਿਆਂ ਦੌਰਾਨ ਹੋਵੇਗਾ ਮੁਕੰਮਲ
 ਵੋਲਵੋ ਨੇ ਬੀ.ਆਰ.ਟੀ.ਐਸ. ਤੇ ਕਾਰ ਉਤਪਾਦਨ ਪਲਾਂਟ ਸਥਾਪਿਤ ਕਰਨ ਵਿਚ ਦਿਲਸਚਪੀ ਪ੍ਰਗਟਾਈ
ਬੰਗਲੌਰ/ਚੰਡੀਗੜ•, 7 ਅਗਸਤ (ਧਰਮਵੀਰ ਨਾਗਪਾਲ) ਵਿਸ਼ਵ ਦੀ ਨਾਮੀ ਆਈ.ਟੀ. ਕੰਪਨੀ ਇਨਫੋਸਿਸ ਵਲੋਂ 25,000 ਕਰਮਚਾਰੀਆਂ ਦੀ ਸਮਰੱਥਾ ਵਾਲੇ ਮੁਹਾਲੀ ਕੈਂਪਸ ਦੀ ਉਸਾਰੀ ਇਕ ਮਹੀਨੇ ਅੰਦਰ ਸ਼ੁਰੂ ਕਰਕੇ ਇਸਨੂੰ 18 ਮਹੀਨਿਆਂ ਦੌਰਾਨ ਮੁਕੰਮਲ ਕਰਨ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਦੇ ਕਾਰਜਕਾਰੀ ਉਪ ਪ੍ਰਧਾਨ ਰਾਮਦਾਸ ਕਾਮਥ ਵਲੋਂ ਇਸ ਸਬੰਧੀ ਭਰੋਸਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਪੰਜਾਬ ਨਿਵੇਸ਼ਕ ਸੰਮੇਲਨ ਸਬੰਧੀ ਕੀਤੀ ਮੁਲਾਕਾਤ ਦੌਰਾਨ ਦਿੱਤਾ ਗਿਆ। ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਵਲੋਂ ਹੋਰਨਾਂ ਉਦਯੋਗਿਕ ਅਦਾਰਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਜਿਸ ਵਿਚੋਂ ਵੋਲਵੋ ਵਲੋਂ ਅੰਮ੍ਰਿਤਸਰ ਵਿਖੇ ਬੱਸ ਰੈਪਿਡ ਟਰਾਂਜ਼ਿਟ ਸਿਸਟਮ ਵਿਚ ਡੂੰਘੀ ਦਿਲਚਸਪੀ ਦਿਖਾਈ ਗਈ। ਇਸ ਤੋਂ ਇਲਾਵਾ ਕੰਪਨੀ ਵਲੋਂ ਵੋਲਵੋ ਕਾਰਾਂ ਦੇ ਉਤਪਾਦਨ ਲਈ ਵੀ ਇਕ ਯੂਨਿਟ ਪੰਜਾਬ ਵਿਚ ਲਾਉਣਾ ਵਿਚਾਰ ਅਧੀਨ ਹੈ। ਇਨਵੈਸਟ ਪੰਜਾਬ ਸਬੰਧੀ ਗੱਲਬਾਤ ਜਿਸ ਵਿਚ ਉਦਯੋਗ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਤੇ ਸੰਸਦੀ ਸਕੱਤਰ ਐਨ.ਕੇ.ਸ਼ਰਮਾ ਵੀ ਹਾਜ਼ਰ ਸਨ, ਵਿਚ ਇਨਫੋਸਿਸ ਦੇ ਕਾਰਜਕਾਰੀ ਉਪ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰਾਜੈਕਟ ਸ਼ਥਾਪਿਤ ਕਰਨ ਲਈ ਮਨਜ਼ਰੂੀ ਦੇਣ ਸਬੰਧੀ ਦੇਸ਼ ਦੀ ਸਭ ਤੋਂ ਬਿਹਤਰੀਨ ਵਿਵਸਥਾ ਕਾਇਮ ਕੀਤੀ ਗਈ ਹੈ। ਸ਼੍ਰੀ ਕਾਮਥ ਨੇ ਉਪ ਮੁੱਖ ਮੰਤਰੀ ਨੂੰ ਕਿਹਾ ਕਿ ‘ਅਸੀਂ ਤੁਹਾਡੇ ਅੰਦਾਜ ਤੇ ਸਪੱਸ਼ਟ ਪਹੁੰਚ ਦੇ ਕਾਇਲ ਹਾਂ ਅਤੇ ਇਸੇ ਕਾਰਨ ਹੀ ਅਸੀਂ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਚੰਦਰ ਬਾਬੂ ਨਾਇਡੂ ਦੇ ਪ੍ਰਸ਼ੰਸ਼ਕ ਹਾਂ’। ਉਨ•ਾਂ ਕਿਹਾ ਕਿ ਮੋਹਾਲੀ ਵਿਖੇ ਕੰਪਨੀ ਦਾ ਕੈਂਪਸ ਦੋਹਾਂ ਧਿਰਾਂ ਲਈ ਲਾਹੇਵੰਦ ਹੋਵੇਗਾ ਕਿਉਂਕਿ ਕੰਪਨੀ ਵਿਚ ਪੰਜਾਬੀ ਮੂਲ ਦੇ 2500 ਦੇ ਕਰੀਬ ਕਰਮਚਾਰੀ ਕੰਮ ਕਰਦੇ ਹਨ, ਜਿਨ•ਾਂ ਨੂੰ ਪੰਜਾਬ ਤਬਦੀਲ ਕੀਤਾ ਜਾ ਸਕੇਗਾ। ਉਨ•ਾਂ ਕਿਹਾ ਕਿ ਕੰਪਨੀ ਦਾ ਕੈਂਪਸ ਸ਼ੁਰੂ ਹੋਣ ਨਾਲ ਸੂਬੇ ਦੀ ਅਰਥ ਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ। ਵੋਲਵੋ ਇੰਡੀਆ ਦੇ ਪ੍ਰਬੰਧਕੀ ਨਿਰਦੇਸ਼ਕ ਕਮਲ ਬਾਲੀ ਤੇ ਵੋਲਵੋ ਬੱਸਜ਼ ਦੇ ਪ੍ਰਬੰਧਕੀ ਨਿਰਦੇਸ਼ਕ ਵੀ.ਆਰ.ਵੀ. ਸ੍ਰੀਪ੍ਰਸ਼ਾਦ ਨੇ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਸਿਟੀ ਬੱਸ ਸੇਵਾ ਤੇ ਬੱਸ ਰੈਪਿਡ ਟਰਾਂਸਪੋਰਟ ਸਿਸਟਮ ਵਿਚ ਸਹਿਯੋਗ ਦੀਆਂ ਅਸੀਮ ਸੰਭਾਵਨਾਵਾਂ ਮੌਜੂਦ ਹਨ। ਉਨ•ਾਂ ਕਿਹਾ ਕਿ ਵੋਲਵੋ ਕੇਵਲ ਅਜਿਹੀ ਕੰਪਨੀ ਹੈ ਜੋ ਕਿ ਬੀ.ਆਰ.ਟੀ.ਐਸ. ਬੱਸਾਂ ਦਾ ਨਿਰਮਾਣ ਕਰਦੀ ਹੈ, ਜਿਸ ਬਾਰੇ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੋਲਵੋ ਨਾਲ ਮਿਲਕੇ ਬੀ.ਆਰ.ਟੀ.ਐਸ. ਲਈ ਕੰਮ ਕਰਨ ਦੀ ਛੁੱਕ ਹੈ। ਸ੍ਰੀ ਬਾਲੀ ਨੇ ਕਿਹਾ ਕਿ ਵੋਲਵੋ ਵਲੋਂ ਪੰਜਾਬ ਵਿਚ ਕਾਰਾਂ ਦੇ ਉਤਪਾਦਨ ਲਈ ਪਲਾਂਟ ਸਥਾਪਿਤ ਕੀਤਾ ਜਾਣਾ ਵਿਚਾਰ ਅਧੀਨ ਹੈ ਜਿਸ ਲਈ ਜ਼ਮੀਨੀ ਸੰਭਾਵਨਾਵਾਂ ਤਲਾਸ਼ਣ ਲਈ ਕੰਪਨੀ ਵਲੋਂ ਜਲਦ ਹੀ ਇਕ ਟੀਮ ਪੰਜਾਬ ਭੇਜੀ ਜਾ ਰਹੀ ਹੈ।
ਇਸ ਤੋਂ ਇਲਾਵਾ ਨੈਕਸਟ ਵੈਲਥ ਵਲੋਂ ਇਕ ਪੇਸ਼ਕਾਰੀ ਤਹਿਤ ਦੂਜੇ ਤੇ ਤੀਜੇ ਦਰਜੇ ਦੇ ਸ਼ਹਿਰਾਂ ਵਿਚ ਨਿਵੇਸ਼ਕਾਂ ਨੂੰ ਖਿੱਚਣ ਸਬੰਧੀ ਜਾਣਕਾਰੀ ਦਿੱਤੀ ਗਈ। ਕੰਪਨੀ ਦੇ ਸੰਸਥਾਪਕ ਤੇ ਐਮ.ਡੀ. ਡਾ. ਸ੍ਰੀਧਰ ਮਿੱਤਾ ਨੇ ਕਿਹਾ ਕਿ ਉਨ•ਾਂ ਦੀ ਕੰਪਨੀ ਛੋਟੇ ਸ਼ਹਿਰਾਂ ਵਿਚ ਪ੍ਰਾਜੈਕਟ ਸਥਾਪਿਤ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਸਬੰਧੀ ਮੁਹਾਰਿਤ ਹਾਸਿਲ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਛੋਟੇ ਉੰਦਮੀਆਂ ਵਲੋਂ ਇਕ ਕਰੋੜ ਰੁਪੈ ਤੱਕ ਦੇ ਨਿਵੇਸ਼ ਨਾਲ 250 ਤੋਂ 300 ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਹੈ, ਅਤੇ ਇਹ ਨਿਵੇਸ਼ ਮਾਡਲ ਪੰਜਾਬ ਵਿਚ ਆਸਾਨੀ ਨਾਲ ਸਫਲਤਾਪੂਰਵਕ ਲਾਗੂ ਹੋ ਸਕਦਾ ਹੈ। ਸ. ਬਾਦਲ ਨੇ ਕਿਹਾ ਕਿ ਨੈਕਸਟਵੈਲਥ ਦੇ ਪ੍ਰਾਜੈਕਟਾਂ ਨੂੰ ਸਹਿਕਾਰੀ ਬੈਂਕਾਂ ਵਲੋਂ ਫੰਡ ਦਿੱਤੇ ਜਾ ਸਕਦੇ ਹਨ ਅਤੇ ਇਨ•ਾਂ ਪ੍ਰਾਜੈਕਟਾਂ ਲਈ ਨਵੇਂ ਸਥਾਪਿਤ ਹੋ ਰਹੇ ਕਾਲਜਾਂ ਜਾਂ ਹੁਨਰ ਵਿਕਾਸ ਕੇਂਦਰਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਸ. ਬਾਦਲ ਵਲੋਂ ਸਟੈਂਡਰਡ ਲਾਇਫ ਸਾਇੰਸਜ਼ ਤੇ ਪੂਰਵਅਨਕਾਰਾ ਵਪਾਰਕ ਸਮੂਹਾਂ ਦੇ ਪ੍ਰਤੀਨਿਧੀਆ ਨਾਲ ਵੀ ਮੀਟਿੰਗ ਕੀਤੀ ਗਈ। ਸਟੈਂਡਰਡਲਾਇਫ ਸਾਇੰਸਜ਼ ਵਲੋਂ ਪੰਜਾਬ ਵਿਚ ਸਮਾਰਟ ਲੈਬਾਰਟਰੀ ਸਥਾਪਿਤ ਕਰਨ ਦੀ ਪੇਸ਼ਕਸ਼ ਕੀਤੀ ਗਈ ਜਿਸ ਨਾਲ ਕੈਂਸਰ ਤੇ ਹੋਰ ਘਾਤਕ ਬਿਮਾਰੀਆਂ ਦੇ ਟਾਕਰੇ ਵਿਚ ਮਦਦ ਮਿਲੇਗੀ। ਟੋਇਟਾ ਦੇ ਉਪ ਪ੍ਰਧਾਨ ਵਿਕਰਮ ਕਿਰਲੋਸਕਰ ਵਲੋਂ ਪੰਜਾਬ ਵਿਚ ਆਈ.ਟੀ.ਆਈ. ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਟੋਇਟਾ ਨਾਲ ਮਿਲਕੇ ਇਸ ਖੇਤਰ ਵਿਚ ਸਹਿਯੋਗ ਦੇਣ ਲਈ ਵੀ ਪੂਰੀ ਤਰ•ਾਂ ਤਿਆਰ ਹੈ। ਇਸ ਮੌਕੇ ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਨੁਰਿੱਧ ਤਿਵਾੜੀ ਵਲੋਂ 28 ਤੇ 29 ਅਕਤੂਬਰ ਨੂੰ ਹੋਣ ਵਾਲੇ ਨਿਵੇਸ਼ਕ ਸੰਮੇਲਨ ਵਿਚ ਭਾਗ ਲੈਣ ਸਬੰਧੀ ਉਦਯੋਗਪਤੀਆਂ੍ਯ ਨੂੰ ਸੱਦਾ ਵੀ ਦਿੱਤਾ ਗਿਆ। ਸ. ਬਾਦਲ ਨਾਲ ਉਨ•ਾਂ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਇਨਵੈਸਟਮੈਂਟ ਪ੍ਰਮੋਸ਼ਨ ਦੇ ਪ੍ਰਮੁੱਖ ਸਕੱਤਰ ਕਰਨ ਅਵਤਾਰ ਸਿੰਘ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਤੇ ਪੀ.ਐਸ.ਆਈ.ਈ.ਸੀ. ਦੇ ਐਮ.ਡੀ ਅਮਿਤ ਢਾਕਾ ਵੀ ਹਾਜ਼ਰ ਸਨ।