ਐਡਵੋਕੇਟ ਸੁਨੀਲ ਪਬਰੇਜਾ ਬਣੇ ਕਾਨੂੰਨੀ ਸਲਾਹਕਾਰ ਸ਼ਿਵ ਸੈਨਾ ਰਾਸ਼ਟਰੀ ਦੇ

0
1675

ਰਾਜਪੁਰਾ 23 ਅਗਸਤ (ਧਰਮਵੀਰ ਨਾਗਪਾਲ) ਸ਼ਿਵ ਸੈਨਾ ਰਾਸ਼ਟਰੀ ਦੇ ਪ੍ਰਧਾਨ ਸ਼੍ਰੀ ਚੁਰੰਜੀ ਸ਼ਰਮਾ ਨੇ ਮੀਡੀਆ ਨੂੰ ਲਿਖਤੀ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਉਹਨਾਂ ਵਲੋਂ ਸਦੀ ਗਈ ਵਿਸ਼ੇਸ ਮੀਟਿੰਗ ਵਿੱਚ ਸ਼ਿਵ ਸੈਨਾ ਰਾਸ਼ਟਰੀ ਪੰਜਾਬ ਦੇ ਰਾਸ਼ਟਰੀ ਸਲਾਹਕਾਰ ਵਕੀਲ ਸੁਨੀਲ ਪਬਰੇਜਾ ਕਾਨੂੰਨੀ ਸਲਾਹਕਾਰ ਬਣਾਏ ਗਏ ਹਨ। ਉਹਨਾਂ ਨੇ ਕਿਹਾ ਕਿ ਸ਼ਿਵ ਸੈਨਾ ਰਾਸ਼ਟਰੀ ਦੀ ਭਰਤੀ ਮੁੂਹਿੰਮ ਵਿੱਚ ਬਹੁਤ ਸਾਰੇ ਮੈਂਬਰ ਸ਼ਾਮਲ ਕੀਤੇ ਗਏ ਹਨ ਅਤੇ ਉਹਨਾਂ ਸਾਰੇ ਜਿਲਿਆਂ ਦੇ ਪ੍ਰਧਾਨਾ ਨੂੰ ਅਪੀਲ ਕੀਤੀ ਹੈ ਕਿ ਉਹ ਭਰਤੀ ਅਭਿਆਨ ਦੇ ਤਹਿਤ  ਉਹ ਸ਼ਿਵ ਸੈਨਾ ਰਾਸ਼ਟਰੀ ਦੀ ਜਿਆਦਾ ਤੋਂ ਜਿਆਦਾ ਮੈਂਬਰ ਬਣਾਉਣ। ਉਹਨਾਂ ਕਿਹਾ ਕਿ ਯੁਵਾ ਪੀੜੀ ਨੂੰ ਨਸ਼ਿਆਂ ਦੀ ਗੰਦੀ ਆਦਤ ਤੋਂ ਛੁਡਾਉਣ ਲਈ ਇਹ ਭਰਤੀ ਅਭਿਆਨ ਸ਼ੁਰੂ ਕੀਤਾ ਹੈ ਅਤੇ ਆਪਣੇ ਧਰਮ ਦੇ ਲਈ ਜਿੰਮੇਵਾਰੀਆਂ ਸਮਝਣ ਦੀ ਲੋੜ ਹੈ। ਇਸ ਮੌਕੇ ਜਿਲਾ ਚੇਅਰਮੈਨ ਹਰੀਸ਼ ਸਚਦੇਵਾ, ਜਿਲਾ ਪ੍ਰਧਾਨ ਰਵਿ ਪਾਹਵਾ, ਰਾਜਪੁਰਾ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਅਤੇ ਉਪ ਪ੍ਰਧਾਨ ਸੰਤੋਸ਼ ਚੌਧਰੀ, ਨਰਾਇਣ ਅਰੋੜਾ, ਸ਼ੁਭ ਕਰਣ ਪੰਜਾਬ ਦੇ ਉਪ-ਪ੍ਰਧਾਨ ਮਨਮੋਹਨ ਵਰਮਾ, ਪ੍ਰਿਸ ਸ਼ਰਮਾ, ਪ੍ਰੇੈਸ ਸੈਕਟਰੀ ਨਰੇਸ਼ ਜੌਲੀ, ਜਸ਼ ਪ੍ਰਕਾਸ਼, ਅਜੈਬ ਸਿੰਘ ਅਤੇ ਕਸ਼ਮੀਰ ਸਿੰਘ ਹਾਜਰ ਸਨ।