ਕਣਕ ਦੀ ਖਰੀਦ ਦਾ ਉਦਘਾਟਨ ਕੀਤਾ ਸਾਬਕਾ ਮੰਤਰੀ ਪੰਜਾਬ ਰਾਜ ਖੁਰਾਨਾ ਨੇ

0
1554

 

ਰਾਜਪੁਰਾ 13 ਅਪ੍ਰੈਲ (ਧਰਮਵੀਰ ਨਾਗਪਾਲ) ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਰਾਜਪੁਰਾ ਵਿੱਖੇ ਅੱਜ ਤੋਂ ਕਣਕ ਦੀ ਖਰੀਦ ਦੀ ਸ਼ੁਰੂਆਤ ਕਰਨ ਲਈ ਇੱਥੋ ਦੇ ਸਾਬਕਾ ਮੰਤਰੀ ਪੰਜਾਬ ਸ੍ਰੀ ਰਾਜ ਖੁਰਾਨਾ ਨੇ ਸ਼੍ਰੀ ਸੁੱਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਣਕ ਦੀ ਪਹਿਲੀ ਬੋਲੀ ਦੀ ਖਰੀਦ ਦਾ ਉਦਘਾਟਨ ਕੀਤਾ। ਪਹਿਲੀ ਬੋਲੀ ਵਿੱਚ ਪ੍ਰਾਈਵੇਟ ਖਰੀਦਦਾਰ ਨੇ 1450 ਰੁਪਏ ਜੋ ਸਰਕਾਰੀ ਖਰੀਦ ਦਾ ਰੇਟ ਹੈ ਪ੍ਰਤੀ ਕੁਇੰਟਲ ਖਰੀਦ ਕੀਤੀ। ਇਸ ਮੌਕੇ ਉਹਨਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰ. ਕਰਤਾਰ ਸਿੰਘ ਸੰਧੂ ਅਨਾਜ ਮੰਡੀ ਦੇ ਪ੍ਰਧਾਨ ਰਜਿੰਦਰ ਨਿਰੰਕਾਰੀ, ਸੈਕਟਰੀ ਹਰੀ ਚੰਦ ਫੌਜੀ, ਬਲਾਕ ਸੰਮਤੀ ਮੈਂਬਰ ਰੁਪਿੰਦਰ ਸਿੰਘ (ਰੂਬੀ), ਅਕਾਲੀ ਦਲ ਦੇ ਹਰਪਾਲ ਸਿੰਘ ਸਰਾਉ, ਜਥੇਦਾਰ ਧਿਆਨ ਸਿੰਘ ਸੈਦਖੇੜੀ, ਸ੍ਰੀ ਪ੍ਰਵੀਨ ਛਾਬੜਾ ਸਾਬਕਾ ਨਗਰ ਕੌਂਸਲ ਰਾਜਪੁਰਾ, ਐਮ ਸੀ ਵਿਪਨ ਕੁਮਾਰ, ਸ਼ਾਂਤੀ ਸਪਰਾ, ਅਮਨਦੀਪ ਨਾਗੀ ਐਮ ਸੀ ਤੋਂ ਇਲਾਵਾ ਆੜਤੀ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਦਿਨੇਸ਼ ਸਚਦੇਵਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਆੜਤੀ ਮੌਜੂਦ ਸਨ।

ਫੋਟੋ ਕੈਪਸ਼ਨ; ਕਣਕ ਦੀ ਖਰੀਦ ਦੀ ਸ਼ੂਰੂਆਤ ਕਰਦੇ ਹੋਏ ਸਾਬਕਾ ਮੰਤਰੀ ਪੰਜਾਬ ਸ਼੍ਰੀ ਰਾਜ ਖੁਰਾਨਾ ਅਤੇ ਮੰਡੀ ਦੇ ਪ੍ਰਧਾਨ ਰਾਜਿੰਦਰ ਨਿਰੰਕਾਰੀ, ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰ. ਕਰਤਾਰ ਸਿੰਘ ਸੰਧੂ ਤੇ ਹੋਰ ਪਤਵੰਤੇ   ਫੋਟੋ ਧਿਆਨ ਸਿੰਘ ਸੈਦਖੇੜੀ