ਕਿਉਂ ਤੁਸੀਂ ਆਪਣੇ ਭਰਾ ਨੂੰ ਨਹੀਂ ਦੇਖ ਸਕਦੇ: ਰੰਧਾਵਾ ਦਾ ਹਰਸਿਮਰਤ ਨੂੰ ਸਵਾਲ

0
1468

ਚੰਡੀਗੜ੍ਹ, 8 ਅਗਸਤ: (ਧਰਮਵੀਰ ਨਾਗਪਾਲ)  ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਫੂਡ ਤੇ ਪ੍ਰੋਸੈਸਿੰਗ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਦੇ ਸਹਾਇਕ ਦਾ ਨਾਂ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸਾਹਮਣੇ ਆਉਣ ’ਤੇ ਉਨ੍ਹਾਂ ਦਾ ਅਸਤੀਫਾ ਮੰਗੇ ਜਾਣ ’ਤੇ ਹਰਸਿਮਰਤ ਤੋਂ ਸਵਾਲ ਕੀਤਾ ਹੈ ਕਿ ਉਹ ਸ਼ਰਮਾ ਦਾ ਅਸਤੀਫਾ ਮੰਗਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਭਰਾ ਬਿਕ੍ਰਮ ਸਿੰਘ ਮਜੀਠੀਆ ਦਾ ਅਸਤੀਫਾ ਕਿਉਂ ਨਹੀਂ ਮੰਗਦੀ ਹਨ? ਰੰਧਾਵਾ ਨੇ ਕਿਹਾ ਕਿ ਮਜੀਠੀਆ ਦਾ ਨਾਂ ਕਈ ਬਾਹਰ ਸਾਹਮਣੇ ਆ ਚੁੱਕਾ ਹੈ ਅਤੇ ਜਗਦੀਸ਼ ਭੋਲਾ ਨੇ ਵਿਅਕਤੀਗਤ ਤੌਰ ’ਤੇ ਉਸਦਾ ਨਾਂ ਲਿਆ ਸੀ। ਇਸ ਲੜੀ ਹੇਠ ਤੁਸੀਂ ਕਿਵੇਂ ਆਪਣੇ ਭਰਾ ਦੇ ਜਗਦੀਸ਼ ਭੋਲਾ, ਸੱਤਾ, ਜਗਜੀਤ ਚਾਹਲ ਤੇ ਬਿੱਟੂ ਔਲਖ ਨਾਲ ਸਬੰਧਾਂ ਤੋਂ ਇਨਕਾਰ ਕਰ ਸਕਦੇ ਹੋ, ਜਿਹੜੇ ਨਸ਼ਾ ਤਸਕਰੀ ਰੈਕੇਟ ਦੇ ਮੁੱਖ ਦੋਸ਼ੀ ਹਨ? ਸਿਰਫ ਇਸ ਲਈ ਕਿ ਮਜੀਠੀਆ ਤੁਹਾਡੇ ਭਰਾ ਹਨ, ਤੁਸੀਂ ਈ.ਡੀ. ਦੀ ਜਾਂਚ ਨੂੰ ਪ੍ਰਭਾਵਿਤ ਕਰਨ ਸਮੇਤ ਉਸਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰ ਰਹੇ ਹੋ। ਉਨ੍ਹਾਂ ਨੇ ਹਰਸਿਮਰਤ ਬਾਦਲ ਨੂੰ ਯਾਦ ਦਿਲਾਇਆ ਹੈ ਕਿ ਨਵਜੋਤ ਕੌਰ ਸਿੱਧੂ ਨੇ ਮਜੀਠੀਆ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਮਜੀਠੀਆ ਨੂੰ ਗੈਂਗਸਟਰਾਂ ਦਾ ਮਾਸਟਰ ਮਾਇੰਡ ਦੱਸਿਆ ਹੈ, ਕਿਉਂ ਤੁਸੀਂ ਆਪਣੇ ਗਠਜੋੜ ਸਾਂਝੇਦਾਰ ਦੀ ਲੀਡਰ ਵੱਲੋਂ ਅਜਿਹੇ ਗੱਭੀਰ ਦੋਸ਼ ਲਗਾਏ ਜਾਣ ’ਤੇ ਆਪਣੇ ਭਰਾ ਦਾ ਅਸਤੀਫਾ ਨਹੀਂ ਮੰਗਦੀ ਹੋ। ਰੰਧਾਵਾ ਨੇ ਕਿਹਾ ਕਿ ਇਹ ਸਿਆਸੀ ਵਿਖਾਵੇ ਤੇ ਪੱਖਪਾਤ ਤੇ ਦੇਖ ਕੇ ਵੀ ਅੰਨ੍ਹਾ ਬਣੇ ਰਹਿਣ ਦੀ ਸਪੱਸ਼ਟ ਉਦਾਰਹਨ ਹੈ, ਜਿਵੇਂ ਧ੍ਰਿਤਰਾਸ਼ਟਰ ਨੇ ਆਪਣੇ ਬੇਟੇ ਦੇ ਪਿਆਰ ’ਚ ਆਪਣਾ ਸਾਰਾ ਸਮਰਾਜ ਤਬਾਹ ਕਰ ਲਿਆ ਸੀ। ਡੇਰਾ ਬਾਬਾ ਨਾਨਕ ਦੇ ਵਿਧਾਇਕ ਨੇ ਕੇਂਦਰੀ ਮੰਤਰੀ ਤੋਂ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ ਪੰਜਾਬ ਲਈ ਕੀ ਕੀਤਾ ਹੈ? ਐਸੋਚੇਮ ਦੀ ਰਿਪੋਰਟ ਮੁਤਾਬਿਕ ਪੰਜਾਬ ਲਈ ਨਿਵੇਸ਼ਾਂ ’ਚ 93 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕੀ ਪੰਜਾਬ ’ਚ ਨਿਵੇਸ਼ ਲਿਆਉਣ ’ਚ ਅਸਫਲ ਰਹਿਣ ’ਤੇ ਤੁਹਾਨੂੰ ਨੈਤਿਕ ਅਧਾਰ ’ਤੇ ਅਸਤੀਫਾ ਨਹੀਂ ਦੇਣਾ ਚਾਹੀਦਾ ਹੈ? ਰੰਧਾਵਾ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਗਹਿਰੀ ਹਮਦਰਦੀ ਪ੍ਰਗਟ ਕੀਤੀ ਹੈ, ਜਿਹੜੇ ਸਿਆਸੀ ਮਾਮਲਿਆਂ ’ਚ ਕੋਈ ਵੀ ਫੈਸਲਾ ਲੈ ਸਕਣ ’ਚ ਅਸਮਰਥ ਹਨ। ਉਹ ਬਿਨ੍ਹਾਂ ਕੰਮ ਦੇ ਸੰਗਤ ਦਰਸ਼ਨਾਂ ਰਾਹੀਂ ਆਪਣਾ ਸਮਾਂ ਬਤੀਤ ਕਰ ਰਹੇ ਹਨ। ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਅੱਤਵਾਦ ਇਕ ਕਾਲਾ ਦਹਾਕਾ ਰਿਹਾ ਹੈ। ਪਰ ਜਦੋਂ ਦਹਾਕਿਆਂ ਬਾਅਦ ਮੁੜ ਤੋਂ ਇਤਿਹਾਸ ਲਿੱਖਿਆ ਜਾਵੇਗਾ, ਬਾਦਲ ਦੇ ਸ਼ਾਸਨ ਨੂੰ ਸੱਭ ਤੋਂ ਕਾਲਾ ਸਮਾਂ ਲਿੱਖਿਆ ਜਾਵੇਗਾ, ਜਦੋਂ ਨਸ਼ਿਆਂ ਨੇ ਇਕ ਪੂਰੀ ਪੀੜ੍ਹੀ ਦਾ ਖਾਤਮਾ ਕਰ ਦਿੱਤਾ, ਮਾਫੀਆ ਦਾ ਰਾਜ ਰਿਹਾ, ਅਰਥ ਵਿਵਸਥਾ ਬੇਹਾਲ ਤੇ ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ।