ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੁਰਸੀ ਬਚਾਉਣ ਖਾਤਰ ਟਾਈਟਲਰ ਨੂੰ ਬੇਕਸੂਰ ਦੱਸਿਆ :-ਸਰਬਜੀਤ ਸਿੰਘ ਡਿੰਪੀ

0
1729

ਜੰਡਿਆਲਾ ਗੁਰੂ 16 ਦਸੰਬਰ ( ਕੁਲਜੀਤ ਸਿੰਘ:)ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਦੇ ਹਿੱਟਲਰ ੧੯੮੪ ਦੇ ਸਿੱਖ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਜੋ ਬੇਕਸੂਰ ਦੱਸਿਆ ਗਿਆ ਸੀ ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੁਰਸੀ ਬਣਾਉਣ ਲਈ ਦਿੱਤਾ ਹੈ।ਇਹਨਾ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਦੇ ਸਰਕਲ ਇੰਚਾਰਜ ਸਰਬਜੀਤ ਸਿੰਘ ਡਿੰਪੀ ਨੇ ਪੱਤਰਕਾਰਾ ਨਾਲ ਕੀਤਾ।ਡਿੰਪੀ ਨੇ ਕਿਹਾ ਕਿ ਕੈਪਟਨ ਦੇ ਦਿੱਤੇ ਹੋਏ ਬਿਆਨ ਨਾਲ ਸਿੱਖਾਂ ਦੇ ਹਿਰਦੇ ਵਲੂਂਦਰੇ ਗਏ ।ਇਸ ਦਾ ਵਿਰੋਧ ਕਰਨ ਵਾਸਤੇ ਫੂਲਕਾ ਵੱਲੋਂ ਇੱਕ ਸਾਇਕਲ ਰੈਲੀ ਕੱਢੀ ਗਈ ਸੀ ,ਇਹ ਸਾਈਕਲ ਰੈਲੀ ਤਰਨ ਤਾਰਨ ਤੋ ਸ਼ੁਰੂ ਹੋ ਕੇ ਜਲ੍ਹਿਆਂ ਵਾਲਾ ਅੰਮ੍ਰਿਤਸਰ ਵਿਖੇ ਸਮਾਪਤ ਹੋਈ ਸੀ।ਰੈਲੀ ਨੂੰ ਇੰਨਾ ਵੱਡਾ ਸਨਮਾਨ ਮਿਲਿਆ ਸੀ ਜਿਸ ਨੂੰ ਵੇਖ ਕੇ ਵਿਰੋਧੀਆਂ ਦੀ ਨੀਂਦ ਹਰਾਮ ਹੋ ਗਈ।ਫੂਲਕਾ ਨੇ ਕੈਪਟਨ ਵੱਲੋਂ ਦਿੱਤੇ ਇਸ ਬੇਤੁਕੇ ਬਿਆਨ ਬਦਲੇ ਸਿੱਖ ਕੌਮ ਕੋਲੋ ਮਾਫੀ ਮੰਗਣ ਵਾਸਤੇ ਕਿਹਾ ਅਤੇ ਜਨਤਾ ਨੂੰ ਵੀ ਅਪੀਲ ਕੀਤੀ ਕਿ ਹੁਣ ਸਮਾ ਇੰਨਾ ਦੋਵਾਂ(ਕਾਂਗਰਸ,ਅਕਾਲੀ-ਭਾਜਪਾ) ਪਾਰਟੀਆਂ ਨੂੰ ਪੰਜਾਬ ਵਿੱਚੋ ਕੱਢਣ ਦਾ ਆ ਗਿਆ ਹੈ ਇਸ ਲਈ ਸਾਰੇ ੨੦੧੭ ਵਿੱਣ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦਈਏ ਅਤੇ ਪੰਜਾਬ ਨੂੰ ਫਿਰ ਤੋ ਸੋਨੇ ਦੀ ਚਿੜੀ ਬਣਾ ਸਕੀਏ।ਇਸ ਮੌਕੇ ਜੰਡਿਆਲਾ ਹਲਕਾ ਦੇ ਸਾਰੇ ਸਰਕਲ ਇੰਚਾਰਜ ਅਤੇ ਬਹੁਤ ਸਾਰੇ ਵਲੰਟੀਅਰਾਂ ਨੇ ਹਿੱਸਾ ਲਿਆ।
ਕੈਪਸ਼ਨ:-ਐਚ ਐਸ ਫੂਲਕਾ ਨਾਲ ਖੜੇ ਸਰਕਲ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਤੇ ਸਾਥੀ।