ਕੈਲੀਫੋਰਨੀਆ ਦੇ ਗੁਰਦੁਆਰੇ ਤੇ ਵੈਂਡਲਿਜਮ ਦੀ ਹੋਈ ਘਟਨਾ ਦੀ ਨਿੰਦਾ

0
1645
ਚੈਸਪੀਕ-ਵਿਰਜੀਨੀਆ 13 ਦਸੰਬਰ (ਸੁਰਿੰਦਰ ਢਿਲੋਂ) ਬੀਤੇ ਦਿੰਨੀ ਫਰਾਂਸ ਦੇ ਪੈਰਿਸ ਸ਼ਹਿਰ ਤੇ ਮੁੜ ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਸੈਨ ਬਰਨੈਰਡੀਨੋ ਵਿਖੇ ਹੋਏ ਅਤਿਵਾਦੀ ਹਮਲਿਆਂ ਦੇ ਬਾਦ ੲਿਸਲਾਮ ਵਿਰੋਧੀ ਭਾਵਨਾਵਾਂ ਕੁਝ ਲੋਕਾਂ ਵਿਚ ਹਨ ਤੇ ਸਿੱਖਾਂ ਦਾ ਪੱਗੜੀ ਵਾਲਾ ਪਹਿਰਾਵਾ ਹੋਣ ਕਾਰਨ ਉਨ੍ਹਾਂ ਨੂੰ ਵੀ ਨਫਰਤ ਭਰੇ ਵਿਅੰਗਾਂ ਦਾ ਜਿਥੇ ਸਾਹਮਣਾ ਕਰਨਾ ਪੈ ਰਿਹਾ ਹੈ  ਉਥੇ ਉਨ੍ਹਾਂ ਦੇ ੳਰੈਂਜ ਕਾਉਂਟੀ ਦੇ ਬਿਊਨਾ ਪਾਰਕ ਸਥਿਤ ਗੁਰਦੁਆਰਾ ਸਿੰਘ ਸਭਾ ਦੀਆਂ ਦਿਵਾਰਾਂ ਤੇ ਉਥੇ ਰਾਤ ਰੁੱਕੇ ੲਿਕ ਟਰੱਕ ਤੇ ਪੇਂਟ ਨਾਲ ਮਾੜੀ ਸ਼ਬਦਾਵਲੀ ਲਿਖ ਦਿਤੀ ਗਈ |ਪੁਲੀਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਾਂਚ ਜਾਰੀ ਹੈ |
    ਸਥਾਨਿਕ ਸਿੱਖ ਆਗੂ ਨਿਸ਼ਾਨ ਸਿੰਘ ਸਿੱਧੂ ਨੇ ੲਿਸ ਘਟਨਾ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕੇ ਸਿੱਖ ਧਰਮ ਤੇ ੲਿਸਲਾਮ ਦੋ ਵੱਖ ਧਰਮ ਹਨ |ਉਨ੍ਹਾਂ ਨੇ ੲਿਸ ਘਟਨਾ ਤੇ ਦੁੱਖ ਪ੍ਰਗਟ ਕਰਦੇ ਹੋਏ ਉਚ ਪੱਧਰੀ ਜਾਂਚ ਦੀ ਮੰਗ ਕੀਤੀ | ਉਨ੍ਹਾਂ ਅੱਗੇ ਕਿਹਾ ਕੇ ਅਸੀਂਂ ਅਮਰੀਕਨ ਸਭਿਆਚਾਰ ਤੇ ੲਿਸ ਦੀਆਂ ਕਦਰਾਂ ਕੀਮਤਾਂ ਨੂੰ ਪਿਆਰ ਕਰਦੇ ਹਾਂ ਅਸੀਂ ਅਮਰੀਕਨ ਪਹਿਲਾਂ ਹਾਂ ਤੇ ਅਮਰੀਕਾ ਵਿਚ ਨਫਰਤ ਨਾਮ ਦੀ ਕਿਸੇ ਚੀਜ ਲਈ਼ ਕੋਈ ਥਾਂਹ ਨਹੀਂ ਹੈ | ਉਨ੍ਹਾਂ ਅੱਗੇ ਦੱਸਿਆ ਕੇ ਸਿੱਖ ਧਰਮ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ |
    ੲਿਥੇ ਵਰਨਣਯੋਗ ਹੈ ਕੇ 2012 ਵਿਚ ਵਿਸਕੋਨਸਿਨ ਸਥਿਤ ਗੁਰਦੁਆਰਾ ਸਾਹਿਬ ਵਿਖੇ ੲਿਕ ਸਿਰਫਿਰੇ ਨੇ ਅੰਧਾਦੁੰਧ ਗੋਲੀਆਂ ਚਲਾ ਕੇ ਛੇ ਸਿੱਖ ਸ਼ਰਧਾਲੂਆਂ ਦੀ ਹੱਤਿਆ ਕਰ ਦਿਤੀ ਸੀ |ਅਮਰੀਕਾ ਵਿਚ 500,000 ਦੇ ਕਰੀਬ ਸਿੱਖ ਧਰਮ ਦੇ ਪੈਰੋਕਾਰ ਹਨ ਤੇ ਉਹ ਅਕਸਰ ਪਗੜੀ ਬੰਨਦੇ ਹਨ |