ਗਊਆਂ ਤੇ ਹੋਰ ਪਸ਼ੂਆਂ ਦੀ ਸਾਂਭ ਸੰਭਾਲ ਲਈ ਬਣਾਈ ਜਾ ਰਹੀ ਗਊਸ਼ਾਲਾ ਦੀ ਅੱਜ ਦੂਸਰੀ ਸ਼ੈੱਡ ਦੇ ਨੀਂਹ ਪੱਥਰ ਦਾ ਉਦਘਾਟਨ,

0
2119

ਸੁਲਤਾਨ ਪੁਰ ਲੋਧੀ 15 ਜਨਵਰੀ (ਨਿਰਮਲ ਸਿੰਘ) ਇੱਥੋਂ ਦਸ ਕਿਲੋਮੀਟਰ ਦੂਰ ਪਿੰਡ ਕਮਾਲਪੁਰ ਮੋਠਾਂਵਾਲ ਵਿਖੇ ਅੱਜ ਪੰਚਾਇਤੀ ਦੀ 20 ਕਿੱਲੇ ਜ਼ਮੀਨ ਵਿੱਚ ਗਊਆਂ ਤੇ ਹੋਰ ਪਸ਼ੂਆਂ ਦੀ ਸਾਂਭ ਸੰਭਾਲ ਲਈ ਬਣਾਈ ਜਾ ਰਹੀ ਗਊਸ਼ਾਲਾ ਦੀ ਅੱਜ ਦੂਸਰੀ ਸ਼ੈੱਡ ਦੇ ਨੀਂਹ ਪੱਥਰ ਉਦਘਾਟਨ ਹਲਕਾ ਵਿਧਾਇਕ ਨੂੰ ਸਰਦਾਰ ਨਵਤੇਜ ਸਿੰਘ ਚੀਮਾ ਨੇ ਆਪਣੇ ਕਰ ਕਮਲਾ ਨਾਲ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਤਾਇਬ ਐਸਡੀਐਮ ਡਾ ਚਾਰੂਮਿਤਾ ਏ ਡੀ ਸੀ ਅਵਤਾਰ ਸਿੰਘ ਭੁੱਲਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸਮਾਜ ਸੇਵਕ ਗਊ ਸੇਵਕ ਕਪੂਰ ਚੰਦ ,ਪ੍ਰਮੋਦ ਗੁਪਤਾ ਸੁਲਤਾਨ ਲੋਧੀ ਅਤੇ ਸਰਪੰਚ ਸੁਖਦੇਵ ਸਿੰਘ ਵੀ ਨਾਲ ਸਨ ! ਉਦਘਾਟਨ ਮੌਕੇ ਪ੍ਰਸ਼ਾਸਨ ਅਧਿਕਾਰੀ ਡਾਕਟਰ ਅਤੇ ਪੰਚਾਇਤ ਮੈਂਬਰਾਂ ਦੀ ਵੱਡੀ ਗਿਣਤੀ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਚੀਮਾ ਦੱਸਿਆ ਕਿ ਬਹੁਤ ਹੀ ਅਣਥੱਕ ਉਪਰਾਲੇ ਨਾਲ ਇਸ ਗਊਸ਼ਾਲਾ ਨੂੰ ਨੇਪੜੇ ਚਾੜਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 16 ਲੱਖ 66 ਹਜਾਰ ਰੁਪਏ ਦਾ ਪ੍ਰਾਜੈਕਟ ਹੈ ਤੇ ਮਜ਼ਦੂਰ ਹੋਏ ਹਨ ਤੇ ਗਊ ਸੇਵਕ ਅਤੇ ਗਊਸ਼ਾਲਾ ਦੀ ਬਾਕੀ ਦੀ ਸੇਵਾ ਦਾ ਕੰਮ ਕਪੂਰ ਚੰਦ ਅਤੇ ਪ੍ਰਮੋਦ ਗੁਪਤਾ ਨੇ ਬਾਕੀ ਦੀ ਰਕਮ

ਆਪਣੇ ਕੋਲੋਂ ਲਗਾਉਣ ਦਾ ਵਚਨ ਲਿਆ ਹੈ !ਇਹ ਸ਼ੈੱਡ 200=45ਫੁੱਟ ਦੀ ਬਣਾਈ ਜਾ ਰਹੀ ਹੈ ਸ੍ਰੀ ਚੀਮਾ ਦੱਸਿਆ ਕਿ ਪਿਛਲੀ ਸਰਕਾਰ ਪੰਜਾਬ ਦਾ ਖਜ਼ਾਨਾ ਖਾਲੀ ਕਰਕੇ ਗਈ ਗਈ ਇਸ ਵੇਲੇ 37ਹਜ਼ਾਰ ਕਰੋੜ ਦਾ ਤੇ ਅਤੇ 2ਲੱਖ ਕਰੋੜ ਦਾ ਕਰਜ਼ਾ ਹੈ ਇੱਥੋਂ ਕਿ ਮੁਲਾਜ਼ਮਾਂ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਸੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੀ ਕਾਇਆ ਪਲਟ ਦਿੱਤੀ ਜਾਵੇਗੀ !ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੱਬਤ ਤਾਇਬ ਨੇ ਦੱਸਿਆ ਕਿ ਪਿਛਲੇ ਦਿਨੀਂ ਇਹ ਗਊਸ਼ਾਲਾ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਇਸ ਨੂੰ ਬੁਨਾਉਣ ਅਤੇ ਗਊਸ਼ਾਲਾ ਦੀ ਸਾਂਭ ਸੰਭਾਲ ਲਈ ਚੀਮਾ ਸਾਹਿਬ ਨੇ ਸਰਕਾਰ ਕੋਲੋਂ 16 ਲੱਖ 66 ਹਜ਼ਾਰ ਰੁਪਏ ਮਨਜ਼ੂਰ ਕਰਵਾਏ ਹਨ ਜਿਸ ਦਾ ਅੱਜ ਸ੍ਰੀ ਚੀਮਾ ਸਾਹਿਬ ਨੇ ਦੂਸਰੀ ਸ਼ੈੱਡ ਦਾ ਉਦਘਾਟਨ ਅਤੇ ਇਹ ਸ਼ੈੱਡ ਫਰਵਰੀ ਤੱਕ ਤਿਆਰ ਹੋ ਜਾਵੇਗੀ !ਇਸ ਗਊਸ਼ਾਲਾ ਵਿੱਚ 250ਪਸ਼ੂਆਂ ਬੇਸਹਾਰਾ ਰਹਿ ਸਕਦੇ ਹਨ !ਡਿਪਟੀ ਕਮਿਸ਼ਨਰ ਮੁਹੰਮਦ ਤਾਇਬ ਨੇ ਕਿਹਾ ਕਿ ਸਾਨੂੰ ਗਊਆਂ ਪ੍ਰਤੀ ਆਪਣੀ ਸੋਚ ਬਦਲਣੀ ਚਾਹੀਦੀ ਹੈ ਅਤੇ ਉਨ੍ਹਾਂ ਸਾਂਭ ਸਭਾਲ ਕਰਨੀ ਚਾਹੀਦੀ ਹੈ ਅਤੇ ਗਊਆਂ ਦੀ ਸੇਵਾ ਕਰਨੀ ਚਾਹੀਦੀ ਹੈ !ਉਨ੍ਹਾਂ ਕਿਹਾ ਕਿ ਗਊ ਨੂੰ ਆਪਣੀ ਮਾਂ ਸਮਝ ਕੇ ਸੇਵਾ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਗਊਆਂ ਸਾਂਭ ਸੰਭਾਲ ਵੀ ਕਮੇਟੀ ਦਾ ਵੀ ਗਠਨ ਕੀਤਾ ਹੈ !ਉਨ੍ਹਾਂ ਨੇ ਸਮਾਜ ਸੇਵੀ ਸੰਸਥਾ ਨੂੰ ਗਊ ਦੀ ਸੇਵਾ ਲਈ ਅੱਗੇ ਆਉਣ ਲਈ ਕਿਹਾ ਅਤੇ ਗਊਸ਼ਾਲਾ ਵਿੱਚ ਬਾਣਦਾ ਦਾ ਸੰਯੋਗ ਦੇਣ ਲਈ ਕਿਹਾ !ਇਸ ਮੌਕੇ ਏ ਡੀ ਸੀ ਅਵਤਾਰ ਸਿੰਘ ਭੁੱਲਰ ,ਐਸਡੀਐਮ ਡਾ ਚਾਰੂਮਿਤਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸਰਦਾਰ ਸੁੱਚਾ ਸਿੰਘ ਸਰਪੰਚ ਸੁਖਦੇਵ ਸਿੰਘ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਪ੍ਰਮੋਦ ਗੁਪਤਾ ਗਊਸ਼ਾਲਾ ਸੁਲਤਾਨਪੁਰ ਲੋਧੀ , ਨਰਿੰਦਰ ਸਿੰਘ, ਹਰਪ੍ਰੀਤ ਸਿੰਘ ,ਸਰਦਾਰ ਸਿੰਘ, ਅਵਤਾਰ ਸਿੰਘ ਰੰਧਾਵਾ ,ਸਤਵਿੰਦਰ ਸਿੰਘ, ਰਵੀ ਪੀ ਏ ,ਡਾਕਟਰ ਰਮੇਸ਼ ਸ਼ਰਮਾ , ਅਰਵਿੰਦਰ ਅਨੰਦ, ਜਸਕਿਰਤ, ਮੋਹਨ ਲਾਲ ,ਸਾਰੇ ਡਾਕਟਰ ਬੀ ਡੀ ਓ ਪੀ ਪਰਗਟ ਸਿੰਘ ,ਐਕਸੀਅਨ ਸੰਜੀਵ ਕੁਮਾਰ ,ਸੁਖਵਿੰਦਰ ਸਿੰਘ, ਗੁਰਬਚਨ ਸਿੰਘ ਦਰਸ਼ਨ ਸਿੰਘ ਰਛਪਾਲ ਸਿੰਘ ,ਪ੍ਰੀਤਮ ਸਿੰਘ, ਮਹਿੰਦਰ ਕੌਰ ,ਸਤਨਾਮ ਸਿੰਘ ਬਾਜਵਾ ,ਤੋਂ ਇਲਾਵਾ ਨਗਰ ਨਿਵਾਸੀ ਹਾਜ਼ਰ ਸਨ !