ਗੁਰਦੁਆਰਾ ਆਤਮ ਪ੍ਰਕਾਸ਼ ਦੇ ਮੁੱਖ ਸੇਵਾਦਾਰ ਭਾਈ ਨਸੀਬ ਸਿੰਘ ਵਲੋਂ ਠੰਡੇ ਤੇ ਮਿੱਠੇ ਜਲ ਦੀ ਲਾਈ ਛਬੀਲ

0
1731

 

ਰਾਜਪੁਰਾ 17 ਜੂਨ (ਧਰਮਵੀਰ ਨਾਗਪਾਲ) ਗੁਰਦੁਆਰਾ ਆਤਮ ਪ੍ਰਕਾਸ਼ ਰਾਜਪੁਰਾ ਧਮੋਲੀ ਦੇ ਮੁੱਖ ਸੇਵਾਦਾਰ ਭਾਈ ਨਸੀਬ ਸਿੰਘ ਵਲੋਂ ਠੰਡੇ ਤੇ ਮਿੱਠੇ ਜਲ ਦੀ ਛਬੀਲ ਲਾ ਕੇ ਯਾਤਰੀਆਂ ਨੂੰ ਅੱਤ ਦੀ ਪੈ ਰਹੀ ਉਸ ਗਰਮੀ ਜਿਸ ਸਮੇਂ ਧਰਤੀ ਤੇ ਨੰਗੇ ਪੈਰ ਰੱਖਣਾ ਪੈਰਾ ਵਿੱਚ ਛਾਲੇ ਪੈਣ ਦੇ ਬਰਾਬਰ ਹੁੰਦਾ ਹੈ ਗਰਮੀ ਤੋਂ ਰਾਹਤ ਦਿਵਾਈ ਅਤੇ ਲੋਕਾ ਨੇ ਆਪਣੀਆਂ ਕਾਰਾ ਟਰੱਕ ਅਤੇ ਬਸਾ ਰੋਕ ਕੇ ਠੰਡਾ ਤੇ ਮਿੱਠਾ ਜਲ ਪੀ ਕੇ ਧੰਨਵਾਦ ਕੀਤਾ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਭਾਈ ਨਸੀਬ ਸਿੰਘ ਨੇ ਦਸਿਆ ਕਿ ਇਹ ਸੇਵਾ ਹਰ ਸਾਲ ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਕੇ ਕੀਤੀ ਜਾਂਦੀ ਹੈ ਤੇ ਸੇਵਾਦਾਰ ਇਹੋ ਜਿਹੀ ਸੇਵਾ ਕਰਕੇ ਖੁਸ਼ੀਆਂ ਮਹਿਸੂਸ ਕਰਦੇ ਹਨ। ਉਹਨਾਂ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ 2 ਨਵੰਬਰ ਨੂੰ ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਦੀ ਬਰਸੀ ਮੌਕੇ ਗੁਰਦੁਆਰਾ ਆਤਮ ਪ੍ਰਕਾਸ਼ ਧਮੋਲੀ ਵਿੱਖੇ ਦਿਵਾਨ ਸਜਾਏ ਜਾਂਦੇ ਹਨ ਤੇ ਸੰਗਤਾਂ ਮੇਲੇ ਵਾਂਗ ਪੁੱਜ ਕੇ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾ ਵਿੱਚ ਨਤਮਸੱਤਕ ਹੋ ਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ। ਇਸ ਸਮੇਂ ਠੰਡੇ ਮਿੱਠੇ ਜਲ ਦੀ ਛਬੀਲ ਦੀ ਸੇਵਾ ਕਰਨ ਵਾਲਿਆ ਵਿੱਚ ਬਾਬਾ ਨਸੀਬ ਸਿੰਘ ਤੋਂ ਇਲਾਵਾ ਭਾਈ ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਧਮੋਲੀ, ਜਤਿੰਦਰ ਸਿੰਘ, ਭਾਈ ਕੁਲਬੀਰ ਸਿੰਘ, ਗੁਰਮੀਤ ਸਿੰਘ, ਮੇਜਰ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।