ਗੁਰਦੂਆਰਾ ਸਾਹਿਬ ਦੇ ਸਾਹਮਣੇ ਪਈ ਗੰਦਗੀ ਕਾਰਨ ਲੋਕ ਹਨ ਪਰੇਸ਼ਾਨ ‘ਨਗਰ ਕੌਂਸਲ ਸੁਤਾ ਕੁੰਮਕਰਨ ਦੀ ਨੀਂਦ

0
1758

 

ਰਾਜਪੁਰਾ (ਧਰਮਵੀਰ ਨਾਗਪਾਲ) ਇਥੋਂ ਦੇ ਪੁਰਾਣੀ ਕੋਰਟ ਰੋਡ ਤੇ ਸਥਿਤ ਗੁਰਦੁੂਆਰਾ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਦੇ ਬਿਲਕੁਲ ਗੇਟ ਦੇ ਸਾਹਮਨੇ ਬੰਦ ਪਇਆ ਪੁਰਾਣਾ ਸਰਕਾਰੀ ਟਿਊਬਲ ਵਿੱਚ ਲੋਕਾਂ ਅਤੇ ਨਗਰ ਕੌਸ਼ਲ ਦੇ ਕਰਮਚਾਰੀਆਂ ਵੱਲੋ ਆਪਣੇ ਘਰਾ ਦਾ ਕੁੜਾ ਕਬਾੜ ਇਸ ਵਿੱਚ ਸੁਟਣ ਦੇ ਕਾਰਨ ਬਹੁਤ ਬਦਬੂ ਮਾਰ ਰਹੀ ਹੈ।ਰਾਹਗੀਰਾਂ ਅਤੇ ਗੁਰੂਦੁਆਰਾ ਸਾਹਿਬ ਅਉਂਣ ਵਾਲੀ ਸੰਗਤ ਨੂੰ ਲੰਗਣਾ ਮਸ਼ਕਿਲ ਹੁੰਦਾ ਹੈ।
ਇਥੋ ਦੇ ਰਾਹਗੀਰਾਂ ਅਤੇ ਰੋਜ਼ਾਨਾ ਅਉਣ ਵਾਲੀ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਕਈ ਵਾਰ ਨਗਰ ਕੌਸਲ ਦੇ ਉਚ ਅਧਿਕਾਰੀਆ ਨੂੰ ਇਸ ਬਾਰੇ ਜਾਣੂ ਕਰਵਾਇਆ ਹੈ। ਪਰ ਪ੍ਰਸ਼ਾਸਨ ਵਲੋਂ ਕੋਈ ਵੀ ਸਫਾਈ ਨਹੀ ਕੀਤੀ ਗਈ ਅਤੇ ਨਾ ਹੀ ਟਿਉਬਲ ਤੇ ਬਣੇ ਕਮਰੇ ਨੂੰ ਹਟਾਇਆ ਗਿਆ ਹੈ।ਇਨਾ ਹੀ ਨਹੀ ਇਥੇ ਗੁਰਦੁਆਰਾ ਸਾਹਿਬ ਦੀ ਦੁਕਾਨਾ ਵਿੱਚ ਅੱਖਾ ਦਾ ਹਸਪਤਾਲ ਵੀ ਹੈ ਜਿਸ ਵਿੱਚ ਆਏ ਦਿਨ ਕਈ ਮਰੀਜਾ ਦਾ ਆਣਾ ਜਾਣਾ ਲੱਗਿਆ ਰਹਿੰਦਾ ਹੈ ।ਅਤੇ ਮਰੀਜ਼ ਦੇ ਨਾਲ ਆਏ ਵਿਅਕਤੀਆ ਦਾ ਇਥੇ ਖੜਾ ਹੋਣਾ ਵੀ ਔਖਾ ਹੋ ਜਾਂਦਾ ਹੈ ।ਇਥੋ ਦੇ ਵਸਨੀਕ ਰਜਿੰਦਰ ਸਿੰਘ ਭੋਲਾ,ਬੰਟੂ,ਸੁਖਵਿੰਦਰ ਨੰਦਾ,ਸੋਭਾ ਸਿੰਘ,ਹਰਨਾਮ ਸਿੰਘ,ਇੰਦਰਜੀਤ ਸਿੰਘ, ਡਾ.ਧੀਰ ਹੋਰਾ ਨੇ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਵਿੱਚ ਬਦਬੂ ਹੋਣ ਦੇ ਕਾਰਨ ਇਥੋ ਲੰਗਿਆ ਵੀ ਨਹੀ ਜਾਦਾ ।ਉਨ੍ਹਾਂ ਨੇ ਨਗਰ ਕਂੌਸਲ ਤੋ ਮੰਗ ਕੀਤੀ ਹੈ ਕਿ ਇਸ ਟਿਉਬਲ ਦੇ ਕਮਰੇ ਨੂੰ ਇਥੋ ਦੀ ਹਟਾਇਆ ਜਾਵੇ । ਕਿਉਕਿ ਪਿਛਲ਼ੇ ਕਈ ਦਹਾਕਿਆ ਤੋ ਇਹ ਟਿਊਬਲ ਬੰਦ ਪਿਆ ਹੈ ।ਅਤੇ ਟਿਉਬਲ ਦਾ ਕਮਰਾ ਬਣੇ ਹੋਣ ਕਾਰਨ ਇਸ ਵਿੱਚ ਲੋਕ ਗੰਦਗੀ ਸੁੱਟ ਦੇਦੇ ਹਨ ।ਜਿਸ ਕਾਰਨ ਇਥੋ ਦੇ ਰਹਿਣ ਵਾਲੇ ਅਤੇ ਗੁਰੁ ਘਰ ਵਿੱਚ ਆਉਣ ਜਾਣ ਵਾਲੀਆਂ ਸੰਗਤਾ ਦਾ ਇਥੋ ਲੰਗਣਾ ਮੁਸ਼ਕਲ ਹੋ ਜਾਦਾ ਹੈ ।
ਇਸ ਸਬੰਦੀ ਜਦੋਂ ਨਗਰ ਕੌਂਸਲ ਦੇ ਈ.ਓ ਨਾਲ ਗੱਲ ਬਾਤ ਕੀਤੀ ਤਾਂ ਉਨਾ ਕਿਹਾ ਕਿ ਇਥੇ ਪਹਿਲਾ ਵੀ ਕਾਫੀ ਗੰਦ ਪਿਆ ਸੀ।ਜਿਸ ਨੂੰ ਜੇ.ਸੀ.ਵੀ ਲਗਾ ਕਿ ਸਾਫ ਕੀਤਾ ਗਿਆ ਸੀ । ਪਰ ਜੋ ਇਹ ਟਿਉਬਲ ਵਾਲਾ ਕਮਰਾ ਬਣਿਆ ਹੋਇਆ ਹੇੈ ।ਉਸ ਨੂੰ ਜੇ ਕਰ ਅਸੀ ਤੋੜਦੇ ਹਾ ਤਾਂ ਉਥੇ ਨਜ਼ਾਇਜ ਕਬਜੇ ਹੋਣ ਦਾ ਖਦਸ਼ਾ ਹੈ ।ਉਨਾ ਕਿਹਾ ਕਿ ਇਹ ਮੀਟਿੰਗ ਵਿੱਚ ਇਸ ਬਾਰੇ ਚਰਚਾ ਕਰਨ ਤੋ ਬਾਅਦ ਹੀ ਇਸ ਜਗਾ ਦਾ ਕੋਈ ਹੱਲ ਕੀਤਾ ਜਾਵੇਗਾ ।