ਗੁਰੂ ਗਰੰਥ ਸਾਹਿਬ ਦੀ ਬੇ ਅਦਬੀ ਦੇ ਵਿਰੋਧ ‘ਚ ਸਮੂਚੀ ਪੰਚਾਇਤ ਨੇ ਅਸਤੀਫੇ ਦਿਤੇ

0
1768

ਗੁਰੂ ਗਰੰਥ ਸਾਹਿਬ ਦੀ ਬੇ ਅਦਬੀ ਦੇ ਵਿਰੋਧ ‘ਚ ਸਮੂਚੀ ਪੰਚਾਇਤ ਨੇ ਅਸਤੀਫੇ ਦਿਤੇ

ਕੋਟਕਪੂਰਾ, 15 ਅਕਤੂਬਰ ( ਮਖਣ ਸੰਿਘ ) – ਬੀਤੇ ਦਿਨੀਂ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਵਿਚ ਸਿੱਖ ਜੱਥੇਬੰਦੀਆਂ ਵਲੋਂ ਦਿਤੇ ਜਾ ਰਹੇ ਸ਼ਾਂਤੀ ਪੂਰਵਕ ਧਰਨੇ ‘ਤੇ ਪੁਲਿਸ ਨੇ ਪਾਣੀ ਦੀਆਂ ਬੁਛਾਰਾਂ ਅਤੇ ਲਾਠੀ ਚਾਰਜ ਨਾਲ ਹਮਲਾ ਕਰਕੇ ਹਟਾ ਦਿਤਾ। ਜਿਸ ਨਾਲ ਸਮੂਹ ਸਿੱਖਾਂ, ਸ਼ਹਿਰ ਵਾਸੀਆਂ ਅਤੇ ਆਸ-ਪਾਸ ਦੇ ਪਿੰਡਾਂ ਵਿਚ ਜਬਰ ਦਸਤ ਰੋਸ ਪੈਦਾ ਹੋ ਗਿਆ। ਇਸੇ ਰੋਸ ਦੇ ਤਹਿਤ ਇੱਥੋਂ ਦੀ ਸੱਭ ਤੋਂ ਨਜਦੀਕ ਪਿੰਡ ਕੋਠੇ ਗੱਜਣ ਸਿੰਘ ਦੀ ਸਮੂਹ ਗਰਾਮ ਪੰਚਾਇਤ ਨੇ ਅੱਜ ਸਵੇਰੇ ਪੰਚਾਇਤ ਘਰ ਵਿਖ ਇਕੱਠ ਕਰਕੇ ਆਪਣੇ ਪਦਾਂ ਤੋਂ ਅਸਦੀਫੇ ਦੇ ਦਿਤੇ। ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੀ ਸਾਰੀ ਪੰਚਾਇਤ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਮਰਥਕ ਸੀ। ਕਲ੍ਹ ਦੀ ਮੰਦ ਭਾਗੀ ਘਟਨਾ ਤੋਂ ਬਾਅਦ ਸਾਡੇ ਹਿਰਦੇ ਬਲੂੰਦੜੇ ਗਏ। ਅਸੀਂ ਸਮੂਹ ਪਿੰਡ ਨਿਵਾਸੀਆਂ ਨੇ ਇਹ ਸਰਬ ਸੰਮਤੀ ਨਾਲ ਫੈਸਲਾ ਲਿਆ ਕਿ ਅਸੀਂ ਸਰਕਾਰ ਦੀ ਇਸ ਜਿਆਦਤੀ ਦੇ ਵਿਰੋਧ ‘ਚ ਅਸਤੀਫੇ ਦੇਈਏ। ਇਸ ਪਿੰਡ ਦੇ ਮੈਂਬਰ ਪੰਚਾਇਤ ਚਮਕੌਰ ਸਿੰਘ, ਸੁਰਜੀਤ ਸਿੰਘ, ਨੱਥਾ ਸਿੰਘ, ਇੰਦਰਜੀਤ ਕੌਰ ਅਤੇ ਬਲਵਿੰਦਰ ਕੌਰ ਵੀ ਹਾਜਰ ਸਨ। ਇਸ ਤੋਂ ਇਲਾਵਾ ਸਾਰੇ ਪਿੰਡ ਦੇ ਨਿਵਾਸੀ ਵੀ ਹਾਜਰ ਸਨ।

ਬੈਟ ਦੈਣ ਵਾਲੇ ਬੰਦਆਿਂ ਦੇ ਨਾਮ ਪੰਚਾਇਤ ਮੈਂਬਰ ਦਰਸ਼ਨ ਸੰਿਘ ਅਤੇ ਪਿੰਡ ਵਾਸੀ ਜਸਕਰਨ ਸੰਿਘ