ਗੁੰਮ ਹੋਈ ਚਾਰ ਸਾਲਾ ਬੱਚੀ ਨੂੰ ਪੁਲਿਸ ਨੇ ਕੀਤਾ ਮਾਪਿਆ ਹਵਾਲੇ

0
1335

 

ਰਾਜਪੁਰਾ- (ਧਰਮਵੀਰ ਨਾਗਪਾਲ) ਸਿਟੀ ਪੁਲਿਸ ਨੇ ਗੁੰਮ ਹੋਈ ਚਾਰ ਸਾਲਾ ਬੱਚੀ ਨੂੰ ਲੱਭ ਕੇ ਉਸਦੇ ਮਾਪਿਆ ਹਵਾਲੇ ਕਰਕੇ ਬਹੁਤ ਵੱਡੀ ਸਮਾਜ ਸੇਵਾ ਅਤੇ ਫਰਜਾ ਦੀ ਵਾਹ ਵਾਹ ਖੱਟੀ ।ਇਸ ਮੋਕੇ ਜਾਣਕਾਰੀ ਦਿੰਦੇ ਹੋਏ ੲ.ੇਐਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਚਾਰ ਸਾਲਾ ਬੱਚੀ ਜੋ ਕਿ ਯੂ.ਪੀ. ਤੋਂ ਆਪਣੇ ਮਾਤਾ ਪਿਤਾ ਨਾਲ ਰਾਜਪੁਰਾ ਵਿਖੇ ਰਿਸਤੇਦਾਰ ਨੂੰ ਮਿਲਣ ਲਈ ਆਈ ਹੋਈ ਸੀ ਅਤੇ ਅਚਾਨਕ ਅੱਜ ਸਵੇਰੇ ਬੱਚੀ ਘਰ ਤੋਂ ਬਾਹਰ ਚੱਲੀ ਗਈ ਅਤੇ ਜਿਸਨੂੰ ਉਸਦੇ ਮਾਪਿਆ ਨੇ ਇਧਰ ਉਧਰ ਭਾਲ ਕੀਤੀ ਪਰ ਪਤਾ ਨਹੀ ਲੱਗਿਆ ।ਇਸ ਦੋਰਾਨ ਪੁਲਿਸ ਨੂੰ ਪਤਾ ਚਲਿਆ ਕਿ ਲੜਕੀ ਐਸ.ੳ.ਐਸ ਬਾਲ ਗ੍ਰਾਮ ਵਿੱਚ ਹੈ ਤਾਂ ਪੁਲਿਸ ਨੇ ਬੱਚੀ ਨੂੰ ਉਥੋ ਲਿਆ ਕੇ ਮਾਤਾ ਪਿਤਾ ਤੋਂ ਪਹਿਚਾਣ ਕਰਵਾਉਣ ਤੋਂ ਬਾਅਦ ਬੱਚੀ ਮਾਪਿਆ ਹਵਾਲੇ ਕਰ ਦਿੱਤਾ ਅਤੇ ਉਸ ਬੱਚੀ ਦੇ ਮਾਪਿਆਂ ਨੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਸ੍ਰ. ਸ਼ਮਿੰਦਰ ਸਿੰਘ ਦਾ ਤਹਿਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਵਧੇਰੇ ਤਰੱਕੀ ਪ੍ਰਧਾਨ ਕਰੇ।
ਇਸ ਮੋਕੇ ਕਰਨੈਲ ਸਿੰਘ ਐਸਆਈ,ਗੁਰਨਾਮ ਸਿੰਘ ਏਐਸਆਈ ਅਤੇ ਹੋਰ ਮੋਜੂਦ ਸਨ ।