ਚਿਲਡਰਨ ਡੇ ਇੱਕ ਵੱਖਰੇ ਅੰਦਾਜ ਵਿੱਚ ਮਨਾਇਆ

0
1640

ਜੰਡਿਆਲਾ ਗੁਰੁ (14 ਨਵੰਬਰ)(ਕੁਲਜੀਤ ਸਿੰਘ) :-  ਅੱਜ ਸੈਂਟ ਸੋਲਜ਼ਰ ਕਾਨਵੈਂਟ ਸਕੂਲ ਵਿਚ  ਚਿਲਡਰਨ ਡੇ ਇੱਕ ਵੱਖਰੇ ਅੰਦਾਜ ਵਿੱਚ ਮਨਾਇਆ ਗਿਆ। ਸਕੂਲ ਵਿੱਚ ਬੱਚਿਆਂ ਨੇ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਜਿਸ ਵਿੱਚ ੬ਟਹ ਤੋ ਲੈ ਕੇ +2 ਦੀਆਂ ਸਾਰੀਆਂ ਕਲਾਸਾਂ ਨੇ ਭਾਗ ਲਿਆ। ਨੌਵੀ ਤੋ +੨ ਤੱਕ ਵਰਕਿੰਗ ਮਾਡਲ ਤਿਆਰ ਕੀਤੇ ਗਏ। ਇਹ ਪ੍ਰਦਰਸ਼ਨੀ ਇਕ ਮੇਲੇ ਦਾ ਰੂਪ ਧਾਰਨ ਕਰ ਗਈ।ਅੰਮ੍ਰਿਤਸਰ ਇਜੰੀਨਰਿੰਗ ਕਾਲਜ ਦੇ ਪ੍ਰਿਸੀਪਲ ਡਾ. ਵੀ ਕੇ ਬੰਗਾ ਬਤੌਰ ਮੁੱਖ ਮਹਿਮਾਨ ਹਾਜਰ ਹੋਏ। ਉਨਾਂ ਨਾਲ ਕਾਲਜ ਦੇ ਐਡਮਿਸ਼ਨ ਇੰਨਚਾਰਜ ਡਾ. ਗੋਰਵ ਤੇਜਪਾਲ ਵੀ ਹਾਜਰ ਹੋਏ। ਉਨਾਂ ਨੇ ਬੱਚਿਆ ਦੁਆਰਾ ਬਣਾਏ ਮਾਡਲਜ ਦਾ ਮੁਲਾਕਣ ਕੀਤਾ ਤੇ ਉਨਾਂ ਮਾਡਲ ਨੂ ਵੇਖ ਕਿ ਕਿਹਾ ਕਿ ਇਹ ਕਾਲਜ ਪੱਧਰ ਦੇ ਮਾਡਲਜ ਹਨ। ਇਨਾਂ ਮੁਕਾਬਿਲਆ ਚ +੨ ਸਇੰਸ ਅਤੇ ਦਸਵੀ ਕਲਾਸ ਨੇ ਪਹਿਲਾ ਸਥਾਨ ਹਾਸਲ ਕੀਤਾ, ਨੌਵੀ ਡੀ ਜਮਾਤ ਨੇ ਦੂਜਾ ਤੇ +1 ਅ ਸ਼ਚਇਨਚ e ਅਤੇ ੯ਟਹ ਅ ਕਲਾਸ ਨੇ ਤੀਜਾ ਸਥਾਨ ਹਾਸਲ ਕੀਤਾ।ਨਾਨ ਵਰਕਿੰਗ ਮਾਡਲਜ ਚ ੭ਟਹ ਅ ਕਲਾਸ ਪਹਿਲੇ, ਛੇਵੀ ਧ ਦੂਜੇ ਤੇ ਅਠਵੀ ਧ ਤੀਜੇ ਸਥਾਨ ਰਹੇ। ਮੁਖ ਮਹਿਮਾਨ ਡਾ. ਵੀ. ਕੇ ਬੰਗਾ , ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ , ਪ੍ਰਿਸੀਪਲ ਅਮਰਪ੍ਰੀਤ ਕੌਰ ਤੇ ਡਾ. ਘੋਰਵ ਤੇਜਪਾਲ ਨੇ ਜੇਤੂ ਵਿਦਿਆਰਥੀਆਂ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ । ਸਕੂਲ ਦੀ ਪ੍ਰਬੰਧਕੀ ਕਮੇਟੀ ਵਲੋ ਡਾਂ. ਬੰਗਾ ਅਤੇ ਡਾਕ ਤੇਜਪਾਲ ਦਾ ਯਾਦਗਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।ਇਸ ਮੇਲੇ ਦੀ ਕਾਮਯਾਬੀ ਵਿੱਚ ਮੁਖ ਭੂਮਿਕਾ ਸਕੂਲ ਦੀ ਕੋਰਡੀਨੇਟਰ ਸ਼ਿਲਪਾ ਸ਼ਰਮਾ, ਵਿਰਤੀ ਦੁਗਾ ਨੇ ਨਿਭਾਈ।