ਚੀਮਾ ਨੇ ਕੇਂਦਰੀ ਮਨੁੱਖੀ ਸਰੋਤ ਮੰਤਰੀ ਕੋਲੋਂ ਰਸਮਾ ਫੈਕਲਟੀ ਲਈ 10.29 ਕਰੋੜ ਰੁਪਏ ਮੰਗੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਸਮਰਿਤੀ ਇਰਾਨੀ ਨੂੰ ਪੱਤਰ ਲਿਖਿਆ

0
1329

 

ਚੰਡੀਗੜ੍ਹ, 28 ਮਾਰਚ (ਧਰਮਵੀਰ ਨਾਗਪਾਲ) ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਕੇਂਦਰੀ ਮਨੁੱਖੀ ਸਰੋਤ ਮੰਤਰੀ ਸ੍ਰੀਮਤੀ ਸਮਰਿਤੀ ਜੁਬਿਨ ਇਰਾਨੀ ਨੂੰ ਪੱਤਰ ਲਿਖਦਿਆਂ ਸਾਲ ਰਸਮਾ ਅਧੀਨ ਭਰਤੀ ਹੋਏ ਫੈਕਲਟੀ ਨੂੰ ਰੈਗੂਲਰ ਤਨਖਾਹ ਸਕੇਲ ਦੇਣ ਲਈ 10.29 ਕਰੋੜ ਰੁਪਏ ਸਾਲ 2015-16 ਲਈ ਮੰਗੇ ਹਨ। ਕੇਂਦਰੀ ਮਨੁੱਖੀ ਸਰੋਤ ਮੰਤਰੀ ਨੂੰ ਲਿਖੇ ਪੱਤਰ ਵਿੱਚ ਸਿੱਖਿਆ ਮੰਤਰੀ ਡਾ.ਚੀਮਾ ਨੇ ਕਿਹਾ ਕਿ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤਹਿਤ ਕੇਂਦਰ ਸਰਕਰ ਦੀ ਮਨਜ਼ੂਰੀ ਨਾਲ ਭਰਤੀ ਕੀਤੇ ਮੁੱਖ ਅਧਿਆਪਕਾਂ, ਅਧਿਆਪਕਾਂ ਅਤੇ ਲੈਬ ਅਟੈਂਡਟਾਂ ਨੂੰ ਰੈਗੂਲਰ ਤਨਖਾਹ ਸਕੇਲ ਦੇਣ ਲਈ ਸਾਲ 2015-16 ਲਈ 10, 29, 37, 000 (10.29 ਕਰੋੜ ਰੁਪਏ) ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਸ ਕੇਂਦਰੀ ਸਕੀਮ ਤਹਿਤ 276 ਸਕੂਲ ਮੁੱਖੀਆਂ, 1678 ਵਿਸ਼ਾ ਅਧਿਆਪਕਾਂ ਅਤੇ 276 ਲੈਬ ਅਟੈਂਡੈਂਟਾਂ ਦੀਆਂ ਡਾ. ਅਸਾਮੀਆਂ ਦੀ ਮਨਜ਼ੂਰੀ ਪਿਛਲੇ ਸਾਲ ਦੌਰਾਨ ਦਿੱਤੀ ਗਈ ਸੀ ਜਿਸ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਸਾਮੀਆਂ ’ਤੇ ਕੀਤੀ ਗਈ ਭਰਤੀ ਅਨੁਸਾਰ ਇਸ ਸਮੇਂ 200 ਸਕੂਲ ਮੁੱਖੀ, 803 ਅਧਿਆਪਕ ਅਤੇ 95 ਲੈਬ ਅਟਂੈਡੈਂਟ ਕੰਮ ਕਰ ਰਹੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਦੇ ਸਲਾਨਾ ਵਰਕ ਪਲਾਨ ਅਤੇ ਬਜਟ 2015-16 ਦੌਰਾਨ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਦੀ ਪ੍ਰਤੀ ਮਹੀਨਾ ਤਨਖਾਹ ਕ੍ਰਮਵਾਰ 40,000 ਰੁਪਏ ਅਤੇ 30,500 ਰੁਪਏ ਮਨਜ਼ੂਰ ਕੀਤੀ ਗਈ ਹੈ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਵਿਭਾਗੀ ਤਨਖਾਹ ਗਰੇਡ ਮੁਤਾਬਿਕ 2015-16 ਦੇ ਬਜਟ ਵਿੱਚ ਇਹ ਤਜਵੀਜ਼ ਕ੍ਰਮਵਾਰ 42,000 ਰੁਪਏ ਅਤੇ 38,200 ਰੁਪਏ ਭੇਜੀ ਗਈ ਸੀ। ਇਸ ਤੋਂ ਇਲਾਵਾ ਲੈਬ ਅਟਂੈਡਂੈਟਾਂ ਦੀਆਂ ਮੰਨਜੂਰ 276 ਅਸਾਮੀਆਂ ਲਈ ਭਾਰਤ ਸਰਕਾਰ ਵੱਲੋਂ ਕੋਈ ਵੀ ਰਾਸ਼ੀ 2015-16 ਦੇ ਬਜਟ ਵਿਚ ਮਨਜ਼ੂਰ ਨਹੀਂ ਕੀਤੀ ਗਈ ਹੈ। ਇਸ ਤਰ੍ਹਾਂ ਇਸ ਵਿੱਤੀ ਸਾਲ ਦੌਰਾਨ ਪੰਜਾਬ ਸਰਕਾਰ ਨੂੰ ਸੰਭਾਵਿਤ ਤੌਰ ’ਤੇ 10.29 ਕਰੋੜ ਰੁਪਏ ਦੇ ਵਾਧੂ ਵਿੱਤੀ ਬੋਝ ਦਾ ਸਾਹਮਣਾ ਕਰਨਾ ਪਵੇਗਾ। ਡਾ.ਚੀਮਾ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਜੈਕਟ ਅਪਰੂਵਲ ਬੋਰਡ ਦੀ ਫਰਵਰੀ 2015 ਦੀ ਮੀਟਿੰਗ ਤੋਂ ਬਾਅਦ ਇਸ ਮੀਟਿੰਗ ਦੀ ਕਾਰਵਾਈ ਰਿਪੋਰਟ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਸਰਕਾਰ ਵੱਲੋਂ ਲਿਖਤੀ ਰੂਪ ਰਾਹੀ ਭਾਰਤ ਸਰਕਾਰ ਨੂੰ ਉਕਤ ਅਨੁਸਾਰ ਲੋੜੀਂਦੇ ਫੰਡ 2015-16 ਦੇ ਬਜਟ ਪਲਾਨ ਵਿਚ ਪ੍ਰਵਾਨ ਕਰਨ ਦੀ ਬੇਨਤੀ ਕੀਤੀ ਗਈ ਸੀ।