ਛੋਟੇ ਬੱਚਿਆਂ ਨੇ ਪੰਜਾਬ ਦੀ ਸ਼ਾਂਤੀ ਲਈ ਕੀਤੀ ਰੈਲੀ

0
1371

ਕੋਟਕਪੂਰਾ 25 ਅਕਤੂਬਰ (ਮਖਣ ਸਿੰਘ) ਸਮਾਲਵੰਡਰ ਪਲੇਵੇ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਵਲੋਂ ਪੰਜਾਬ ਅੰਦਰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਪੰਜਾਬ ਅੰਦਰ ਹੋਏ ਖਰਾਬ ਹਲਾਤਾਂ ਦੇ ਮੱਦੇਨਜਰ ਪੰਜਾਬ ਅੰਦਰ ਸ਼ਾਂਤੀ ਦਾ ਸੁਨੇਹਾ ਦਿੰਦੀ ਹੋਈ ਰੈਲੀ ਦਾ ਆਯੋਜਨ ਕੀਤਾ ਗਿਆ ਛੋਟੇ ਨੰਨੇ ਬੱਚਿਆਂ ਦੇ ਹੱਥਾਂ ਵਿੱਚ ਸ਼ਾਂਤੀ ਲਈ ਲਿਖੇ ਬੈਨਰ ਚੁੱਕੇ ਹੋਏ ਸਨ। ਇਹ ਰੈਲੀ ਸਕੂਲ ਤੋਂ ਸਟਾਰਟ ਹੋਕੇ ਸ਼ਹਿਰ ਦੇ ਬਜਾਰਾਂ ਚੋਂ ਹੁੰਦੀ ਹੋਈ ਸ਼ਕੂਲ ਅੰਦਰ ਜਾ ਕੇ ਸਮਾਪਤ ਹੋਈ ।