ਰਾਜਪੁਰਾ (ਧਰਮਵੀਰ ਨਾਗਪਾਲ) 25 ਫਰਵਰੀ 2015 ਨੂੰ ਰਾਜਪੁਰਾ ਵਿੱਖੇ ਮਿਉਂਸਪਲ ਕਮੇਟੀ ਦੀਆਂ ਚੋਣਾ ਹੋਇਆ ਸਨ ਤੇ 5 ਮਹੀਨੇ ਵਾਦ ਵਿਵਾਦ ਵਿੱਚ ਪ੍ਰਧਾਨਗੀ ਨੂੰ ਲੈ ਕੇ ਰਾਜਪੁਰਾ ਦੀ ਸਿਆਸਤ ਘਿਰੀ ਰਹੀ ਕਿਉਂਕਿ ਗਠਬੰਧਨ ਹੀ ਆਪਸ ਵਿੱਚ ਆਮਣੇ ਸਾਹਮਣੇ ਹੋ ਗਿਆ ਸੀ ਜਿਸਤੇ ਦੋਵੇਂ ਗਰੁੱਪ ਆਪਣੀ ਆਪਣੀ ਪ੍ਰਧਾਨਗੀ ਲਈ ਹੱਕ ਜਤਾਉਂਦੇ ਰਹੇ ਜਿਸ ਤੇ ਚੋਣ ਅਧਿਕਾਰੀ ਵਲੋਂ ਕਈ ਵਾਰੀ ਮੀਟਿੰਗਾਂ ਨੂੰ ਮੁਲਤਵੀ ਕਰਨਾ ਪਿਆ, ਕਿਉਂਕਿ ਹਾਈ ਕਮਾਂਡ ਵਲੋਂ ਕੋਈ ਗਰੀਨ ਸਿਗਨਲ ਨਹੀਂ ਸੀ ਮਿਲ ਰਿਹਾ। ਪਿਛਲੇ ਦਿਨੀ ਪ੍ਰਧਾਨਗੀ ਦੀ ਹੋਈ ਚੋਣ ਬੀ ਜੇ ਪੀ ਦੀ ਝੋਲੀ ਵਿੱਚ ਪੈ ਗਈ ਅਤੇ ਬੀਜੇਪੀ ਵਲੋਂ ਨਗਰ ਕੌਂਸਲ ਰਾਜਪੁਰਾ ਦਾ ਪ੍ਰਧਾਨ ਸ੍ਰੀ ਪ੍ਰਵੀਨ ਛਾਬੜਾ ਨੂੰ ਚੁਣ ਲਿਆ ਗਿਆ, ਇਸੇ ਕੜੀ ਵਿੱਚ ਅੱਜ ਇਹਨਾਂ ਦੋਹਾਂ ਐਮ ਸੀਜ ਸਾਹਿਬਾਨਾ ਨੂੰ ਸੌ ਚੁਕਾਈ ਗਈ ਹਾਲਾ ਕਿ ਪਤਰਕਾਰਾ ਵਲੋਂ ਚੋਣ ਅਫਸਰ ਸ੍ਰੀ ਵਿਨੋਦ ਕੁਮਾਰ ਨੂੰ ਨੋਟੀਫੀਕੇਸ਼ਨ ਬਾਰੇ ਪੁੱਛਣ ਤੇ ਉਹ ਕੋਈ ਸਪਸ਼ਟ ਨਹੀਂ ਕਹਿ ਸਕੇ। ਜਗਦੀਸ਼ ਜਗਾ ਵਲੋਂ ਪੱਤਰਕਾਰਾ ਨਾਲ ਗਲਬਾਤ ਕਰਦਿਆਂ ਉਹਨਾਂ ਸਪਸ਼ਟ ਕਿਹਾ ਕਿ ਉਹਨਾਂ ਦਾ ਰੋਸ਼ ਹਾਲੇ ਵੀ ਬਰਕਰਾਰ ਹੈ ਕਿਉਂਕਿ ਭਾਵੇਂ ਹਾਈ ਕਮਾਨ ਨੇ ਬੀਜੇਪੀ ਦਾ ਪ੍ਰਧਾਨ ਬਣਾਇਆ ਹੈ ਪਰੰਤੂ ਕੀ ਬੀਜੇਪੀ ਕੋਲ ਕੋਈ ਹੋਰ ਐਮ ਸੀ ਨਹੀਂ ਸੀ? ਇਸ ਦਾ ਇਕੋ ਇੱਕ ਕਾਰਨ ਹੈ ਕਿ ਇਹ ਪ੍ਰਧਾਨ ਪਿਛਲੇ 7 ਸਾਲਾ ਤੋਂ ਆਪਣੇ ਮਹਿਬੂਬ ਨੇਤਾ ਦੀਆਂ ਜੇਬਾ ਭਰਦਾ ਆ ਰਿਹਾ ਹੈ ਪਰਤੂੰ ਹੁਣ ਇਹ ਸਭ ਕੁਝ ਨਹੀਂ ਚਲੇਗਾ ਤੇ ਕਿਸੇ ਨੂੰ ਵੀ ਸ਼ਹਿਰ ਵਾਸੀਆਂ ਨਾਲ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ ਤੇ ਨਾ ਹੀ ਭਰਿਸ਼ਟਾਚਾਰੀ ਅਫਸਰ ਉਹ ਇਥੇ ਨਗਰ ਕੌਂਸਲ ਵਿੱਚ ਰਹਿਣ ਦੇਣਗੇ। ਉਹਨਾਂ ਕਿਹਾ ਕਿ ਮੋਜੂਦਾ ਪ੍ਰਧਾਨ ਦੀ ਥਾਂ ਬੀਜੇਪੀ ਦਾ ਕਿਸੇ ਹੋਰ ਨੂੰ ਪ੍ਰਧਾਨ ਬਣਾ ਦਿੰਦੇ ਤਾਂ ਬਹੁਤ ਚੰਗਾ ਹੁੰਦਾ। ਅਸੀ ਸਾਰੇ ਸ਼ਹਿਰ ਦੇ ਚੰਗੇ ਤੇ ਸੁੱਚਜੇ ਵਿਕਾਸ ਲਈ ਵਚਨਵੱਦ ਹਾਂ ਪਰ ਵਿਕਾਸ ਦੇ ਕੰਮਾ ਵਿੱਚ ਕਿਸੇ ਵੀ ਘੋਟਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਜਥੇਦਾਰ ਸੁਰਜੀਤ ਸਿੰਘ ਗੜੀ, ਐਮ ਸੀਜ ਸ੍ਰ. ਕਰਨਵੀਰ ਸਿੰਘ ਕੰਗ, ਰਾਜੀਵ ਡੀਸੀ, ਸੰਜੀਵ ਬਾਂਸਲ, ਪਵਨ ਮੁਖੇਜਾ, ਪਵਨ ਪਿੰਕਾ, ਰਕੇਸ਼ ਮਹਿਤਾ, ਲੇਡੀਜ ਆਗੂ ਤੇ ਯਸ਼ਪਾਲ ਸਿੰਧੀ ਅਤੇ ਜਗਾ ਜੀ ਦੇ ਪੀ.ਏ ਉਮ ਪ੍ਰਕਾਸ਼ ਦੇ ਇਲਾਵਾ ਸ਼ਹਿਰ ਦੇ ਹੋਰ ਵੀ ਭਾਰੀ ਗਿਣਤੀ ਵਿੱਚ ਪਤਵੰਤੇ ਸਜੱਣ ਹਾਜਰ ਸਨ।