ਜਾਰੋ ਐਜੁਕੇਸ਼ਨ ਟੀਮ ਬੰਗਲੋਰ ਨੇ ਸੂਰੀਆਂ ਵਰਲਡ ਰਾਜਪੁਰਾ ਵਿੱਖੇ ਪੂਲ ਕੈੰਪਸ ਡਰਾਈਵ ਕੀਤਾ

0
1753

 

ਰਾਜਪੁਰਾ 8 ਅਪ੍ਰੈਲ (ਧਰਮਵੀਰ ਨਾਗਪਾਲ) ਰਾਜਪੁਰਾ ਪੰਜਾਬ ਦੇ ਸ਼ੰਭੂ ਬਾਰਡਰ ਨੇੜੇ ਸੂਰੀਆ ਵਰਲਡ ਇੰਸਟੀਟਯੂਸ਼ਨ ਆਫ ਅਕਾਦਮਿਕ ਐਕਸੀਲੈਂਸ  ਨਾਮ ਦੀ ਯੂਨੀਵਰਸਿਟੀ  ਵਿੱਖੇ ਬੰਗਲੋਰ ਦੀ ਮਸ਼ਹੂਰ ਜਾਰੋ ਐਜੁਕੇਸ਼ਨ ਨੇ ਐਮ.ਬੀ.ਏ ਪੇਸ਼ੇਵਰ ਲਈ ਕੈਂਪਸ ਪਲੇਸਮੈਂਟ ਲਈ ਦੌਰਾ ਕੀਤਾ ਜਿਸ ਵਿੱਚ 150 ਉਭਰਦੇ ਪੇਸ਼ੇਵਰਾਂ ਨੇ ਕੈਂਪਸ ਡਰਾਈਵ ਵਿੱਚ ਹਿੱਸਾ ਲਿਆ ਜਿਹਨਾਂ ਵਿਚੋਂ ਏ. ਆਈ. ਐਮ.ਟੀ (ਅੰਬਾਲਾ), ਥਾਪਰ ਯੂਨੀਵਰਸਿਟੀ  (ਪਟਿਆਲਾ) ਐਮ.ਐਮ ਯੂਨੀਵਰਸਿਟੀ (ਅੰਬਾਲਾ), ਕੁਰੂਖੇਤਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਉੱਤਮ ਤੇ ਚੰਗੇ ਗੁਣਾ ਵਾਲੇ ਵਿਦਿਆਰਥੀਆਂ ਨੂੰ ਚੁਣਨ ਲਈ ਕਈ ਵਧੀਆਂ ਤਰੀਕੇ ਵਰਤੇ ਗਏ ਜੀਵੇਂ ਗਰੁੱਪ ਵਿਚਾਰ ਵਟਾਂਦਰਾਂ, ਨਿੱਜੀ ਇੰਟਰਵਿਊ ਵੀ ਕਰਵਾਈ ਗਈ। ਕੰਪਨੀ ਨੇ ਵਿਦਿਆਰਥੀਆਂ ਨੂੰ 5.46 (ਪੰਜ ਲੱਖ ਛਿਆਲੀ ਹਜਾਰ) ਲੱਖ ਰੁਪਿਆਂ ਦੀ ਪੇਸ਼ਕਸ਼ ਕੀਤੀ।
ਇਸ ਮੌਕੇ ਸੂਰੀਆ ਵਰਲਡ ਦੇ ਡਾਇਰਕਟਰ ਮੈਸਰਜ ਪ੍ਰਿੰਅਕਾ ਸਿੰਘ ਨੇ ਕਿਹਾ ਕਿ ਯੂਰੋ ਐੈਜੂਕੇਸ਼ਨ ਇੱਕ ਜਾਣੀ ਪਹਿਚਾਣੀ ਸਿਖਿਆ ਦੇਣ ਵਾਲੀ ਸੰਸ਼ਥਾਂ ਹੈ ਜਿਸ ਦੇ 11 ਦੇਸਾ ਵਿੱਚ ਦਫਤਰ ਹਨ ਅਤੇ ਲਗਭਗ 40 ਕਰੋੜ ਦੇ ਟਰਨੳਵਰ ਭਰਦੀ ਹੈ। ਉਹਨਾਂ ਕਿਹਾ ਕਿ ਇਹ ਸੰਸ਼ਥਾਂ ਵਿਦਿਆਰਥੀਆਂ ਦੇ ਭਵਿਖ ਲਈ ਨੌਕਰੀ ਤੇ ਰੱਖਦੀ ਹੈ ਤੇ  ਜੇਕਰ ਪੰਜਾਬ ਤੇ ਹਰਿਆਣਾ ਦੇ ਵਿਦਿਆਰਥੀਆਂ ਨੁੰ ਇਸ ਸੰਸ਼ਥਾਂ ਵਿੱਚ ਮੌਕਾ ਮਿਲਿਆ ਤਾਂ ਉਹ ਵਧਿਆਂ ਤਰੀਕੇ ਨਾਲ ਚੁਣੇ ਜਾਣ ਬਾਅਦ ਚੰਗੀਆਂ ਤਨਖਾਹਾ ਪ੍ਰਾਪਤ ਕਰ ਸਕਦੇ ਹਨ ਤੇ ਵਿਦਿਆਰਥੀ ਬੜੇ ਉਤਸ਼ਾਹ ਨਾਲ ਉਦਯੋਗ ਦੇ ਖੇਤਰਾ ਵਿੱਚ ਕੰਮ ਕਰ ਸਕਦੇ ਹਨ। ਸਮੂਹ ਮਨੇਜਮੈਂਟ ਵਲੋਂ ਮੈਸਰਜ ਪ੍ਰਿੰਅਕਾ ਸਿੰਘ ਡਾਇਰਕਟਰ ਸੂਰੀਆ ਵਰਲਡ ਨੇ ਜਾਰੋ ਐਜੂਕੇਸ਼ਨ ਟੀਮ ਅਤੇ  ਚੁਣੇ ਗਏ ਵਿਦਿਆਰਥੀਆਂ ਨੁੂੰ ਤਹਿਦਿਲੋਂ ਸਨਮਾਨਿਤ ਕਰਕੇ ਧੰਨਵਾਦ ਕੀਤਾ। ਇਸ ਮੌਕੇ ਸੁਮਿਤ ਖੁਰਾਣਾ, ਨੇਹਾ, ਡੋਲੀ ਅਤੇ ਪੂਜਾ ਤੇ ਹੋਰ ਸਟਾਫ ਵੀ ਮੋਜੂਦ ਸੀ।