ਜਿਲਾ ਲੁਧਿਆਣਾ ਦੇ ਨਵ-ਨਿਯੁਕਤ ਕਰਮਚਾਰੀਆਂ ਦਾ 12 ਦਿਨ ਦਾ ਇੰਡਕਸ਼ਨ ਟਰੇਨਿੰਗ ਪ੍ਰੋਗਰਾਮ ਸਮਾਪਤ,

0
1433

ਲੁਧਿਆਣਾ, 10 ਦਸੰਬਰ (ਸੀ ਐਨ ਆਈ )-ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟਰੇਨਿੰਗ ਵਿਭਾਗ ਦੇ ਸਹਿਯੋਗ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ•ਾ ਲੁਧਿਆਣਾ ਦੇ ਮਿਤੀ 31-03-2013 ਤੋਂ ਬਾਅਦ ਭਰਤੀ ਹੋਏ ਗਰੁੱਪ-ਬੀ (ਨਾਨ-ਗਜਟਿਡ) ਅਤੇ ਗਰੁੱਪ-ਸੀ ਕਰਮਚਾਰੀਆਂ ਦਾ 12 ਦਿਨ ਦਾ ਇੰਡਕਸ਼ਨ ਟਰੇਨਿੰਗ ਪ੍ਰੋਗਰਾਮ ਮਿਤੀ 29-11-2017 ਤੋਂ 10-12-2017 ਤੱਕ ਸਰਕਾਰੀ ਇੰਨ-ਸਰਵਿਸ ਟਰੇਨਿੰਗ ਸੈਂਟਰ ਲੁਧਿਆਣਾ ਵਿਖੇ ਕਰਵਾਇਆ ਗਿਆ।
ਇਸ ਸਿਖ਼ਲਾਈ ਪ੍ਰੋਗਰਾਮ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਰਾਜ ਦੇ ਪ੍ਰਸ਼ਾਸਕੀ ਢਾਂਚੇ, ਆਈ.ਪੀ.ਸੀ. ਕੋਡ, ਏਵੀਡੈਂਸ ਐਕਟ, ਸੂਚਨਾ ਅਧਿਕਾਰ ਐਕਟ 2005, ਕਰੀਮੀਨਲ ਪ੍ਰੋਸੀਜਰ ਕੋਡ, ਮਿਉਂਸੀਪਲ ਐਕਟ, ਰੀਵਿਨਯੂ ਐਕਟ, ਮੋਟਰ ਵਹੀਕਲ ਐਕਟ, ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ, ਈ-ਗਵਰਨੈਂਸ ਅਤੇ ਐਪਲੀਕੇਸ਼ਨ ਆਫ਼ ਯੂਨੀਕੋਡ, ਆਫ਼ਿਸ ਪ੍ਰੋਸੀਜਰ, ਪੰਜਾਬ ਸਿਵਲ ਸੇਵਾਵਾਂ ਨਿਯਮਾਵਲੀ, ਵਿੱਤੀ ਮਾਮਲੇ, ਰਿਕਾਰਡ ਮੈਨੇਜਮੈਂਟ, ਸਜ਼ਾ ਅਤੇ ਅਪੀਲ ਰੂਲ, ਕੰਨਡਕਟ ਰੂਲ, ਜੀ.ਪੀ.ਐੱਫ਼ ਅਤੇ ਜੀ.ਆਈ.ਐੱਸ, ਬਜਟ ਦੀ ਤਿਆਰੀ ਅਤੇ ਬਜਟ ਨੂੰ ਲਾਗੂ ਕਰਨਾ, ਟੀ.ਏ. ਅਤੇ ਐੱਲ.ਟੀ.ਸੀ. ਰੂਲ ਜਿਹੇ ਵਿਸ਼ਿਆਂ ਤੇ ਵੱਖ-ਵੱਖ ਵਿਸ਼ਾ-ਮਾਹਿਰਾਂ ਵੱਲੋਂ ਭਰਭੂਰ ਜਾਣਕਾਰੀ ਦਿੱਤੀ ਗਈ ਅਤੇ ਭਾਗੀਦਾਰਾਂ ਦੀਆ ਕੁਇਰੀਆਂ ਦੇ ਵੀ ਜਵਾਬ ਦਿੱਤੇ ਗਏ, ਜਿਨਾਂ ਤੇ ਭਾਗੀਦਾਰਾਂ ਵੱਲੋਂ ਸੰਤੁਸ਼ਟੀ ਜਤਾਈ ਗਈ।
ਇਸ ਤੋਂ ਇਲਾਵਾ ਭਾਗੀਦਾਰਾਂ ਨੂੰ ਇੱਕ ਦਿਨ ਸਾਇਟ ਵਿਜ਼ੀਟ ਸਵਾਮੀ ਵਿਵੇਕਾਨੰਦ ਬਿਰਧ ਆਸ਼ਰਮ ਲੁਧਿਆਣਾ ਦੀ ਕਰਵਾਈ ਗਈ ਅਤੇ ਭਾਗੀਦਾਰਾਂ ਦਾ ਖੂਨਦਾਨ ਕੈਂਪ ਵੀ ਰੈੱਡ ਕਰਾਸ ਸੁਸਾਇਟੀ ਲੁਧਿਆਣਾ ਵਿਖੇ ਲਗਾਇਆ ਗਿਆ।ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਸ਼੍ਰੀ ਅਮਰਿੰਦਰ ਸਿੰਘ ਮੱਲੀ, ਪੀ.ਸੀ.ਐੱਸ., ਸਹਾਇਕ ਕਮਿਸ਼ਨਰ (ਜਨਰਲ) ਲੁਧਿਆਣਾ ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਿਖ਼ਲਾਈ ਪ੍ਰੋਗਰਾਮ ਨਾਲ ਉਨਾਂ ਨੂੰ ਐਕਟ ਅਤੇ ਰੂਲਾਂ ਦੀ ਭਰਪੂਰ ਜਾਣਕਾਰੀ ਮਿਲੀ ਹੈ, ਜਿਸ ਨਾਲ ਉਨਾਂ ਦੀ ਕਾਰਜ-ਕੁਸ਼ਲਤਾ ਵਿੱਚ ਵਾਧਾ ਹੋਇਆ ਹੈ ਅਤੇ ਇਹ ਕਰਮਚਾਰੀ ਰੂਲਾਂ ਦੀ ਪਾਲਣਾ ਕਰਦੇ ਹੋਏ ਵਧੀਆ ਤੇ ਕਾਨੂੰਨੀ ਤੌਰ ‘ਤੇ ਸਹੀ ਤਰੀਕੇ ਨਾਲ ਆਪਣੀ ਸੇਵਾ ਨਿਭਾਉਣਗੇ। ਉਨਾਂ ਵੱਲੋਂ ਭਾਗੀਦਾਰਾਂ ਨੂੰ ਪਾਰਟੀਸੀਪੇਸ਼ਨ ਸਰਟੀਫ਼ੀਕੇਟ ਅਤੇ ਕੋਰਸ ਸਮੱਗਰੀ ਦੀਆਂ ਸੀਡੀਜ਼ ਵੀ ਦਿੱਤੀਆਂ ਗਈਆਂ।
ਇਸ ਤੋਂ ਪਹਿਲਾਂ ਸ਼੍ਰੀ ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਸ਼੍ਰੀ ਅਮਰਿੰਦਰ ਸਿੰਘ ਮੱਲੀ, ਪੀ.ਸੀ.ਐੱਸ., ਸਹਾਇਕ ਕਮਿਸ਼ਨਰ (ਜਰਨਲ) ਲੁਧਿਆਣਾ ਦਾ ਸਮਾਪਤੀ ਸਮਾਰੋਹ ਵਿੱਚ ਪਹੁੰਚਣ ‘ਤੇ ਜੀ ਆਇਆ ਆਖਿਆਂ ਅਤੇ ਜਿਲਾ ਪ੍ਰਸ਼ਾਸਨ ਦਾ ਇਸ ਸਿਖਲਾਈ ਪ੍ਰੋਗਰਾਮ ਕਰਾਉਣ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ ਗਿਆ।