ਜੈ ਸ਼ੰਕਰ ਰਾਮਲੀਲਾ ਕਲੱਬ ਵੱਲੋਂ ਰਾਮਲੀਲਾ ਮੰਚਨ ਦੀ ਰਿਹਰਸਲ ਅਰੰਭ ਕਲੱਬ ਪ੍ਰਧਾਨ ਲਾਲਾ ਮੋਹਨ ਲਾਲ ਗੁਪਤਾ ਨੇ ਕਾਰਜਕਾਰਨੀ ਗਠਿਤ ਕੀਤੀ

0
1711

ਰਾਜਪੁਰਾ,  (ਧਰਮਵੀਰ ਨਾਗਪਾਲ) ਜੈ ਸ਼ੰਕਰ ਰਾਮਲੀਲਾ ਕਲੱਬ ਮਹਿੰਦਰ ਗੰਜ ਰਾਜਪੁਰਾ ਵੱਲੋਂ ਚੀਫ਼ ਡਾਇਰੈਕਟਰ ਗਿਆਨ ਚੰਦ ਸ਼ਰਮਾ ਤੇ ਡਾਇਰੈਕਟਰ ਦਰਸ਼ਨ ਮਿੱਠਾ ਦੀ ਅਗਵਾਈ ਹੇਠ ਰਾਮਲੀਲਾ ਮੰਚਨ ਦੀ ਰੀਸਲ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦੌਰਾਨ ਬੱਚਿਆਂ ਨੂੰ ਰਾਮਲੀਲਾ ਵਿਚ ਵੱਖ ਵੱਖ ਕਿਰਦਾਰ ਨਿਭਾਉਣ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਚੀਫ਼ ਡਾਇਰੈਕਟਰ ਗਿਆਨ ਚੰਦ ਸ਼ਰਮਾ ਅਨੁਸਾਰ ਰੀਸਲ ਸ਼ਾਮ ਸਾਢੇ ਅੱਠ ਵਜੇ ਤੋਂ ਰਾਤ ਗਿਆਰਾਂ ਵਜੇ ਤੱਕ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਮਲੀਲਾ ਵਿਚ ਰੋਲ ਅਦਾ ਕਰਨ ਲਈ ਨਵੀਂ ਪੀੜੀ ਦੇ ਬੱਚਿਆਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਲਾਲਾ ਮੋਹਨ ਲਾਲ ਗੁਪਤਾ ਅਤੇ ਕਲੱਬ ਦੇ ਚੇਅਰਮੈਨ ਸੰਜੀਵ ਬਾਂਸਲ ਨੇ ਮੀਟਿੰਗ ਕਰ ਕੇ ਕਲੱਬ ਦੀ ਨਵੀਂ ਕਾਰਜਕਾਰਨੀ ਦਾ ਗਠਨ ਕਰਦਿਆਂ ਫ਼ਕੀਰ ਚੰਦ ਕੋਚ ਨੂੰ ਉਪ ਚੇਅਰਮੈਨ, ਬਾਬ ਸ਼ਿਵ ਨਾਥ ਨੂੰ ਸਰਪ੍ਰਸਤ, ਰਾਕੇਸ਼ ਸਿੰਗਲਾ ਨੂੰ ਉਪ ਪ੍ਰਧਾਨ, ਰਾਮ ਗੋਪਾਲ ਸ਼ਰਮਾ ਤੇ ਬਿੱਟੂ ਗੁਪਤਾ ਨੂੰ ਜਰਨਲ ਸੈਕਟਰੀ, ਕੈਸ਼ੀਅਰ ਬਾਬੂ ਧਰਮਪਾਲ ਗੁਪਤਾ, ਸਹਾਇਕ ਕੈਸ਼ੀਅਰ ਸੁਮਿਤ ਤੇ ਗੌਰਵ ਗੁਪਤਾ, ਸਹਾਇਕ ਡਾਇਰੈਕਟਰ ਰਾਕੇਸ਼ ਗੁਪਤਾ, ਸਹਾਇਕ ਸਕੱਤਰ ਸੋਹਨ ਸਿੰਘ ਤੇ ਰਾਕੇਸ਼ ਕੁਮਾਰ ਖੰਨਾ, ਚੀਫ਼ ਐਡਵਾਈਜ਼ਰ ਨਸੀਬ ਚੰਦ ਖੰਨਾ, ਦਵਿੰਦਰ ਕੁਮਾਰ ਤੇ ਇੰਦਰ ਕੁਮਾਰ ਸ਼ਰਮਾ, ਸਟੇਜ ਸਕੱਤਰ ਹਰੀਸ਼ ਚੌਹਾਨ ਤੇ ਰਾਣਾ ਠਾਕੁਰ ਨੂੰ ਨਿਯੁਕਤ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਲਾਲਾ ਮੋਹਨ ਲਾਲ ਗੁਪਤਾ ਨੇ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਮਿਰਚ ਮੰਡੀ ਦੇ ਦੁਸ਼ਹਿਰਾ ਗਰਾਂਉਡ ਵਿਚ ਪਵਿੱਤਰਤਾ ਨਾਲ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ। 13 ਅਕਤੂਬਰ ਨੂੰ ਰਾਮਲੀਲਾ ਦੀ ਪਹਿਲੀ ਸਟੇਜ ਦਾ ਮੰਚਨ ਕੀਤਾ ਜਾਵੇਗਾ ਅਤੇ 22 ਅਕਤੂਬਰ ਨੂੰ ਦੁਸ਼ਹਿਰਾ ਦੇ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।ਇਸ ਮੌਕੇ ਇੰਜੀਨੀਅਰ ਅਜੈ ਕੁਮਾਰ, ਸ਼ੌਕਤ ਅਲੀ (ਮਿਸ਼ੂ), ਅਮਿੱਤ ਗੁਪਤਾ, ਅੱਜੂ, ਬਿਕਰਮ ਕੰਬੋਜ, ਹਰੀਸ਼ ਸ਼ਰਮਾ, ਕਮਲ, ਸਤਪਾਲ ਬਿੱਲੂ ਆਦਿ ਮੌਜੂਦ ਸਨ। ਜ਼ਿਕਰਯੋਗ ਹੈ ਕਿ ਲਾਲਾ ਮੋਹਨ ਲਾਲ ਗੁਪਤਾ ਪਿਛਲੇ ਸੱਤ ਸਾਲਾਂ ਤੋਂ ਸਰਬਸੰਮਤੀ ਨਾਲ ਨਿਰਵਿਘਨ ਕਲੱਬ ਦੇ ਪ੍ਰਧਾਨ ਬਣਦੇ ਆ ਰਹੇ ਹਨ ਅਤੇ ਉਹ ਉਕਤ ਰਾਮਲੀਲਾ ਕਲੱਬ ਤੋਂ ਇਲਾਵਾ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਦੇ ਸਨਮਾਨਯੋਗ ਅਹੁਦਿਆਂ ਉੱਪਰ ਸੁਸ਼ੋਭਿਤ ਹਨ।