ਤੁਲਸੀ ਵਿਵਾਹ ਸੰਪਨ ਤੇ ਸਤੀਸ਼ ਜੈਨ ਪਰਿਵਾਰ ਨੇ ਕੀਤਾ ਕੰਨਿਆ ਦਾਨ

0
1396

 

ਰਾਜਪੁਰਾ (ਧਰਮਵੀਰ ਨਾਗਪਾਲ) ਇੱਥੋ ਦੇ ਸ਼੍ਰੀ ਦੁਰਗਾ ਮੰਦਰ ਵਿਖੇ ਤੁਲਸੀ ਵਿਵਾਹ ਦਾ ਅਯੋਜਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ, ਜਿਸ ਦੌਰਾਨ ਮੰਦਰ ਸਭਾ ਵਲੋਂ ਭਗਵਾਨ ਲੱਡੂ ਗੋਪਾਲ ਦੀ ਬਾਰਾਤ ਪੂਰੇ ਗਾਜੇ ਵਾਜੇ ਅਤੇ ਬੈਂਡ ਵਾਜੇ ਨਾਲ ਰੱਥ ਤੇ ਸੁਸ਼ੋਭਿਤ ਕਰਕੇ ਕਢੀ ਗਈ ਜਿਸ ਦੌਰਾਨ ਮਹਿਲਾਵਾ ਸੰਗਤਾ ਵਲੋਂ ਪੂਰੇ ਰਸਤੇ ਭਜਨ ਕੀਰਤਨ ਗਾਉਂਦੇ ਹੋਏ ਮਸਤੀ ਵਿੱਚ ਝੂਮਦੇ ਰਹੇ। ਬਾਰਾਤ ਦਾ ਜਗਾ ਜਗਾ ਤੇ ਸੁਆਗਤ ਕੀਤਾ ਗਿਆ। ਇਸ ਬਾਰਾਤ ਦੇ ਨਾਲ ਮੰਦਰ ਸਭਾ ਦੇ ਪ੍ਰਧਾਨ ਸ਼੍ਰੀ ਸੰਜੀਵ ਕਮਲ, ਉਪ ਪ੍ਰਧਾਨ ਕੰਵਲ ਨਾਗਪਾਲ, ਅਮਿਤ ਅਰੋੜਾ, ਜਤਿੰਦਰ ਵਰਮਾ ਸੈਕਟਰੀ, ਮਨਮੋਹਨ ਭੋਲਾ ਸਰਪ੍ਰਸਤ, ਸੰਜੇ ਅੰਗਰੀਸ਼, ਯੁਗੇਸ਼ ਸ਼ਰਮਾ, ਮਹੇਸ਼ ਗੋਗੀਆ, ਕਮਲ ਅਹੂਜਾ, ਧਰਮਵੀਰ ਨਾਗਪਾਲ, ਦੀਪੂ ਦਾਰਾ, ਸੰਜੇ ਹੰਸ ਦੇ ਇਲਾਵਾ ਮੰਦਰ ਦੇ ਪੁਜਾਰੀ ਸ਼੍ਰੀ ਰਮਾ ਕਾਂਤ ਅਵਸਥੀ ਅਤੇ ਵਿਨੇ ਸ਼ਰਮਾ ਦੇ ਇਲਾਵਾ ਬਹੁਤ ਸਾਰੀਆਂ ਮਹਿਲਾਵਾ ਹਾਜਰ ਸਨ।