ਤੇਜ ਹਨੇਰੀ ਨੇ ਦਲੇਰ ਕੌਰ ਦੀ ਲਈ ਜਾਨ ਤੇ ਪਰਿਵਾਰ ਵਾਲਿਆ ਨੇ ਗਿਆਨ ਸਾਗਰ ਖਿਲਾਫ ਲਾਇਆ ਧਰਨਾ ਤੇ ਆਵਾਜਾਈ ਕੀਤੀ ਠੱਪ

0
1368

ਰਾਜਪੁਰਾ (ਧਰਮਵੀਰ ਨਾਗਪਾਲ) ਬੀਤੇ ਦਿਨੀ ਰਾਜਪੁਰਾ (ਪੰਜਾਬ) ਵਿੱਚ ਆਈ ਤੇਜ ਹਨੇਰੀ ਕਾਰਨ ਜਿਥੇ ਕਈ ਥਾਵਾਂ ਤੇ ਨੁਕਸਾਨ ਹੋਏ ਅਤੇ ਕਈ ਥਾਵਾਂ ਤੇ ਅੱਗ ਦੀਆਂ ਵਾਰਦਾਤਾ ਵੀ ਹੋਇਆ ਉਸੀ ਕੜੀ ਤਹਿਤ ਵਾਸੀ ਪੁਰਾਣਾ ਰਾਜਪੁਰਾ ਵਾਸੀ ਦਲੇਰ ਕੌਰ ਜੋ ਕਿ ਛੱਤ ਤੇ ਕਪੜੇ ਉਤਾਰਨ ਗਈ ਸੀ ਤਾਂ ਆਈ ਤੇਜ ਹਨੇਰੀ ਕਾਰਨ ਅਚਾਨਕ ਉੱਡਦੀ ਹੋਈ ਪਲਾਸਟਿਕ ਦੀ ਸ਼ੀਟ ਉਸਦੇ ਸਿਰ ਵਿੱਚ ਆ ਵਜੀ ਤੇ ਉਹ ਬੇਹੋਸ਼ ਹੋ ਗਈ ਜਿਸ ਕਾਰਨ ਉਸ ਦੇ ਸਿਰ ਵਿਚੋਂ ਕਾਫੀ ਖੁਨ ਬਹਿ ਗਿਆ ਤੇ ਉਸਨੂੰ ਤੁਰੰਤ ਰਾਜਪੁਰਾ ਦੇ ਨਜਦੀਕ ਪੈਂਦੇ ਗੁਰੁ ਨਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾ ਨੇ ਉਸਦੀ ਹਾਲਤ ਨੂੰ ਨਾਜੁਕ ਦੇਖਦੇ ਹੋਏ ਗਿਆਨ ਸਾਗਰ ਹਸਪਤਾਲ ਭੇਜ ਦਿੱਤਾ।ਦੂਜੇ ਦਿਨ ਵੀ ਜਦੋਂ ਦਲੇਰ ਕੌਰ ਦੀ ਹਾਲਤ ਠੀਕ ਨਾ ਹੋਈ ਅਤੇ ਡਾਕਟਰਾ ਵਲੋਂ ਉਸਦਾ ਸਹੀ ਇਲਾਜ ਨਾ ਕੀਤੇ ਜਾਣ ਅਤੇ ਮਰੀਜ ਦੇ ਪਰਿਵਾਰ ਵਲੋਂ ਵਾਰ ਵਾਰ ਪੈਸੇ ਦੀ ਮੰਗ ਕਰਨ ਤੇ ਦਲੇਰ ਕੌਰ ਦੇ ਪਰਿਵਾਰ ਵਾਲਿਆ ਨੇ ਹਸਪਤਾਲ ਦੇ ਡਾਕਟਰਾ ਦੇ ਖਿਲਾਫ ਧਰਨਾ ਦੇ ਕੇ ਆਪਣ ਰੋਸ਼ ਮੁਜਾਹਰਾ ਕੀਤਾ ਅਤੇ ਆਵਾਜਾਈ ਬੰਦ ਕਰ ਦਿੱਤੀ ਜਿਸ ਤੇ ਬਨੂੜ ਤੋਂ ਸਪੈਸ਼ਲ ਤੌਰ ਤੇ ਆਏ ਸਬ ਇੰਸਪੈਕਟਰ ਛਿੰਦਰਪਾਲ ਸਿੰਘ ਭੁੱਲਰ ਨੇ ਦੋਹਾ ਧਿਰਾ ਨੂੰ ਬੜੀ ਸੂਝਬੂਝ ਨਾਲ ਮਾਮਲਾ ਸੁਲਝਾ ਕੇ ਜਾਮ ਖੁਲਵਾਇਆ ਤੇ ਡਾਕਟਰਾ ਦੀ ਪੂਰੀ ਕੋਸ਼ਿਸਾ ਦੇ ਬਾਵਜੂਦ ਵੀ ਦਲੇਰ ਕੌਰ ਦਾ ਦਿਹਾਂਤ ਹੋ ਗਿਆ ਤੇ ਮ੍ਰਿਤਕ ਦੇਹ ਨੂੰ ਵਾਰਸਾ ਦੇ ਹਵਾਲੇ ਕਰ ਦਿਤਾ।