ਥਾਣਾ ਸਿਟੀ ਪੁਲਿਸ ਰਾਜਪੁਰਾ ਨੇ ਕਾਬੂ ਕੀਤੇ 2 ਚੋਰ

0
1702

 

ਰਾਜਪੁਰਾ 10 ਅਗਸਤ (ਧਰਮਵੀਰ ਨਾਗਪਾਲ) ਗਣੇਸ਼ ਮੰਦਰ ਰਾਜਪੁਰਾ ਟਾਊਨ ਵਿੱਚ ਚੋਰੀ ਕਰਨ ਵਾਲੇ 2 ਚੋਰ ਨਗਦੀ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਮਿਤੀ 9 ਅਗਸਤ ਨੂੰ ਮੁਕੇਸ਼ ਸ਼ਰਮਾ ਪੁੱਤਰ ਰਾਮ ਕ੍ਰਿਸ਼ਨ ਵਾਸੀ ਗਣੇਸ਼ ਮੰਦਰ ਰਾਜਪੁਰਾ ਨੇ ਥਾਣਾ ਸਿਟੀ ਵਿੱਖੇ ਬਿਆਨ ਤਹਿਰੀਰ ਕਰਵਾਆਿ ਕਿ ਮਿਤੀ 8-9 ਅਗਸਤ ਦੀ ਦਰਮਿਆਨੀ ਰਾਤ ਨੂੰ ਗਣੇਸ਼ ਮੰਦਰ ਰਾਜਪੁਰਾ ਟਾਊਨ ਵਿੱਚੋ 2 ਗੋਲਕਾ ਤੋੜ ਕੇ ਨਾਮਾਲੂਮ ਵਿਅਕਤੀ ਦਾਨ ਕੀਤੀ ਹੋਈ ਰਕਮ ਚੋਰੀ ਕਰਕੇ ਲੈ ਗਏ ਹਨ ਜਿਸ ਤੇ ਮੁਕਦਮਾ ਨੰਬਰ 163 ਮਿਤੀ 9 ਅਗਸਤ 2015 ਜੁਰਮ 457-380 ਆਈ ਪੀ ਸੀ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕੀਤਾ ਗਿਆ ਜੋ ਇੰਸਪੈਕਟਰ ਸ਼ਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਦੀ ਅਗਵਾਈ ਹੇਠ ਏ.ਐਸ ਆਈ. ਰਾਕੇਸ਼ ਕੁਮਾਰ ਤੇ ਹੌਲਦਾਰ ਦੀਦਾਰ ਸਿੰਘ 684 ਨੇ ਸਮੇਤ ਪੁਲਿਸ ਪਾਰਟੀ ਦੇ ਮੰਦਰ ਵਿੱਚ ਚੋਰੀ ਕਰਨ ਵਾਲੇ ਸਲਮਿ ਖਾਨ ਪੁੱਤਰ ਮੱਖਣ, ਰਾਜੂ ਪੁੱਤਰ ਕਾਲਾ ਸਪਾ ਵਾਲਾ ਵਾਸੀਆਨ ਮਿਰਚ ਮੰਡੀ ਰਾਜਪੁਰਾ ਨੂੰ ਕਾਬੂ ਕਰਕੇ ਉਹਨਾਂ ਪਾਸੋ ਗਣੇਸ਼ ਮੰਦਰ ਰਾਜਪੁਰਾ ਵਿਚੋਂ ਦਾਨ ਕੀਤੀ ਰਕਮ ਬਰਾਮਦ ਕੀਤੀ ਅਤੇ ਦੋਸ਼ੀਆਂ ਨੂੰ ਮੁਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਤੇ ਦੋਹਾ ਤੋਂ ਹੋਰ ਪੂਛ ਗਿਛ ਜਾਰੀ ਹੈ ਤੇ ਪਤਾ ਲਗਾ ਹੈ ਕਿ ਦੋਸ਼ੀ ਰਾਜੂ ਪੁਤਰ ਕਾਲਾ ਦੇ ਖਿਲਾਫ ਜਿਲਾ ਰੂਪ ਨਗਰ ਮੋਹਾਲੀ ਵਿਖੇ ਵੀ ਚੋਰੀ ਦੇ ਮੁਕੱਦਮੇ ਦਰਜ ਹਨ ਅਤੇ ਇਹ ਰੋਪੜ ਜਿਲੇ ਤੋਂ ਵੀ ਚੋਰੀਆਂ ਦੇ ਕੇਸ ਵਿੱਚ ਭਗੋੜਾ ਚਲਿਆ ਆ ਰਿਹਾ ਹੈ।