ਥੈਲਾਸੀਮਿਕ ਬਿਮਾਰੀ ਨਾਲ ਪੀੜੀਤ ਬਚਿਆ ਵਾਸਤੇ ਲਾਇਆ ਖੂਨਦਾਨ ਕੈਂਪ

0
1367

 

ਰਾਜਪੁਰਾ 21 ਸਤੰਬਰ (ਧਰਮਵੀਰ ਨਾਗਪਾਲ) ਥੈਲਾਸੀਮਿਕ ਚਿਲਡਰਨ ਵੈਲਫੇਅਰ ਸੋਸਾਇਟੀ ਰਾਜਪੁਰਾ ਤੇ ਰਾਜਪੁਰਾ ਥੈਲਾਸੀਮਿਕ ਬਲਡ ਡੋਨਰ ਸੋਸਾਇਟੀ ਵਲੋਂ ਥੈਲਾਸੀਮਿਕ ਬਿਮਾਰੀ ਦੇ ਪੀੜੀਤ ਬਚਿਆ ਲਈ ਤੀਜਾ ਖੂਨਦਾਨ ਕੈਂਪ ਰਾਜਪੁਰਾ ਦੇ ਮਹਾਵੀਰ ਮੰਦਰ ਹਾਲ ਵਿੱਚ ਲਗਾਇਆ ਗਿਆ ਜਿਸ ਵਿੱਚ 100 ਤੋਂ ਜਿਆਦਾ ਲੋਕਾ ਨੇ ਖੂਨਦਾਨ ਕੀਤਾ ਜਿਸ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਟੀਮ ਨੇ ਖੁਨ ਦੇ ਯੂਨਿਟ ਇੱਕਠੇ ਕੀਤੇ। ਇਸ ਮੌਕੇ ਸ਼੍ਰੀ ਦੁਰਗਾ ਮੰਦਰ ਰਾਜਪੁਰਾ ਟਾਊਨ ਸਭਾ ਦੇ ਪ੍ਰਧਾਨ ਅਤੇ ਸਮਾਜ ਸੇਵੀ ਸੰਜੀਵ ਕਮਲ ਨੇ ਪਹੁੰਚ ਕੇ ਕੈਂਪ ਦਾ ਉਦਘਾਟਨ ਕੀਤਾ ਤੇ ਉਹਨਾਂ ਨਾਲ ਸ਼੍ਰੀ ਕੰਵਲ ਨਾਗਪਾਲ ਉਪ ਪ੍ਰਧਾਨ ਸ਼੍ਰੀ ਦੁਰਗਾ ਮੰਦਰ ਰਾਜਪੁਰਾ ਟਾਊਨ ਵੀ ਨਾਲ ਮੌਜੂਦ ਸਨ। ਇਸ ਮੌਕੇ ਤੇ ਸ਼੍ਰੀ ਕਮਲ ਨੇ ਸੰਸ਼ਥਾਂ ਵਲੋਂ ਥੈਲਾਸੀਮਿਕ ਬਿਮਾਰੀ ਦੇ ਪੀੜਿਤ ਬਚਿਆ ਲਈ ਖੂਨਦਾਨ ਕੈਂਪ ਲਗਾਉਣ ਦੇ ਕੰਮਾ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਬਚਿਆਂ ਦੀ ਮਦਦ ਕਰਨਾ ਬਹੁਤ ਹੀ ਭੱਲੇ ਦਾ ਕੰਮ ਹੈ ਕਿਉਂਕਿ ਥੈਲਾਸੀਮਿਕ ਬਚਿਆਂ ਦੇ ਮਾਪਿਆ ਨੂੰ ਬਹੁਤ ਹੀ ਮੁਸ਼ਕਲ ਦੇ ਦੌਰ ਨਾਲ ਗੁਜਰਨਾ ਪੈਂਦਾ ਹੈ ਤੇ ਉਹਨਾਂ ਵਾਸਤੇ ਖੂਨਦਾਨ ਕੈਂਪ ਲਾਉਣਾ ਵੀ ਨਰ ਸੇਵਾ ਨਰਾਇਣ ਸੇਵਾ ਦੇ ਬਰਾਬਰ ਦਾ ਕੰਮ ਹੈ। ਉਹਨਾਂ ਨੇ ਸੰਸ਼ਥਾਂ ਨੂੰ ਹਰ ਪਾਸੋ ਸਹਾਇਤਾ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸੰਸ਼ਥਾਂ ਦੇ ਚੇਅਰਮੈਨ ਮਨਮੋਹਨ ਮਹਿਤਾ ਅਤੇ ਪ੍ਰਧਾਨ ਰਾਜ ਕੁਮਾਰ ਚਾਵਲਾ ਨੇ ਕਿਹਾ ਕਿ ਥੈਲਾਸੀਮਿਕ ਬਚਿਆ ਵਾਸਤੇ ਉਹਨਾਂ ਦੀ ਸੋਸਾਇਟੀ ਵਲੋਂ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਅਗੇ ਵੀ ਲਗਾਇਆਂ ਜਾਇਆ ਕਰੇਗਾ।ਇਸ ਮੌਕੇ ਥੈਲਾਸੀਮਿਕ ਬਲਡ ਡੋਨਰ ਸੋਸਾਇਟੀ ਪਟਿਆਲਾ ਦੇ ਜਨਰਲ ਸਕੱਤਰ ਵਿਜਯ ਪਾਹਵਾ, ਸਮਾਜ ਸੇਵੀ ਦੀਪਕ ਅਰੋੜਾ ਰਾਜਪੁਰਾ, ਸੁਰਿੰਦਰ ਕਿੰਗਰ, ਮਨੋਜ ਚਾਵਲਾ, ਲਕੀ ਕੁਮਾਰ ਮਹੇਸ਼ ਪ੍ਰੇਮੀ, ਮਹੇਸ਼ ਪਹੂਜਾ, ਨਰੇਸ਼ ਕੁਮਾਰ, ਸਤੀਸ਼ ਕੁਮਾਰ, ਗੁਲਸ਼ਨ ਕੁਮਾਰ ਤੇ ਹੋਰ ਸਮਾਜ ਸੇਵੀ ਮੌਜੂਦ ਸਨ। ਇਸ ਖੂਨਦਾਨ ਕੈਂਪ ਦੇ ਵਿੱਚ ਨਿਰੰਕਾਰੀ ਮਿਸ਼ਨ ਨੇ ਵੀ ਸੇਵਾ ਦਾ ਯੋਗਦਾਨ ਦਿੱਤਾ।