ਦਿਨ ਸਮੇਂ ਬੰਦ ਘਰਾਂ ਅੰਦਰ ਵੜਕੇ ਜੇਵਰਾਤ ਸੋਨਾ, ਨਗਦੀ ਚੋਰੀ ਕਰਨ ਵਾਲਾ ਅਨਸ਼ਰ ਕਰੀਬ ਦੋ ਕਿਲੋ ਸੋਨਾਂ, ਤਿੰਨ ਲੱਖ ਭਾਰਤੀ ਕਰੰਸੀ, ਇੱਕ ਐਗਜੈਲੋ ਗੱਡੀ ਨੰਬਰ ਪੀ.ਬੀ.11ਬੀ.ਬੀ 4465, 2 ਰਿਵਾਲਵਰ 32 ਬੋਰ ਸਮੇਤ 15 ਕਾਰਤੂਸ ਅਤੇ 294 ਗ੍ਰਾਮ ਨਸ਼ੀਲੇ ਪਾਉਡਰ ਸਮੇਤ ਕਾਬੂ।

0
1336

 

ਪਟਿਆਲਾ (ਧਰਮਵੀਰ ਨਾਗਪਾਲ)   ਸ਼੍ਰੀ ਗੁਰਮੀਤ ਸਿੰਘ ਚੌਹਾਨ, ਆਈ.ਪੀ.ਐਸ.,ਐਸ.ਐਸ.ਪੀ ਪਟਿਆਲਾ ਨੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਜਸਕਿਰਨਜੀਤ ਸਿੰਘ ਤੇਜਾ ਐਸ.ਪੀ.ਇੰਨਵੈਸਟੀਗੇਸ਼ਨ ਪਟਿਆਲਾ, ਪ੍ਰਿਤਪਾਲ ਸਿੰਘ ਥਿੰਦ ਐਸ.ਪੀ ਸਿਟੀ ਪਟਿਆਲਾ ਅਤੇ ਗੁਰਦੇਵ ਸਿੰਘ ਧਾਲੀਵਾਲ ਡੀ.ਐਸ.ਪੀ ਸਿਟੀ-2 ਪਟਿਆਲਾ ਦੀ  ਯੋਗ ਅਗਵਾਈ ਹੇਠ ਚੋਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਜਦੋ ਮਿਤੀ 30-04-2015 ਨੂੰ  ਇੰਸਪੈਕਟਰ ਰਾਜੇਸ਼ ਕੁਮਾਰ ਛਿੱਬਰ ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਨੇ ਸਮੇਤ ਪੁਲਿਸ ਪਾਰਟੀ ਇਲਾਕਾ ਥਾਣਾ ਤ੍ਰਿਪੜੀ ਪਟਿਆਲਾ ਗਸ਼ਤ ਪਰ ਮੌਜੂਦ ਸੀ ਨੂੰ ਇਤਲਾਹ ਮਿਲੀ ਕਿ ਸੁਰਿੰਦਰ ਸਿੰਘ ਪੁੱਤਰ ਨਰਾਤਾ ਸਿੰਘ ਵਾਸੀ ਮਕਾਨ ਨੰ:19, ਗਲੀ ਨੰ: 29 ਆਨੰਦ ਨਗਰ-ਬੀ ਪਟਿਆਲਾ ਜੋ ਚੋਰੀ ਦੀਆਂ ਵਾਰਦਾਤਾਂ ਕਰਨ ਦਾ ਆਦੀ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵੀ ਕਰਦਾ ਹੈ ਜੋ ਆਪਣੀ ਐਗਜੇਲੋ ਗੱਡੀ ਨੰ: ਪੀ.ਬੀ.11 ਬੀ.ਬੀ 4465 ਪਰ ਆ ਰਿਹਾ ਹੈ। ਜਿਸ ਪਾਸੋ ਚੋਰੀ ਕੀਤੇ ਸੋਨੇ ਦੇ ਜੇਵਰਾਤ ਨਗਦੀ ਨਸ਼ੀਲਾ ਪਦਾਰਥ ਭਾਰੀ ਮਾਤਰਾ ਵਿੱਚ ਬਰਾਮਦ ਹੋ ਸਕਦੇ ਹਨ।ਇਤਲਾਹ ਪਰ ਮੁੱਕਦਮਾ ਨੰ:108 ਮਿਤੀ 30-04-2015 ਅ/ਧ 454,380 ਆਈ.ਪੀ.ਸੀ ਅਤੇ 22,61,85 ਐਨ.ਡੀ.ਪੀ.ਐਸ.ਐਕਟ ਥਾਣਾ ਤ੍ਰਿਪੜੀ ਪਟਿਆਲਾ ਦਰਜ ਕਰਕੇ ਗੁਰਦੇਵ ਸਿੰਘ ਧਾਲੀਵਾਲ ਡੀ.ਐਸ.ਪੀ ਸਿਟੀ-2 ਪਟਿਆਲਾ ਦੀ ਨਿਗਰਾਨੀ ਹੇਠ ਦੋਰਾਨੇ ਨਾਕਾਬੰਦੀ ਸੁਰਿੰਦਰ ਕੁਮਾਰ ਉਕਤ ਨੂੰ ਸਮੇਤ ਐਗਜੇਲੋ ਗੱਡੀ ਦੇ ਕਾਬੂ ਕੀਤਾ। ਜਿਸ ਪਾਸੋ ਪੁੱਛਗਿੱਛ ਕੀਤੀ ਗਈ। ਉਸ ਵੱਲੋਂ ਇੰਕਸ਼ਾਫ ਕਰਨ ਤੇ ਇਸਦੇ ਘਰੋਂ ਕਰੀਬ 2 ਕਿਲੋ ਸੋਨਾਂ, ਤਿੰਨ ਲੱਖ ਭਾਰਤੀ ਕਰੰਸੀ, ਇੱਕ ਐਗਜੈਲੋ ਗੱਡੀ ਨੰਬਰ ਪੀ.ਬੀ.11ਬੀ.ਬੀ 4465, ਦੋ ਰਿਵਾਲਵਰ 32 ਬੋਰ ਸਮੇਤ 15 ਕਾਰਤੂਸ, 294 ਗ੍ਰਾਮ ਨਸ਼ੀਲਾ ਪਾਉਡਰ ਅਤੇ ਅਜਿਹੇ ਧੰਦਿਆ ਤੋਂ ਖਰੀਦ ਕੀਤੇ ਕਰੀਬ 7 ਪਲਾਟਾਂ ਦੀਆਂ ਰਜਿਸਟਰੀਆਂ ( ਜਿੰਨਾ ਦੀ ਕੀਮਤ ਡੇਢ ਕਰੋੜ ਰੁਪਏ ਬਣਦੀ ਹੈ) ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਦੋਸ਼ੀ ਦੀ ਪੁੱਛਗਿੱਛ ਅਤੇ ਇਸ ਦੇ ਰਿਕਾਰਡ ਨੂੰ ਵਾਚਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦਿਨ ਦੇ ਸਮੇਂ ਥਾਣਾ ਤ੍ਰਿਪੜੀ ਦੇ ਏਰੀਏ ਆਨੰਦ ਨਗਰ ਬੀ,  ਰਤਨ ਨਗਰ, ਵਿਕਾਸ ਨਗਰ, ਦੀਪ ਨਗਰ, ਆਦਿ ਵਿੱਚ ਬੰਦ ਘਰਾਂ ਵਿੱਚ ਬੈਲ ਮਾਰਕੇ ਮਾਲਕਾਂ ਦੀ ਗੈਰ ਹਾਜਰੀ ਵਿੱਚ ਚੋਰੀਆਂ ਕਰਦਾ ਸੀ। ਜੋ ਇਸੇ ਸਮੇਂ ਦੇ ਦੋਰਾਨ ਨਸ਼ਾ ਤਸਕਰੀ ਵੀ ਕਰਨ ਲਗ ਪਿਆ ਸੀ।ਸੁਰਿੰਦਰ ਕੁਮਾਰ ਉਕਤ ਦੇ ਖਿਲਾਫ ਸਬ ਡਵੀਜਨ ਰਾਜਪੁਰਾ ਅਤੇ ਹੋਰ ਵੱਖ ਵੱਖ ਥਾਣਿਆਂ ਵਿੱਚ ਸਾਲ 2000 ਵਿੱਚ ਕਰੀਬ 8 ਮੁੱਕਦਮੇ ਦਰਜ ਹੋਏ ਸਨ। ਇਸਦੇ ਖਿਲਾਫ ਸਾਲ 2007 ਤੋਂ ਹੁਣ ਤਕ ਕਰੀਬ 70 ਮੁੱਕਦਮੇ ਦਰਜ ਹੋਏ ਹਨ। ਦੋਸ਼ੀ ਵੱਲੋਂ ਕੀਤੀਆਂ ਜਾਂਦੀਆਂ ਚੋਰੀਆਂ ਦਾ ਜੇਵਰਾਤ ਸੋਨਾ ਵੇਚ ਕੇ ਉਕਤ ਪਲਾਟ ਸਮੇਂ ਸਮੇਂ ਪਰ ਖਰੀਦੇ ਗਏ ਅਤੇ ਉਕਤ ਗੱਡੀ ਖਰੀਦ ਕੀਤੀ ਜਾਣੀ ਪਾਈ ਗਈ ਹੈ। ਇਸ ਤੋਂ ਇਲਾਵਾ ਇਸਨੇ ਆਪਣੀ ਰਿਹਾਇਸ਼ੀ ਮਕਾਨ ਵੀ ਅਲੀਸ਼ਾਨ ਬਣਾਇਆ ਹੋਇਆ ਹੈ। ਪਿਛਲੇ 3 ਸਾਲਾਂ ਤੋਂ ਚੋਰੀ ਕੀਤੇ ਜੇਵਰਾਤ ਸੋਨਾ ਤੋਂ ਵੱਡਾ ਸ਼ੋਅ ਰੂਮ ਖਰੀਦਣ ਦੀ ਤਾਂਕ ਵਿੱਚ ਸੀ। ਜਿਸਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਲੈ ਕੇ ਹੋਰ ਚੋਰੀ ਦੀਆਂ ਵਾਰਦਾਤਾਂ ਕਰਨ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

ਮੁੱਕਦਮਾ ਨੰ: 108 ਮਿਤੀ 30-04-2015 ਅ/ਧ 454,380 ਆਈ.ਪੀ.ਸੀ, 21/22,61,85 ਐਨ.ਡੀ.ਪੀ.ਐਸ.ਐਕਟ ਥਾਣਾ ਤ੍ਰਿਪੜੀ ਪਟਿਆਲਾ।

ਦੋਸੀ ਪਾਸੋ ਬਰਾਮਦ ਹੋਇਆ ਸਮਾਨ
(ਧਰਮਵੀਰ ਨਾਗਪਾਲ)
1  ਤਿੰਨ ਲੱਖ ਰੁਪਏ ਭਾਰਤੀ ਕਰੰਸੀ।

2  ਸੋਨੇ ਦੇ ਜੇਵਰਾਤ – ਕਰੀਬ 2 ਕਿਲੋ

3  ਐਗਜੈਲੋ ਗੱਡੀ ਨੰਬਰ ਪੀ.ਬੀ.11ਬੀ.ਬੀ 4465

4.  ਸੱਤ ਪਲਾਟਾਂ ਦੀਆਂ ਰਜਿਸਟਰੀਆਂ ਜਿੰਨਾ ਦੀ ਕੀਮਤ ਕਰੀਬ ਡੇਢ ਕਰੋੜ ਬਣਦੀ ਹੈ।

5.  ਨਸ਼ੀਲਾਂ ਪਾਊਡਰ – 294 ਗ੍ਰਾਮ

6.  ਦੋ ਰਿਵਾਲਵਰ 32 ਬੋਰ ਸਮੇਤ 15 ਕਾਰਤੂਸ।

7.  ਵਾਰਦਾਤ ਸਮੇਂ ਵਰਤੇ ਜ਼ਾਂਦੇ ਔਜਾਰ ਤਿੰਨ ਪੇਚਕਸ।