ਦੇਸ਼ ਦਰੋਹ ਤਹਿਤ ਠੀਕਰੀਵਾਲ ਦੇ ਸੁਰਿੰਦਰ ਸਿੰਘ ਨੂੰ ਭੇਜਿਆ ਜੁਡੀਸ਼ੀਅਲ ਰਿਮਾਂਡ ‘ਤੇ ਜੇਲ

0
1460
ਦੇਸ਼ਧਰੋਹ ਦੇ ਅਰੋਪੀ ਸੁਰਿੰਦਰ ਸਿੰਘ ਦਾ ਪਰਿਵਾਰ।
ਦੇਸ਼ਧਰੋਹ ਦੇ ਅਰੋਪੀ ਸੁਰਿੰਦਰ ਸਿੰਘ ਦਾ ਪਰਿਵਾਰ।

———————————————————————

ਦੇਸ਼ਧਰੋਹ ਦੇ ਅਰੋਪੀ ਸੁਰਿੰਦਰ ਸਿੰਘ (ਫਾਈਲ ਫੋਟੋ)
ਦੇਸ਼ਧਰੋਹ ਦੇ ਅਰੋਪੀ ਸੁਰਿੰਦਰ ਸਿੰਘ (ਫਾਈਲ ਫੋਟੋ)

———————————————————————

ਅਖਿਲੇਸ਼ ਬਾਂਸਲ, ਬਰਨਾਲਾ।
ਜ਼ਿਲਾ ਪੁਲਿਸ ਨੇ ਪਿੰਡ ਠੀਕਰੀਵਾਲ ਦੇ ਸੁਰਿੰਦਰ ਸਿੰਘ ਨਾਂ ਦੇ ਸਿਖ ਨੌਜਵਾਨ ਖਿਲਾਫ ਦੇਸ਼ਦਰੋਹ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜ਼ਿਲਾ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ ਅਰੋਪੀ ਨੂੰ ਜੇਲ ਭੇਜ ਦਿੱਤਾ ਹੈ। ਨਾਲ ਹੀ ਪੁਲਿਸ ਨੂੰ ਅਦੇਸ਼ ਜਾਰੀ ਕੀਤੇ ਹਨ ਕਿ ਜੁਡੀਸ਼ੀਅਲ ਰਿਮਾਂਡ ਦੀ ਮਿਆਦ ਖਤਮ ਹੋਣ ‘ਤੇ ਪੇਸ਼ੀ ਵੇਲੇ ਆਵਾਜ਼ ਦੇ ਨਮੂਨੇ ਕਿਹੜੀ ਧਾਰਾ ਹੇਠ ਮੰਗੇ ਗਏ ਹਨ ਬਾਰੇ ਦੱਸਿਆ ਜਾਵੇ।
ਇਹ ਦਰਜ਼ ਕੀਤਾ ਸੀ ਮਾਮਲਾ-
ਪੁਲਿਸ ਵੱਲੋਂ ਦਰਜ਼ ਕੀਤੇ ਗਏ ਮਾਮਲੇ ਅਨੁਸਾਰ ਅਦਾਲਤ ਨੂੰ ਨੂੰ ਦੱਸਿਆ ਹੈ ਕਿ ਠੀਕਰੀਵਾਲਾ ਦੇ ਸੁਰਿੰਦਰ ਸਿੰਘ ਨੇ ਕੈਲੇਫੋਰਨੀਆ ਨਿਵਾਸੀ ਗੁਰਪ੍ਰੀਤ ਸਿੰਘ ਨੇ ਗਿਣੀ-ਮਿੱਥੀ ਸਾਜਿਸ਼ ਤਹਿਤ ਭਾਰਤ ਦੀ ਏਕਤਾ ਨੂੰ ਖੰਡਿਤ ਕਰਨ ਲਈ ਯਤਨਸ਼ੀਲ ਹਨ। ਜੋ ਕਿ ਪੰਜਾਬ ਦੇ ਮੁੱਖ ਮੰਤਰੀ  ਅਤੇ ਉੱਪ-ਮੁੱਖ ਮੰਤਰੀ ਨੂੰ ਮਾਰਨ ਲਈ ਲੋਕਾਂ ਨੂੰ ਉਕਸਾਊਣ ਅਤੇ ਭੜਕਾਊਣ ਲਈ ਕੋਸ਼ਿਸ਼ਬੱਧ ਸਨ। ਪੁਲਿਸ ਨੇ ਦੱਸਿਆ ਕਿ ਉਕਤਾਨ ਦੋਸ਼ੀਆਂ ਪਾਸੋਂ ਬਰਾਮਦ ਕੀਤੇ ਗਏ ਫੋਨ ਅਤੇ ਦੋ ਸਿੰਮਾਂ ਨੂੰ ਖੋਜ-ਖਬਰ ਕਰਨ ਮਗਰੋਂ ਪਤਾ ਲੱਗਾ ਹੈ ਕਿ ਆਪਣੇ ਮੰਤਵ ਪੂਰੇ ਕਰਨ ਲਈ ਉਂਨਾਂ ਇੰਟਰਨੈਟ ਰਾਹੀਂ ਮੋਬਾਈਲ ਫੋਨ ਦੇ ਵੱਟਸ-ਐਪ ਸਾਈਟ ਤੇ ਪ੍ਰਕਾਸ਼ ਚੰਦ ਬਾਦਲ ਅਤੇ ਸੁਖਬੀਰ ਕੁਮਾਰ ਬਾਦਲ ਦਾ ਸਿਰ ਵੱਢਣ ਲਈ ਇਸ਼ਤਿਹਾਰ ਛਾਪ ਕੇ 1-1 ਲੱਖ ਡਾਲਰ ਇਨਾਮ ਦੇਣ ਬਾਰੇ ਵੀ ਲਿਖਿਆ ਹੈ।

ਇਸ ਤਰਾਂ ਕੀਤਾ ਕਾਬੂ-
ਪੁਲਿਸ ਨੇ ਦੱਸਿਆ ਕਿ ਮੋਬਾਈਲ ਨੰਬਰ ਦੇ ਮੈਸੇਜ ਥੱਲੇ ਇੱਕ ਪਾਸੇ ਗੁਰਪ੍ਰੀਤ ਸਿੰਘ ਅਤੇ ਦੂਜੇ ਪਾਸੇ ਸੁਰਿੰਦਰ ਸਿੰਘ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ। ਉਸ ਮੈਸੇਜ ਨੂੰ ਪੂਰੇ ਆਮ ਲੋਕਾਂ ਵੱਲੋਂ ਵੀ ਮੋਬਾਈਲ ਸੈਟਾਂ ‘ਤੇ ਵੀ ਵੇਖਿਆ ਗਿਆ।  ਪੁਲਿਸ ਵੱਲੋਂ ਦਰਜ਼ ਕੀਤੀ ਗਈ ਰਿਪੋਰਟ ਰਾਹੀਂ ਦੱਸਿਆ ਕਿ ਦੋਸ਼ੀ ਸੁਰਿੰਦਰ ਸਿੰਘ ਨੇ ਆਪਣੇ ਮੋਬਾਈਲ ਫੋਨ ਰਾਹੀਂ ਵਿਦੇਸ਼ ਵਿੱਚ ਬੱਬਰ ਖਾਲਸਾ ਦੇ ਸਰਗਰਮ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਸੀ। ਬਰਾਮਦ ਕੀਤੇ ਗਏ ਸਿੰਮਾਂ ਰਾਹੀਂ ਇਹ ਵੀ ਪਤਾ ਲਗਾਇਆ ਗਿਆ ਹੈ ਕਿ ਦੋਸ਼ੀ ਦੀ ਆਵਾਜ਼ ਉਂਨਾਂ ਵਿੱਚ ਮੌਜੂਦ ਹੈ। ਜਿਸਨੂੰ ਐਫਐਸਐਲ ਲੈਬ ਮੋਹਾਲੀ ਭੇਜਿਆ ਗਿਆ ਹੈ। ਪਰ ਉਸ ਲਈ ਅਵਾਜ਼ ਮਿਲਾਣ ਕਰਵਾਊਣ ਲਈ ਸੁਰਿੰਦਰ ਸਿੰਘ ਦੀ ਆਪਣੀ ਅਵਾਜ਼ ਦੇ ਸੈਂਪਲ ਲੈਣੇ ਜਰੂਰੀ ਹਨ। ਜਿਸ ਲਈ ਪੁਲਿਸ ਨੇ ਅਦਾਲਤ ਤੋਂ ਮੰਜੂਰੀ ਦੀ ਮੰਗ ਕੀਤੀ।

ਇਹ ਕਹਿੰਦਾ ਹੈ ਪਰਿਵਾਰ-
ਦੇਸ਼ ਧਰੋਹ ਦੇ ਅਰੋਪੀ ਸੁਰਿੰਦਰ ਸਿੰਘ ਦੇ ਪਿਤਾ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਉਸਦਾ ਲੜਕਾ ਸਿੱਖ ਹੈ ਅਤੇ ਪ੍ਰੀਵਾਰ ਦੇ ਜ਼ਿਆਦਾਤਰ ਮੈਬਰ ਵੀ ਸਿੱਖੀ ਬਾਣਾ ਪਾਊੰਦੇ ਹਨ, ਸਵੇਰ-ਸ਼ਾਮੀਂ ਨਿੱਤਨੇਮ ਕਰਦੇ ਹਨ। ਪਰ ਕਿਸੇ ਦਾ ਵੀ ਕਿਸੇ ਅੱਤਵਾਦੀ ਸੰਗਠਨ ਨਾਲ ਸੰਪਰਕ ਨਹੀਂ। ਉਂਨਾਂ ਕਿਹਾ ਕਿ ਸੁਰਿੰਦਰ ਸਿੰਘ ਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ।

ਇਹ ਕਹਿੰਦੇ ਹਨ ਦੋਸ਼ੀ ਪੱਖ ਦੇ ਵਕੀਲ-
ਦੋਸ਼ੀ ਪੱਖ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਸੁਰਿੰਦਰ ਸਿੰਘ ਇੱਕ ਸਹਿਜਧਾਰੀ ਸਿੱਖ ਹੈ ਜੋ ਸਰਬਤ ਖਾਲਸਾ ਨਾਓੰ ਦੀ ਇੱਕ ਧਾਰਮਿਕ ਸੰਸਥਾਂ ਨੂੰ ਸਿੱਖੀ ਨੀਯਮਾਨੁਸਾਰ ਚਲਾ ਰਿਹਾ ਹੈ। ਪੁਲਿਸ ਵੱਲੋਂ ਉਸਤੇ ਝੂਠਾ ਕੇਸ ਪਾਇਆ ਗਿਆ ਹੈ।

4 ਦਸੰਬਰ ਤੱਕ ਭੇਜਿਆ ਜੁਡੀਸ਼ੀਅਲ ਰਿਮਾਂਡ ‘ਤੇ ਜੇਲ-
ਸੁਰਿੰਦਰ ਸਿੰਘ ਨੂੰ ਸ਼ੁਕਰਵਾਰ ਦੀ ਸ਼ਾਮੀਂ ਜ਼ਿਲਾ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਨੋਜ ਕੁਮਾਰ ਦੀ ਮਾਨਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਸਨੂੰ 4 ਦਸੰਬਰ ਤੱਕ ਜੁਡੀਸ਼ੀਅਲ ਰਿਮਾਂਡ ‘ਤੇ ਜੇਲ ਭੇਜ ਦਿੱਤਾ ਹੈ। ਇਸਦੇ ਨਾਲ ਹੀ ਪੁਲਿਸ ਨੂੰ ਅਦੇਸ਼ ਜਾਰੀ ਕੀਤੇ ਹਨ ਕਿ ਜੁਡੀਸ਼ੀਅਲ ਰਿਮਾਂਡ ਦੀ ਮਿਆਦ ਖਤਮ ਹੋਣ ‘ਤੇ ਪੇਸ਼ੀ ਵੇਲੇ ਆਵਾਜ਼ ਦੇ ਨਮੂਨੇ ਕਿਹੜੀ ਧਾਰਾ ਹੇਠ ਮੰਗੇ ਗਏ ਹਨ ਬਾਰੇ ਦੱਸਿਆ ਜਾਵੇ।