ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿਤਰ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਪ੍ਰੋਗਰਾਮ ਦਾ ਆਜੋਜਨ ਕੀਤਾ ਗਿਆ

0
2461

ਅੰਮ੍ਰਿਤਸਰ 28 ਜਨਵਰੀ (ਗਿੱਲ ਧਰਮਵੀਰ) ਅੰਮ੍ਰਿਤਸਰ ਵਿਖੇ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉਥੇ ਹੀ ਸੰਗਤਾ ਵਖ-ਵਖ ਤਰੀਕੇ ਨਾਲ ਇਹ ਦਿਹਾੜਾ ਮਨਾ ਰਹੀਆ ਹਨ ਇਸੇ ਲੜੀ ਤਹਤ ਅੰਮ੍ਰਿਤਸਰ ਦੇ ਸਥਾਨਕ ਬਿੱਲੇ ਵਾਲਾ ਚੋਕ ਮੋਹਕਮਪੁਰਾ ਵਿਖੇ ਅੱਜ ਚਰਦੀਕਲ੍ਹਾ ਵੈਲਫੇਯਰ ਸੋਸਾਇਟੀ ਦੇ ਪ੍ਰਧਾਨ ਜਗਰੂਪ ਸਿੰਘ ਰੰਧਾਵਾ,ਸੰਦੀਪ ਸਿੰਘ ਜੱਸੀ,ਬਲਵਿੰਦਰ ਸਿੰਘ ਅਤੇ ਰੰਜਨ ਝਾ ਦੀ ਅਗਵਾਈ ਵਿਚ ਅੱਜ  ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿਤਰ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਪ੍ਰੋਗਰਾਮ ਦਾ ਆਜੋਜਨ ਕੀਤਾ ਗਿਆ,ਇਸ ਪ੍ਰੋਗਰਾਮ ਵਿਚ ਵਾਰਡ ਨਬਰ 22 ਤੋ ਕੌਸਲਰ ਜਸਵਿੰਦਰ ਸਿੰਘ ਲਾਡੋ ਪਹਿਲਵਾਨ,ਜਤਿੰਦਰ ਸਿੰਘ ਘੁਮੰਨ,ਅਤੇ ਡਾਕਟਰ ਅਸ਼ੋਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਇਸ ਮੋਕੇ ਸੰਸਥਾ ਦੁਵਾਰਾ ਅੱਜ ਸਵੇਰ ਤੋ ਹੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਕੇਕ ਕੱਟ ਕੇ ਬਾਬਾ ਜੀ ਦਾ ਜਨਮ ਦਿਵਸ ਮਨਾਇਆ ਗਿਆ,ਇਸ ਮੋਕੇ ਵਖ ਵਖ ਤਰ੍ਹਾ ਦੇ ਪਕਵਾਨਾ ਦਾ ਲੰਗਰ ਵੀ ਲਗਾਏ ਗਏ , ਇਸ ਮੋਕੇ ਆਏ ਹੋਏ ਪਤਵੰਤੇ ਸਜਣਾ ਨੂੰ ਸ਼੍ਰੀ ਸਿਰੋਪਿਯੋ ਸਾਹਿਬ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੋਕੇ ਰਾਜਵਿੰਦਰ ਸਿੰਘ,ਜਸਬੀਰ ਸਿੰਘ ਪਟਵਾਰੀ,ਜਸਵਿੰਦਰ ਸਿੰਘ,ਭਾਵਦੀਪ ਸਿੰਘ,ਨਿਸ਼ਾਨ ਸਿੰਘ ਭੁਲਰ,ਸਹਿਤ ਹਜਾਰਾ ਦੀ ਗਿਣਤੀ ਵਿਚ ਸੰਗਤਾ ਹਾਜਰ ਸਨ|