ਨਗਰ ਨਿਗਮ ਵਿਚ ਮਾਸਟਰ ਜੀ ਦੀ ਯਾਦ ਸਥਾਪਿਤ ਕਰਨ ਦਾ ਪੂਰਾ ਯਤਨ ਕੀਤਾ ਜਾਵੇਗਾ ਮੇਅਰ ਸ ਹਰਚਰਨ ਸਿੰਘ ਗੋਹਲਵੜਿਆ

0
1876

ਲੁਧਿਆਨਾ 27 ਜੂਨ (ਸਜੇ ) ਪੰਜਾਬ ਦੇ ਮਸਹੂਰ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦਾ 131 ਵੇ ਜਨਮ ਦਿਨ ਦੇ ਮੋਕੇ ਤੇ ਗੁਜਰਾਵਾਲਾ ਗੁਰੂਨਾਨਕ ਇੰਸਤੀਚਿਉਤ ਆਫ਼ ਮਨੇਜ੍ਮੇੰਟ ਐਂਡ ਟੇਕਨਾਲੋਜੀ ਸਿਵਲ ਲਾਇਨਜ ਵਿਖੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸ ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤੀ ਇਸ ਮੋਕੇ ਤੇ ਸਮਾਰੋਹ ਵਿਚ ਪੰਜਾਬ ਦੇ ਵਖ ਵਖ ਥਾਵਾ ਤੋ ਪਹੁੰਚੇ ਧਾਰਮਿਕ ਸਮਾਜਿਕ ਅਤੇ ਰਾਜਨੇਤਿਕ ਜਥੇਬਿੰਦਿਆ ਦੇ ਆਗੁਵਾ ਨੂ ਸ ਚਰਨਜੀਤ ਸਿੰਘ ਅਟਵਾਲ ਨੇ ਸਮ੍ਬੋਧਨ ਕਰਦੇ ਹੋਏ ਜਥੇਬਿੰਦਿਆ ਤੇ ਰੋਸ਼ਨੀ ਪਾਂਦੇ ਹੋਏ ਕਿਹਾ ਕੀ ਉਹਨਾ ਨੇ ਆਪਣਾ ਜੀਵਨ ਬੜੀ ਜੀ ਸਾਦਗੀ ਅਤੇ ਪੰਥ ਦੇ ਸੇਵਾ ਕਰਦੇ ਹੋਏ ਬਤੀਤ ਕੀਤਾ ਸਾਨੂ ਸਬ ਨੂ ਵੀ ਜਰੂਰਤ ਹੈ ਕੀ ਅਸੀਂ ਹੀ ਉਹਨਾ ਦੇ ਦਸੇ ਹੋਏ ਰਸਤੇ ਤੇ ਚਲਣ ਦਾ ਉਪਰਾਲਾ ਕਰੀਏ ! ਇਸ ਮੋਕੇ ਤੇ ਸ ਹਰਚਰਨ ਸਿੰਘ ਗੋਹਲਵੜਿਆ ਮੇਅਰ ਨਗਰ ਨਿਗਮ ਲੁਧਿਆਨਾ ਨੇ ਵੀ ਜਥੇਬਿੰਦਿਆ ਨੂ ਵਿਸਵਾਸ਼ ਦੁਵਾਂਦੇ ਹੋਏ ਕਿਹਾ ਕੀ ਨਗਰ ਨਿਗਮ ਵਿਚ ਵੀ ਮਾਸਟਰ ਜੀ ਦੀ ਯਾਦ ਸਥਾਪਿਤ ਕਰਨ ਦਾ ਪੂਰਾ ਯਤਨ ਕੀਤਾ ਜਾਵੇਗਾ ਬੀਬੀ ਕਿਰਨਜੀਤ ਕੋਰ, ਮੈਬਰ,ਐਸ ਜੀ ਪੀ ਸੀ ਅਤੇ ਪੋਤਰੀ ਮਾਸਟਰ ਤਾਰਾ ਸਿੰਘ ਨੇ ਆਪਨੇ ਸਵਰਗਵਾਸੀ ਨਾਨਾ ਜੀ ਦੇ ਨਾਲ ਬਿਤਇਆ ਯਦਾ ਨੂ ਤਾਜਾ ਕੀਤਾ , ਸ ਕੁਲਵੰਤ ਸਿੰਘ ਦੁਖਿਆ ਪ੍ਰਧਾਨ ਪੰਥ ਰਤਨ ਮਾਸਟਰ ਤਾਰਾ ਸਿੰਘ ਯਾਦਗਾਰੀ ਟਰਸਟ ਨੇ ਇਸ ਸਮਾਗਮ ਵਿਚ ਮਾਸਟਰ ਜੀ ਦਿਆ ਸਿਖ ਸਮਾਜ ਪ੍ਰਤੀ ਸੇਵਾਵਾ ਨੂ ਯਾਦ ਕੀਤਾ ਅਤੇ ਕਿਹਾ ਕੀ ਮਾਸਟਰ ਜੀ ਦਾ ਦੇਸ਼ ਅਤੇ ਅਕਾਲੀ ਦਲ ਵਿਚ ਬਹੁਤ ਵਡਾ ਯੋਗਦਾਨ ਰਿਹਾ ਹੈ ਉਹਨਾ ਕਿਹਾ ਕੀ ਮਾਸਟਰ ਜੀ ਦਾ ਜਨਮਦਿਨ ਹਰ ਸਾਲ ਇਸ ਲਈ ਮਾਨਿਆ ਜਾਂਦਾ ਹੈ ਕੀ ਉਹਨਾ ਦੀ ਯਾਦ ਨੂ ਤਾਜਾ ਰਖਦੇ ਹੋਏ ਨੋਜਵਾਨ ਪੀੜੀ ਵਿਚ ਉਤਸਾਹ ਪੇਦਾ ਕੀਤਾ ਜਾ ਸਕੇ ਇਸੇ ਮੋਕੇ ਤੇ ਸ ਪ੍ਰਿਥੀ ਪਾਲ ਸਿੰਘ ਕਪੂਰ ਪ੍ਰਧਾਨ ਗੁਜਰਾਵਾਲਾ ਖਾਲਸਾ ਐਜੁਕੇਸਨ ਕੋਸਲ ਦਾ ਮਾਸਟਰ ਜੀ ਉਤੇ ਖੋਜ ਪੁਸਤਕ ਲਿਖਣ ਲਈ ਸਨਮਾਨ ਕੀਤਾ ਗਿਆ ਇਸ ਵਿਸੇਸ ਮੋਕੇ ਤੇ ਪਰਮਬੀਰ ਸਿੰਘ ( ਸੰਨੀ ) ਪ੍ਰਧਾਨ ਲੀਗਲ ਸੇਲ ਪੰਜਾਬ ( SOI ) SAD ਬਾਦਲ . ਦਾ ਵੀ ਸਨਮਾਨ ਕੀਤਾ ਗਿਆ ਸ ਗੁਰਚਰਨ ਸਿੰਘ ਨਰੂਲਾ ਟਰਸਟੀ ਪੰਥ ਰਤਨ ਮਾਸਟਰ ਤਾਰਾ ਸਿੰਘ ਯਾਦਗਾਰੀ ਟਰਸਟ ਨੇ ਆਏ ਹੋਏ ਸਾਰੇ ਮਹਿਮਾਨਾ ਦਾ ਸਵਾਗਤ ਕੀਤਾ ਇਸ ਮੋਕੇ ਤੇ ਕਮਲ ਸ਼ਰਮਾ ਪ੍ਰਧਾਨ ਬੀ ਜੇ ਪੀ ਪੰਜਾਬ ਸ ਮਨਜੀਤ ਸਿੰਘ ਅਯਾਲੀ,ਏਮ ਏਲ ਏ, ਸਰਦਾਰ ਅਮਰਿਕ ਸਿੰਘ ਆਲੀਵਾਲ , ਸ ਭੁਪਿੰਦਰ ਸਿੰਘ ਸੰਧੂ , ਸ ਹਰਭਜਨ ਸਿੰਘ ਡੰਗ,ਬਾਬਾ ਅਜੀਤ ਸਿੰਘ , ਸ ਅਮਰ ਜਿਤ ਸਿੰਘ ਭਾਟੀਆ, ਸ ਪ੍ਰਿਤਪਾਲ ਸਿੰਘ ਪਾਲੀ ਪ੍ਰਧਾਨ ਗੁਰਦਵਾਰਾ ਦੁਖਨਿਵਾਰਨ ਸਾਹਿਬ ਅਤੇ ਲੁਧਿਆਨਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ ਵੀ ਹਾਜਿਰ ਸਨ

21500