ਨਵੇਂ ਵਰ੍ਹੇ ਦਾ ਪਹਿਲਾ ਹਫ਼ਤਾ “ਟਰੈਫਿਕ ਸਪਤਾਹਿਕ”ਵਜੋਂ ਮਨਾਇਆ ਜਾਵੇਗਾ:ਡੀ ਐਸ ਪੀ ਵਰਿਆਮ ਸਿੰਘ,

0
1589

ਸੁਲਤਾਨਪੁਰ ਲੋਧੀ 1 ਜਨਵਰੀ ( ਨਿਰਮਲ ਸਿੰਘ ) ਸਬ ਡਵੀਜ਼ਨ ਸੁਲਤਾਨਪੁਰ ਲੋਧੀ ,ਚ ਨਵੇਂ ਵਰ੍ਹੇ ਮੌਕੇ ਪੁਲਿਸ ਵਿਭਾਗ ਵੱਲੋਂ ਪਹਿਲਾ ਹਫ਼ਤਾ ਟਰੈਫਿਕ ਸਪਤਾਹਿਕ ਵਜੋਂ ਮਨਾਇਆ ਜਾਵੇਗਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪ੍ਰੈਸ ਕਾਨਫਰੰਸ ਦੌਰਾਨ ਡੀ ਐਸ ਪੀ ਸੁਲਤਾਨਪੁਰ ਲੋਧੀ ਵਰਿਆਮ ਸਿੰਘ ਨੇ ਕੀਤਾ ।ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਟਰੈਫਿਕ ਸਪਤਾਹਿਕ ਦੌਰਾਨ ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਮੱਦੇਨਜ਼ਰ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਲਾਜ਼ਮੀ ਕਰਨਾ ਅਤੇ ਗੱਡੀਆਂ ਨੂੰ ਰਿਫਲੈਕਟਰ ਸਟਿੱਕਰ ਲਗਾਉਣਾ ਵਿਸ਼ੇਸ਼ ਮਕਸਦ ਹੋਣਗੇ।ਉਨ੍ਹਾਂ ਕਿਹਾ ਕਿ ਪਵਿੱਤਰ ਅਸਥਾਨ ਨੂੰ ਕ੍ਰਾਈਮ ਫਰੀ ਸਿਟੀ ਬਨਾਉਣਾ ਉਨ੍ਹਾਂ ਦਾ ਖਾਸ ਮਕਸਦ ਹੈ।ਉਨ੍ਹਾਂ ਕਿਹਾ ਕਿ ਇਲਾਕੇ ਨੂੰ ਛੇਤੀ ਹੀ ਸੀਸੀਟੀਵੀ ਕੈਮਰਿਆਂ ਨਾਲ ਲੈੱਸ ਕੀਤਾ ਜਾਵੇਗਾ ਅਤੇ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਦੇ ਸਾਰੇ ਰਸਤੇ ਸਮੇਤ ਗੋਇੰਦਵਾਲ ਬ੍ਰਿਜ, ਅਤੇ ਲੋਹੀਆ ਚੂੰਗੀ ਰੋਡ ਤੇ ਕੈਮਰੇ ਜਲਦ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਬੀਤੇ ਵਰ੍ਹੇ ਦੌਰਾਨ ਸੁਲਤਾਨਪੁਰ ਲੋਧੀ ਹਲਕੇ ,ਚ ਕ੍ਰਾਈਮ ਨੂੰ ਠੱਲ ਪਾਉਣ ਲਈ ਵਿੱਢੀ ਮੁਹਿੰਮ ਦੌਰਾਨ ਭਾਰੀ ਸਫਲਤਾਵਾਂ ਹਾਸਲ ਹੋਈਆਂ ਸਨ ਜਿਸ ਦੇ ਚਲਦਿਆਂ ਡੀ ਜੀ ਪੀ ਪੰਜਾਬ ਨੇ ਉਨ੍ਹਾਂ ਸਮੇਤ ਥਾਣਾ ਮੁਖੀ ਸੁਲਤਾਨਪੁਰ ਲੋਧੀ, ਥਾਣਾ ਮੁਖੀ ਫਤੂੱਢੀਂਗਾ , ਅਤੇ ਇੰਸਪੈਕਟਰ ਸੋਮਨਾਥ ਨੂੰ ਡੀ ਜੀ ਪੀ ਡਿਸਕ ਐਵਾਰਡ ਨਾਲ ਸਨਮਾਨਿਆ।ਡੀ ਐਸ ਪੀ ਸੁਲਤਾਨਪੁਰ ਲੋਧੀ ਵਰਿਆਮ ਸਿੰਘ ਨੇ ਬੀਤੇ ਵਰ੍ਹੇ ਪੁਲਿਸ ਵਿਭਾਗ ਵੱਲੋਂ ਕੀਤੀ ਗਈ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਸਬ ਡਵੀਜ਼ਨ ਦੇ ਵੱਖ ਵੱਖ ਥਾਣਿਆਂ, ਚ ਐਨ ਡੀ ਪੀ ਐਸ ਐਕਟ ਅਧੀਨ ਕੁੱਲ 293 ਮਾਮਲੇ ਦਰਜ਼ ਕੀਤੇ ਗਏ ਅਤੇ 314 ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨਸ਼ੀਲਾ ਪਦਾਰਥ 5 ਕਿਲੋ 545 ਗ੍ਰਾਮ , ਹੈਰੋਇਨ 271 ਗ੍ਰਾਮ, ਅਫ਼ੀਮ 2 ਕਿਲੋ 500 ਗ੍ਰਾਮ, ਡੋਡੇ 382ਕਿਲੋ 700 ਗ੍ਰਾਮ, ਚਰਸ 11 ਗ੍ਰਾਮ , ਨਸ਼ੀਲੀਆਂ ਗੋਲੀਆਂ 31ਹਜ਼ਾਰ 877, ਅਤੇ ਕੈਪਸੂਲ 3836 ਬਰਾਮਦ ਕੀਤੇ ਗਏ , ਆਬਕਾਰੀ ਐਕਟ ਅਧੀਨ 148 ਮਾਮਲੇ ਦਰਜ਼ ਕੀਤੇ ਗਏ ਅਤੇ 147 ਵਿਅਕਤੀ ਗ੍ਰਿਫਤਾਰ ਕੀਤੇ ਗਏ ਅਤੇ 2137 ਕਿਲੋ ਲਾਹਣ , 13 ਲੱਖ 36 ਹਜ਼ਾਰ 880 ਐਮ ਐਲ ਨਜਾਇਜ਼ ਸ਼ਰਾਬ ਅਤੇ ਸ਼ਰਾਬ ਦੇਸੀ 6 ਕਰੋੜ 83 ਹਜ਼ਾਰ 150 ਮੀ: ਲੀ .ਬਰਾਮਦ ਕੀਤੀ ਗਈ, ਲੁੱਟਾ ਖੋਹਾਂ 379-ਬੀ, 382 ਅਧੀਨ 15 ਮਾਮਲੇ ਦਰਜ਼ ਕੀਤੇ ਗਏ ਅਤੇ 15 ਟਰੇਸ ਕੀਤੇ ਗਏ ਅਤੇ 26 ਦੋਸ਼ੀ ਗ੍ਰਿਫਤਾਰ ਕਰ 47 ਲੱਖ 71 ਹਜ਼ਾਰ 400 ਦੀ ਬਰਾਮਦਗੀ ਕੀਤੀ ਗਈ।ਅੰਨ੍ਹੇ ਕਤਲ ਦੇ 3 ਮਾਮਲੇ ਦਰਜ਼ ਕੀਤੇ ਗਏ ਤਿੰਨ ਟਰੇਸ ਕਰ 6 ਦੋਸ਼ੀ ਗਿਰਫ਼ਤਾਰ ਕੀਤੇ ਗਏ।ਏ ਟੀ ਐਮ ਬ੍ਰੇਕਿੰਗ ਮਾਮਲੇ 2 ਦਰਜ਼ ਕੀਤੇ ਗਏ ਅਤੇ 2 ਟਰੇਸ ਕਰ 10 ਵਿਅਕਤੀ ਗ੍ਰਿਫਤਾਰ ਕਰ 11 ਲੱਖ ਦਾ ਚੋਰੀ ਕੀਤਾ ਸਮਾਨ ਅਤੇ 1 ਕਰੋੜ 14 ਲੱਖ 30 ਹਜ਼ਾਰ ਇਕ ਸੋ ਕੈਸ਼ ਬਰਾਮਦ ਕੀਤੇ ਗਏ।ਅਸਲਾ ਐਕਟ ਅਧੀਨ 5 ਦੇਸੀ ਪਿਸਤੌਲ ਅਤੇ 6 ਕਾਰਟੇਜ ਬਰਾਮਦ ਕੀਤੇ ਗਏ।ਉਨ੍ਹਾਂ ਕਿਹਾ ਕਿ ਪੈਟਰੋਲ ਪੰਪ ਲੁੱਟ ਖੋਹ ਦੇ 3 ਮਾਮਲੇ ਟਰੇਸ ਕਰ ਗੈਂਗ ਦੇ 3 ਮੈਂਬਰਾ ਤੋਂ 77 ਹਜ਼ਾਰ 270 ਰੁਪਏ ਬਰਾਮਦ ਕੀਤੇ ਗਏ, ਗ੍ਰਾਮੀਣ ਬੈਂਕ ਪਰਮਜੀਤ ਪੁਰ ਲੁੱਟਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਨੂੰ ਟਰੇਸ ਕਰ ਨਾਮਜ਼ਦ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ, ਟਰੱਕ ਚੋਰੀ ਦੇ ਮਾਮਲੇ ਟਰੇਸ ਕਰ ਗੈਂਗ ਦੇ ਦੋ ਮੈਂਬਰਾਂ ਨੂੰ ਗਿਰਫ਼ਤਾਰ ਕਰ ,ਦੋ ਚੋਰੀ ਦੇ ਟਰੱਕ ,ਦੋ ਦੇਸੀ ਪਿਸਤੌਲ 315 ਬੋਰ ਅਤੇ 8 ਜਿੰਦਾ ਰੋਦ ਬਰਾਮਦ ਕੀਤੇ ਗਏ।ਡੀ ਐਸ ਪੀ ਵਰਿਆਮ ਸਿੰਘ ਨੇ ਕਿਹਾ ਕਿ ਸਬ ਡਵੀਜ਼ਨ, ਚ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ।ਇਸ ਮੌਕੇ ਥਾਣਾ ਮੁਖੀ ਸਰਬਜੀਤ ਸਿੰਘ ਵੀ ਮੌਜੂਦ ਸਨ।