ਨਿਸ਼ਕਾਮ ਸੇਵਾ ਸੰਮਤੀ ਦਾ 148ਵਾਂ ਮਾਸਿਕ ਰਾਸ਼ਨ ਵੰਡ ਸਮਾਗਮ 4 ਅਕਤੂਬਰ ਨੂੰ

0
1678

ਕੋਟਕਪੂਰਾ ੨ ਅਕਤੂਬਰ (ਮਖਣ  ਸਿੰਘ) –  ਨਿਸ਼ਕਾਮ ਸੇਵਾ ਸੰਮਤੀ ਰਜਿ. ਕੋਟਕਪੂਰਾ ਜੋ ਕਿ ਇਲਾਕੇ ਦੀਆਂ ਵਿਧਵਾ ਅਤੇ ਬੇ ਸਹਾਰਾ ਔਰਤਾਂ ਨੂੰ ਰਸੋਈ ਦੀ ਜਰੂਰਤ ਦਾ ਸਾਰਾ ਸਮਾਨ ਦੇ ਕੇ ਉਨ੍ਹਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਸੰਮਤੀ ਦੇ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ ਦੀ ਅਗਵਾਈ ਹੇਠ 148ਵੇਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਨਗਰ ਕੌਂਸਲ ਦੇ ਟਾਊਨ ਵਿਖੇ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਸੁਖਵਿੰਦਰ ਸਿੰਘ ਪੱਪੂ ਨੰਬਰਦਾਰ ਹਰੀ ਨੌਂ ਹੋਣਗੇ। ਇਸ ਉਪਰੰਤ ਉਹ ਅਕਤੂਬਰ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੇ ਦੇ ਕੇ ਵਿਦਾ ਕਰਨਗੇ। ਉਪਰੰਤ ਸੰਮਤੀ ਦੇ ਮੈਬਰ ਵੱਖ-ਵੱਖ ਟੀਮਾਂ ਬਣਾ ਕੇ ਕੋਟਕਪੂਰਾ, ਫਰੀਦਕੋਟ ਜੈਤੋ ਅਤੇ ਇਸ ਦੇ ਨਜਦੀਕੀ 29 ਪਿੰਡਾਂ ਦੀਆਂ 351 ਵਿਧਵਾ ਤੇ ਬੇ ਸਹਾਰਾ ਔਰਤਾਂ ਦੇ ਘਰਾਂ ‘ਚ ਜਾ ਕੇ ਰਾਸ਼ਨ ਵੰਡਣਗੇ। ਉੱਕਤ ਜਾਣਕਾਰੀ ਸੰਮਤੀ ਦੇ ਜਨਰਲ ਸਕੱਤਰ ਡਾ. ਸੁਰਿੰਦਰ ਗਲਹੋਤਰਾ ਨੇ ਦਿਤੀ।