ਪਟਿਆਲਾ ਚਾਈਲਡ ਲਾਈਨ ਨੇ ਗੁੰਮਸ਼ੁਦਾ ਲੜਕੀ ਨੂੰ ਪਰਿਵਾਰ ਨਾਲ ਮਿਲਾਇਆ

0
1290

 

ਪਟਿਆਲਾ (ਧਰਮਵੀਰ ਨਾਗਪਾਲ) ਪਟਿਆਲਾ ਚਾਈਲਡ ਲਾਈਨ ਵਿਖੇ 16-5-15 ਨੂੰ ਕੋਤਵਾਲੀ ਤੋਂ ਇੱਕ ਗੁੰਮਸ਼ੁਦਾ ਲੜਕੀ ਦੀ ਸੂਚਨਾ ਪ੍ਰਾਪਤ ਹੋਈ। ਚਾਈਲਡ ਲਾਈਨ ਟੀਮ ਦੁਆਰਾ ਲੜਕੀ ਤੱਕ ਪਹੁੰਚ ਕਰਕੇ ਉਸ ਦੀ ਐਫ.ਆਈ.ਆਰ ਦਰਜ ਕਰਵਾਈ ਗਈ । ਲੜਕੀ ਨੂੰ ਚਾਈਲਡ ਲਾਈਨ ਦਫਤਰ ਵਿੱਚ ਲਿਆਂਦਾ ਗਿਆ ਅਤੇ ਉਸ ਦੀ ਕਾਉਂਸਲਿੰਗ ਦੌਰਾਨ ਪਤਾ ਲੱਗਿਆ ਕਿ ਲੜਕੀ ਮੁਰਾਦਾਬਾਦ ਦੀ ਰਹਿਣ ਵਾਲੀ ਹੈ । ਸ਼ਾਮ ਦਾ ਸਮਾਂ ਹੋਣ ਕਰਕੇ ਲੜਕੀ ਨੂੰ ਅਸਥਾਈ ਤੌਰ ’ਤੇ ਪੂਰਨ ਬਾਲ ਨਿਕੇਤਨ ਭੇਜਿਆ ਗਿਆ ਅਤੇ ਮਿਤੀ 18-5-15 ਨੂੰ ਚਾਈਲਡ ਲਾਈਨ ਟੀਮ ਵੱਲੋਂ ਲੜਕੀ ਦੇ ਪਰਿਵਾਰ ਦਾ ਪਤਾ ਲਗਾ ਲਿਆ ਗਿਆ , ਜੋ ਮਾਲਵਾ ਕਲੋਨੀ ਸਨੌਰੀ ਅੱਡਾ ਦੀਆਂ ਝੁੱਗੀਆਂ ਵਿੱਚ ਰਹਿੰਦੇ ਹਨ । ਕੋਆਰਡੀਨੇਟਰ ਹਰਜਿੰਦਰ ਕੌਰ ਵੱਲੋਂ ੳਹਨਾਂ ਨੂੰ ਲੜਕੀ ਨਾਲ ਸੰਬੰਧਿਤ ਦਸਤਾਵੇਜ ਲਿਆਉਣ ਲਈ ਕਿਹਾ ਗਿਆ। 19-5-15 ਨੂੰ ਚਾਈਲਡ ਲਾਈਨ ਟੀਮ ਦੁਆਰਾ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਚਾਈਲਡ ਵੈਲਫੇਅਰ ਕਮੇਟੀ ਦੇ ਚੇਅਰਮੈਨ ਅੱਗੇ ਪੇਸ਼ ਕੀਤਾ ਗਿਆ ਉਹਨਾ ਦੁਆਰਾ ਸਾਰੇ ਦਸਤਾਵੇਜ ਦੇਖਣ ਤੋਂ ਬਾਅਦ ਲੜਕੀ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ । ਚੇਅਰਮੈਨ ਦੁਆਰਾ ਇਹ ਸਖਤ ਹਦਾਇਤ ਦਿੱਤੀ ਗਈ ਕਿ ਲੜਕੀ ਨੂੰ ਤੁਰੰਤ ਸਕੂਲ ਵਿੱਚ ਦਾਖਿਲ ਕਰਵਾਇਆ ਜਾਵੇ ਤਾਂ ਕਿ ਇਸ ਦਾ ਭਵਿੱਖ ਉਜਵਲ ਹੋ ਸਕੇ।