‘ਪਟਿਆਲਾ ਵਿਖੇ ‘ਅਪ੍ਰੇਸ਼ਨ ਮੁਸਕਾਨ’ ਦੀ ਸ਼ੁਰੂਆਤ’ ਭੀਖ ਮੰਗ ਕੇ ਸਰਾਪ ਭਰੀ ਜ਼ਿੰਦਗੀ ਜਿਊਣ ਵਾਲੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਜ਼ਿਲ•ਾ ਪ੍ਰਸ਼ਾਸਨ ਵੱਲੋਂ ਨਿਵੇਕਲੀ ਪਹਿਲ

0
1327

* ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਨੇੜਿਓਂ ਭੀਖ ਮੰਗਦੇ ਮਿਲੇ 19 ਬੱਚੇ
* 31 ਜੁਲਾਈ ਤੱਕ ਜਾਰੀ ਰਹੇਗਾ ‘ਅਪ੍ਰੇਸ਼ਨ ਮੁਸਕਾਨ’
* ਪਛਾਣ ਹੋਣ ’ਤੇ ਬੱਚੇ ਵਾਰਸਾਂ ਨੂੰ ਸੌਂਪ ਦਿੱਤੇ ਜਾਣਗੇ: ਡਿਪਟੀ ਕਮਿਸ਼ਨਰ

ਪਟਿਆਲਾ, 8 ਜੁਲਾਈ: (ਧਰਮਵੀਰ ਨਾਗਪਾਲ) ਜਨਤਕ ਸਥਾਨਾਂ ਨੇੜੇ ਮਜਬੂਰੀਵਸ ਜਾਂ ਜਬਰਦਸਤੀ ਭੀਖ ਮੰਗਣ ਜਿਹੇ ਮਾੜੇ ਕੰਮਾਂ ਵਿੱਚ ਲੱਗ ਕੇ ਆਪਣੇ ਬਚਪਨ ਨੂੰ ਰੋਲਣ ਲਈ ਮਜਬੂਰ ਹੋਏ ਮਾਸੂਮਾਂ ਨੂੰ ਜ਼ਿਲ•ਾ ਪ੍ਰਸ਼ਾਸਨ ਨੇ ਇਸ ਸਰਾਪ ਭਰੀ ਜ਼ਿੰਦਗੀ ਤੋਂ ਮੁਕਤ ਕਰਵਾਉਣ ਦਾ ਉਦਮ ਕੀਤਾ ਹੈ। ਪਟਿਆਲਾ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਵਿੱਚ ਤੜਕਸਾਰ ਤੋਂ ਦੇਰ ਰਾਤ ਤੱਕ ਰੁਲਣ ਵਾਲੇ ਇਨ•ਾਂ ਬੱਚਿਆਂ ਦੇ ਮਨਾਂ ਵਿੱਚ ਅੱਜ ਉਸ ਵੇਲੇ ਆਸ ਦੀ ਕਿਰਨ ਪੈਦਾ ਹੋ ਗਈ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੇ ਇਨ•ਾਂ ਨੂੰ ਅਜਿਹੀ ਜ਼ਿੰਦਗੀ ਤੋਂ ਛੁਟਕਾਰਾ ਦਿਵਾਉਣ ਦਾ ਹੰਭਲਾ ਮਾਰਿਆ। ‘ਅਪ੍ਰੇਸ਼ਨ ਮੁਸਕਾਨ’ ਤਹਿਤ ਜ਼ਿਲ•ਾ ਬਾਲ ਸੁਰੱਖਿਆ ਵਿਭਾਗ ਵੱਲੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਲਾਈ ਗਈ ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਇੰਦੂ ਮਲਹੋਤਰਾ ਨੇ ਰੇਲਵੇ ਸਟੇਸ਼ਨ ਪਟਿਆਲਾ ਤੋਂ ਕੀਤੀ ਅਤੇ ਟੀਮ ਵੱਲੋਂ ਭਾਲ ਕਰਨ ’ਤੇ ਜਨਤਕ ਸਥਾਨਾਂ ਦੇ ਨੇੜਿਓਂ ਕਰੀਬ 19 ਅਜਿਹੇ ਬੱਚੇ ਬਰਾਮਦ ਕੀਤੇ ਗਏ ਜਿਨ•ਾਂ ਦੀ ਉਮਰ 5 ਸਾਲ ਤੋਂ ਕਰੀਬ 16 ਸਾਲ ਦੇ ਦਰਮਿਆਨ ਹੈ ਅਤੇ ਹੁਲੀਏ ਪੱਖੋਂ ਵੀ ਉਹ ਤਰਸ ਦੇ ਪਾਤਰ ਹੀ ਨਜ਼ਰ ਆਉਂਦੇ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਅਪ੍ਰੇਸ਼ਨ ਮੁਸਕਾਨ’ ਦੇ ਤਹਿਤ ਟੀਮਾਂ 31 ਜੁਲਾਈ ਤੱਕ ਜ਼ਿਲ•ੇ ਵਿੱਚ ਜਨਤਕ ਸਥਾਨਾਂ, ਸ਼ਹਿਰਾਂ, ਹੋਟਲਾਂ-ਢਾਬਿਆਂ ਦੇ ਨੇੜਿਓਂ ਅਜਿਹੇ ਬੱਚਿਆਂ ਦੀ ਪਛਾਣ ਕਰਨਗੀਆਂ ਜਿਹਨਾਂ ਦੇ ਵਾਰਸ ਉਨ•ਾਂ ਦੇ ਨਾਲ ਨਹੀਂ ਹੋਣਗੇ ਅਤੇ ਉਹ ਭੀਖ ਮੰਗਣ ਜਾਂ ਕਿਸੇ ਦੁਕਾਨਦਾਰ ਜਾਂ ਰੇਹੜੀ ਆਦਿ ’ਤੇ ਕੰਮ ਕਰ ਰਹੇ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੇ ਬੱਚਿਆਂ ਕੋਲੋਂ ਉਨ•ਾਂ ਦੇ ਘਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਉਨ•ਾਂ ਦੇ ਵਾਰਸਾਂ ਨਾਲ ਤਾਲਮੇਲ ਕਰਕੇ ਬਾਲ ਭਲਾਈ ਵਿਭਾਗ ਵੱਲੋਂ ਬੱਚੇ ਵਾਰਸਾਂ ਨੂੰ ਸੌਂਪ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਜਿਹੜੇ ਬੱਚੇ ਅਨਾਥ ਪਾਏ ਗਏ ਉਨ•ਾਂ ਦੇ ਸਹੀ ਪਾਲਣ ਪੋਸ਼ਣ ਅਤੇ ਪੜ•ਾਈ ਲਈ ਪ੍ਰਸ਼ਾਸਨ ਵੱਲੋਂ ਹੋਰ ਢੁਕਵੇਂ ਪ੍ਰਬੰਧ ਕੀਤੇ ਜਾਣਗੇ।
ਇਸ ਮੌਕੇ ਜ਼ਿਲ•ਾ ਬਾਲ ਭਲਾਈ ਅਫ਼ਸਰ ਸ਼੍ਰੀਮਤੀ ਸ਼ਾਇਨਾ ਕਪੂਰ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਬਰਾਮਦ ਹੋਏ ਬੱਚਿਆਂ ਨੂੰ ਆਰਜ਼ੀ ਤੌਰ ’ਤੇ ਪਿੰਗਲਾ ਆਸ਼ਰਮ ਸਨੌਰ ਵਿਖੇ ਭੇਜਿਆ ਗਿਆ ਹੈ ਅਤੇ ਛੇਤੀ ਹੀ ਬਾਲ ਭਲਾਈ ਕਮੇਟੀ ਦੀ ਮੀਟਿੰਗ ਕਰਕੇ ਇਨ•ਾਂ ਬੱਚਿਆਂ ਦੀ ਦੇਖਭਾਲ ਅਤੇ ਹੋਰ ਸੁਵਿਧਾਵਾਂ ਸਬੰਧੀ ਅਗਲਾ ਫੈਸਲਾ ਲਿਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜੇਸ਼ ਤ੍ਰਿਪਾਠੀ, ਜ਼ਿਲ•ਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਨੀਤਾਪ੍ਰੀਤ ਕੌਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।