ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਵਿਖੇ ਪਟੇਲ ਪਬਲਿਕ ਸਕੂਲ ਵਿੱਚ 25 ਸਾਲਾ ਸਿਲਵਰ ਜੁਬਲੀ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਸਮਾਰੋਹ ਵਿੱਚ ਬਚਿਆ ਦੇ ਮਾਪੇ ਅਤੇ ਸ਼ਹਿਰ ਦੇ ਪਤਵੰਤੇ ਵਡੀ ਗਿਣਤੀ ਵਿੱਚ ਪੁਜੇ। ਬਚਿਆ ਤੇ ਅਧਿਆਪਕਾ ਦੀ ਮਿਹਨਤ ਨਾਲ ਜੋ ਕਲਚਰਲ ਐਟਮਾ ਸਟੇਜ ਤੇ ਪੇਸ਼ ਕੀਤੀਆ ਗਈਆਂ ਵੱਡੇ ਹਾਲ ਵਿੱਚ ਹਾਜਰਾ ਦੀ ਗਿਣਤੀ ਵਿੱਚ ਬੈਠਿਆ ਸਰੋਤਿਆ ਦਾ ਦਿਲ ਮੋਹ ਲਿਆ। ਇਸ ਸਕੂਲ ਦੇ ਬਚਿਆ ਵਲੋਂ ਜੋ ਵੀ ਐਟਮ ਸਟੇਜ ਤੇ ਪੇਸ਼ ਕੀਤੀ ਗਈ ਇਕ ਤੋਂ ਇੱਕ ਲਾਜਵਾਬ ਸੀ।ਇਸ ਸਿਲਵਰ ਜੁਬਲੀ ਸਮਾਰੋਹ ਦੇ ਮੁੱਖ ਮਹਿਮਾਨ ਏ ਡੀ ਸੀ ਪਟਿਆਲਾ ਸ਼੍ਰੀ ਰਾਜੇਸ਼ ਤ੍ਰਿਪਾਠੀ ਅਤੇ ਸ੍ਰ. ਰਾਜਿੰਦਰ ਸਿੰਘ ਸੋਹਲ ਡੀ ਐਸ ਪੀ ਰਾਜਪੁਰਾ ਨੇ ਇਹਨਾਂ ਬਚਿਆ ਦੀ ਦਿਲੋ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਟੇਲ ਸਕੂਲ ਦੇ ਬਚਿਆ ਨੇ ਅੱਜ ਸਟੇਜ ਤੇ ਦਿਲ ਖਿਚਵੀਆਂ ਐਟਮਾ ਪੇਸ਼ ਕੀਤੀਆ ਹਨ ਜੋ ਕਿ ਤਾਰੀਫੇ ਕਾਬਲ ਹਨ। ਉਹਨਾਂ ਕਿਹਾ ਕਿ ਮੈਂ ਹੋਰ ਵੀ ਸਕੂਲਾ ਦੇ ਪ੍ਰੋਗਰਾਮਾ ਵਿੱਚ ਜਾਂਦਾ ਰਹਿੰਦਾ ਹਾਂ ਪਰ ਪਟੇਲ ਪਬਲਿਕ ਸਕੂਲ ਦੇ ਬਚਿਆ ਅਤੇ ਟੀਚਰਾਂ ਦੀ ਮਿਹਨਤ ਸਲਾਘਾ ਯੋਗ ਹੈ ਅਤੇ ਉਮੀਦ ਹੈ ਕਿ ਇਹ ਬੱਚੇ ਸਮੂਹ ਸੰਸਾਰ ਦੇ ਦੇਸਾ ਵਿੱਚ ਪੜ ਲਿਖ ਕੇ ਆਪਣਾ ਨਾਮ ਜਰੂਰ ਕਮਾਉਣਗੇ।ਉਹਨਾਂ ਪੰਜਾਬ ਅਤੇ ਸਕੂਲ ਵਿੱਚ ਟਾਪਰ ਆਏ ਬਚਿਆ ਨੂੰ ਯਾਦਗਾਰੀ ਚਿੰਨ ਦੇ ਕੇ ਵੀ ਸਨਮਾਨਿਤ ਕੀਤਾ। ਇਸ ਸਮਾਰੋਹ ਵਿੱਚ ਰਾਜਪੁਰਾ ਦੇ ਡੀ ਐਸ ਪੀ ਰਾਜਿੰਦਰ ਸੌਹਲ, ਸ੍ਰੀ ਸੁਰਿੰਦਰ ਦੱਤ ਸਾਬਕਾ ਪ੍ਰਧਾਨ ਪੀ ਐਨ ਕਾਲੇਜ, ਮਹਿੰਦਰ ਸਹਿਗਲ ਸਾਬਕਾ ਪ੍ਰਧਾਨ ਰੋਟਰੀ ਕਲੱਬ ਅਤੇ ਸਾਬਕਾ ਐਮ ਸੀ, ਅਨਿਲ ਸ਼ਾਹੀ ਸਾਬਕਾ ਪ੍ਰਧਾਨ ਰੋਟਰੀ ਕਲੱਬ, ਧਰਮਪਾਲ ਸਾਬਕਾ ਡਾਇਰਕਟਰ ਪਟੇਲ ਪਬਲਿਕ ਸਕੂਲ, ਵਿਦਿਆ ਰਤਨ ਆਰਿਆ ਪ੍ਰਧਾਨ ਜਰਨਲ ਮਰਚੈਂਟ ਐਸੋਸ਼ੀਏਸ਼ਨ, ਸੋਮ ਨਾਥ ਸ਼ਾਹੀ ਡਾਇਰਕਟਰ ਸ਼ਾਹੀ ਪਬਲਿਕ ਸਕੂਲ ਰਾਜਪੁਰਾ ਹਾਜਰ ਸਨ। ਸਕੂਲ ਦੀ ਪ੍ਰਿੰਸੀਪਲ ਮੈਡਮ ਦਰਸ਼ਨਾ ਬਤਰਾ ਨੇ ਆਏ ਹੋਏ ਮੁਖ ਮਹਿਮਾਨਾ ਅਤੇ ਬਚਿਆ ਦੇ ਮਾਪਿਆ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ 25 ਸਾਲਾ ਸਿਲਵਰ ਜੁਬਲੀ ਦੇ ਸਬੰਧ ਵਿੱਚ ਸਾਰੀਆਂ ਨੂੰ ਹਾਰਦਿਕ ਵਧਾਇਆ ਦਿੱਤੀਆ।