ਪਲਾਸਟਿਕ ਪਾਈਪ ਬਣਾਉਣ ਵਾਲੀ ਫੈਕਟਰੀ ਨੂੰ ਲਗੀ ਅੱਗ ਤੇ 6 ਘੰਟੇ ਬਾਅਦ ਅੱਗ ਤੇ ਪਾਇਆ ਗਿਆ ਕਾਬੂ

0
1367

ਰਾਜਪੁਰਾ 20 ਮਈ (ਧਰਮਵੀਰ ਨਾਗਪਾਲ) ਨਲਾਸ ਰੋਡ ਦੇ ਸਵਾਗਤੀ ਗੇਟ ਨੇੜੇ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਲੋਕਾ ਵਲੋਂ ਅਸਮਾਨ ਵਿੱਚ ਕਾਲਾ ਧੂੰਆਂ ਦੇਖਿਆਂ ਗਿਆ ਤੇ ਦੇਖਦੇ ਹੀ ਦੇਖਦੇ ਇਹ ਕਾਲਾ ਧੂੰਆਂ ਸਾਰੇ ਸ਼ਹਿਰ ਵਿੱਚ ਫੈਲ ਗਿਆ। ਜਦੋਂ ਇਸ ਵਿਸ਼ੇ ਸਬੰਧੀ ਪਤਾ ਕੀਤਾ ਤਾਂ ਤਕਰੀਬਨ ਸਵੇਰੇ 9.30 ਵਜੇ ਨਲਾਸ ਰੋਡ ਦੇ ਨਜਦੀਕ ਬਣੀ ਇੱਕ ਪਾਈਪ ਬਣਾਉਣ ਵਾਲੀ ਫੈਕਟਰੀ ਨੂੰ ਭਿਆਨਕ ਅੱਗ ਲਗੀ ਹੋਈ ਸੀ, ਉਥੇ ਮੋੌਜੂਦ ਲੋਕਾ ਨੇ ਦਸਿਆ ਕਿ ਇਹ ਅੱਗ ਫੈਕਟਰੀ ਦੇ ਨੇੜੇ ਪੈਂਦੀ ਖੇਤੀ ਵਾਲੀ ਜਮੀਨ ਕਣਕ ਦੀ ਨਾੜ ਨੂੰ ਅੱਗ ਲਾਉਣ ਕਾਰਣ ਹੀ ਇਸ ਫੈਕਟਰੀ ਨੂੰ ਅੱਗ ਲੱਗ ਗਈ। ਇਸ ਅੱਗ ਤੇ ਕਾਬੂ ਪਾਉਣ ਲਈ ਰਾਜਪੁਰਾ, ਰਾਜਪੁਰਾ ਥਰਮਲ ਪਲਾਂਟ, ਮੁਹਾਲੀ,ਫਤਿਹਗੜ ਸਾਹਿਬ, ਪਟਿਆਲਾ, ਬਨੂੜ ਅਤੇ ਆਲੇ ਦੁਆਲੇ ਦੇ ਸ਼ਹਿਰਾ ਤੋਂ ਫਾਇਰ ਬ੍ਰਿਗੇਡ ਦੀਆਂ ਤਕਰੀਬਨ 40 ਗਡੀਆਂ ਦੀ ਮਿਹਨਤ ਸਦਕਾ ਇਸ ਅੱਗ ਤੇ ਕਾਬੂ ਪਾਇਆ ਗਿਆ। ਮੌਕੇ ਤੇ ਘਟਨਾ ਵਾਲੀ ਥਾਂ ਤੇ ਪਹੁੰਚੇ ਐਸ ਡੀ ਐਮ ਰਾਜਪੁਰਾ ਸ਼੍ਰੀ ਜੇ.ਕੇ ਜੈਨ, ਤਹਿਸੀਲਦਾਰ ਰਾਜਪੁਰਾ ਸ੍ਰੀ ਗੁਰਦੇਵ ਸਿੰਘ ਧਮ, ਐਸ ਐਚ ੳ ਸਦਰ ਇੰਸਪੈਕਟਰ ਸੁੱਖਪਾਲ ਸਿੰਘ, ਐਮ ਐਲ ਏ ਰਾਜਪੁਰਾ ਸ੍ਰ. ਹਰਦਿਆਲ ਸਿੰਘ ਕੰਬੋਜ ਦੇ ਨਾਲ ਮੁਰਲੀ ਅਰੋੜਾ ਨੇ ਪੁੱਜ ਕੇ ਅੱਗ ਵਾਲੀ ਥਾਂ ਦਾ ਜਾਇਜਾ ਲਿਆ। ਮੌਕੇ ਤੇ ਮੋਜੂਦ ਐਸ ਡੀ ਐਮ ਵਲੋਂ ਜਦੋਂ ਫੈਕਟਰੀ ਮਾਲਕ ਤੋਂ  ਫਾਇਰ ਸੇਫਟੀ ਸਿਸਟਮ ਬਾਰੇ ਪੁਛਿਆ ਗਿਆ ਤਾਂ ਉਹ ਸਹੀ ਜਵਾਬ ਨਾ ਦੇ ਪਾਇਆ ਜਿਸ ਤੇ ਐਸ ਡੀ ਐਮ ਰਾਜਪੁਰਾ ਵਲੋਂ ਇਸ ਘਟਨਾ ਲਈ ਜਿੰਮੇਵਾਰ ਲੋਕਾ ਤੇ ਤੁਰੰਤ ਪਰਚਾ ਦਰਜ ਕਰਨ ਦੇ ਹੁਕਮ ਦਿਤੇ ਅਤੇ ਕਣਕ ਦੀ ਨਾੜ ਨੂੰ ਅੱਗ ਲਾਉਣ ਸਬੰਧੀ ਵਾਹੀ ਯੋਗ ਜਮੀਨ ਦੇ ਮਾਲਕ ਪ੍ਰਤੀ  ਥਾਣਾ ਸਦਰ ਦੇ ਐਸ ਐਚ ੳ ਇੰਸਪੈਕਟਰ ਸੁਖਪਾਲ ਸਿੰਘ ਨੂੰ ਸਖਤ ਹਦਾਇਤ ਦਿੱਤੀ ਕਿ ਇਸ ਘਟਨਾ ਲਈ ਜੋ ਵੀ ਜਿੰਮੇਵਾਰ ਹੁੰਦਾ ਹੈ ਉਸ ਪ੍ਰਤੀ ਤੁਰੰਤ ਪਰਚਾ ਕਟਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। 6 ਘੰਟੇ ਅੱਗ ਬੁਝਾਉਣ ਦੀ ਕਠਿਨ ਮੁਸ਼ਕਤ ਤੋਂ ਬਾਅਦ ਰਾਜਪੁਰਾ ਦੇ ਫਾਇਰ ਅਫਸਰ ਸ੍ਰ. ਗੁਰਚਰਣ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਜਪੁਰਾ ਨਗਰ ਕੌਂਸਲ ਨੂੰ ਫਾਇਰ ਬ੍ਰਿਗੇਡ ਦੀਆਂ ਨਵੀਂਆਂ ਗਡੀਆਂ ਅਤੇ ਜੀਪ ਤੁਰੰਤ ਮੁਹਿਆਂ ਕਰਾਉਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਇਸ ਤਰਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸਦਾ ਜਲਦੀ ਕੰਟਰੋਲ ਕਰਕੇ ਅੱਗ ਤੇ ਕਾਬੂ ਪਾਇਆ ਜਾ ਸਕੇ। ਇੱਥੇ ਇਹ ਵੀ ਵਰਣਨ ਯੋਗ ਹੈ ਕਿ ਪਾਈਪ ਫੈਕਟਰੀ ਨੂੰ ਅੱਗ ਬੁਝਾਉਣ ਸਮੇਂ ਸਿਰਫ ਤੇ ਸਿਰਫ ਫਾਇਰ ਬ੍ਰਿਗੇਡ ਥਰਮਲ ਪਲਾਂਟ ਦੀ ਅੱਗ ਬੁਝਾੳ ਗੱਡੀ ਵਾਲਿਆਂ ਨੇ ਹੀ ਡ੍ਰੈਸ ਪਾ ਰਖੀ ਸੀ ਬਾਕੀ ਦੇ ਆਮ ਲੋਕਾ ਵਾਂਗ ਹੀ ਦਿਖਾਈ ਦੇ ਰਹੇ ਸਨ ਤੇ ਇਹਨਾਂ ਨੇ ਆਖਰੀ ਸਮੇਂ ਤੱਕ ਫੁਰਤੀ ਦਿੱਖਾ ਕੇ ਅੱਗ ਤੇ ਕਾਬੂ ਕੀਤਾ ਜਦਕਿ ਅੱਗ ਬੁਝਣ ਦੇ ਬਾਅਦ ਦੂਜੇ ਸ਼ਹਿਰਾ ਤੋਂ ਫਾਇਰ ਬ੍ਰਿਗੇਡ ਦੀਆ ਅੱਗ ਬੁਝਾਉਣ ਲਈ ਟਰਨ ਟਰਨ ਕਰਦੀਆਂ ਗਡੀਆਂ ਆ ਰਹੀਆਂ ਸਨ।