ਪਾਰਟੀ ਨਾਲ ਗਠਬੰਧਨ ਬਾਰੇ ਸਪਸ਼ਟ ਕਰੇ ਸੁਖਬੀਰ ਆਪਣੀ ਰਾਏ- ਭਾਜਪਾ

0
1721

ਫੋਟੋ ਕੈਪਸ਼ਨ 2 ਬੀਐਨਐਲ-03- ਗੁਰਮੀਤ ਹੰਢਿਆਇਆ, ਜ਼ਿਲਾ ਪ੍ਰਧਾਨ, ਭਾਜਪਾ ਪੰਜਾਬ।

ਫੋਟੋ ਕੈਪਸ਼ਨ 2 ਬੀਐਨਐਲ-01- ਕਮਲ ਸ਼ਰਮਾ, ਸੂਬਾ ਪ੍ਰਧਾਨ- ਭਾਜਪਾ ਪੰਜਾਬ।

ਫੋਟੋ ਕੈਪਸ਼ਨ 2 ਬੀਐਨਐਲ-02- ਧੀਰਜ ਦਦਾਹੂਰ, ਸੂਬਾ ਕੋਆਰਡੀਨੇਟਰ – ਭਾਜਪਾ ਪੰਜਾਬ।

ਪਾਰਟੀ ਨਾਲ ਗਠਬੰਧਨ ਬਾਰੇ ਸਪਸ਼ਟ ਕਰੇ ਸੁਖਬੀਰ ਆਪਣੀ ਰਾਏ- ਭਾਜਪਾ
-ਹਰਿਆਣਾ ਵਿਖੇ ਸੁਖਬੀਰ ਵੱਲੋਂ ਇਨੈਲੋ ਦੀ ਰੈਲੀ ਦੌਰਾਨ ਦਿੱਤੇ ਗਏ ਬਿਆਨ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਏ ਭਾਜਪਾਈ
ਬਰਨਾਲਾ, (ਅਖਿਲੇਸ਼ ਬਾਂਸਲ ) –
ਐਤਵਾਰ ਨੂੰ ਹਰਿਆਣਾ ਵਿਖੇ ਅਯੋਜਿਤ ਹੋਈ ਇਨੈਲੋ ਦੀ ਰੈਲੀ ਦੌਰਾਨ ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਵਿਰੋਧੀ ਦਿੱਤੇ ਗਏ ਬਿਆਨਾਂ ਤੋਂ ਸੂਬੇ ਦੇ ਭਾਜਪਾਈ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋ ਉੱਠੇ ਹਨ। ਉਂਨਾਂ ਨੇ ਇਸ ਘਟਣਾ ਨੂੰ ਗਠਬੰਧਨ ਲਈ ਮੰਦਭਾਗਾ ਕਰਾਰ ਦਿੱਤਾ ਹੈ। ਇੰਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਜ਼ਿਲਾ ਭਾਜਪਾ ਪ੍ਰਧਾਨ ਗੁਰਮੀਤ ਹੰਢਿਆਇਆ ਨੇ ਕਿਹਾ ਕਿ ਪਾਰਟੀ ਨਾਲ ਗਠਬੰਧਨ ਬਾਰੇ ਸੁਖਬੀਰ ਬਾਦਲ ਨੂੰ ਆਪਣੀ ਰਾਏ ਭਾਜਪਾ ਦੀ ਹਾਈ ਕਮਾਨ ਕੋਲ ਸਪਸ਼ਟ ਕਰਨੀ ਚਾਹੀਦੀ ਹੈ। ਮੋਬਾਈਲ ਫੋਨ ‘ਤੇ ਸੰਪਰਕ ਕਰਨ ‘ਤੇ ਭਾਜਪਾ ਦੇ ਸੂਬਾਈ ਆਗੂਆਂ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ, ਸੂਬਾ ਕੋ-ਆਰਡੀਨੇਟਰ ਧੀਰਜ ਦਦਾਹੂਰ ਨੇ ਵੀ ਪੰਜਾਬ ਦੇ ਡਿਪਟੀ ਸੀਐਮ ਨੂੰ ਭਾਜਪਾ ਦੇ ਕਿਰਦਾਰ ਬਾਰੇ ਜਾਣੂ ਕਰਵਾਇਆ ਹੈ।
ਦੱਸਣਯੋਗ ਹੈ ਕਿ ਸੂਬੇ ਦੇ ਉੱਪ-ਮੁੱਖ ਮੰਤਰੀ ਅਤੇ ਭਾਜਪਾ ਦੀ ਭਾਈਵਾਲ ਅਕਾਲੀ ਪਾਰਟੀ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਹਰਿਆਣਾ ਦੇ ਰੋਹਤਕ ਵਿਖੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਪਾਰਟੀ ਵੱਲੋਂ ਕੀਤੀ ਗਈ ‘ਜਨ ਨਾਇਕ ਸਨਮਾਨ ਦਿਵਸ’ ਰੈਲੀ ਨੂੰ ਸੰਬੋਧਨ ਕਰਦਿਆਂ ਹਰਿਆਣਾ ਸਰਕਾਰ ਨੂੰ ਨਾਕਾਮ ਦੱਸਿਆ ਹੈ। ਉਂਨਾਂ ਹਰਿਆਣਆ ਦੇ ਵਿਕਾਸ ‘ਤੇ ਕਿੰਤੂ ਕਰਦਿਆਂ ਭਾਜਪਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਜਿਮੇਵਾਰ ਠਹਿਰਾਇਆ ਹੈ। ਕਿਹਾ ਕਿ ਇੰਝ ਜਾਪਦਾ ਹੈ ਜਿੰਵੇਂ ਪਿਛਲੇ 11 ਸਾਲਾਂ ‘ਚ ਕੋਈ ਸਰਕਾਰ ਹੀ ਨਹੀਂ ਆਈ। ਜਿਸ ਨਾਲ ਸੂਬਾ ਪਿਛੜ ਗਿਆ ਹੈ।  ਸੁਖਬੀਰ ਨੇ ਇਹ ਵੀ ਕਿਹਾ ਕਿ ਹਰਿਆਣਾ ‘ਚ ਵਿਕਾਸ ਕਾਰਜ ਕਰਨ ਅਤੇ ਲੋਕਾਂ ਦੀ ਮੁਸ਼ਕਲਾਂ ਦੂਰ ਕਰਨ ਦੀ ਥਾਂ ‘ਤੇ ਰਾਜ ਦੇ ਮੁੱਖ ਮੰਤਰੀ ਨੇ ਦਿੱਲੀ ੱਤੇ ਗੁੜਗਾਓੰ ਡੇਰੇ ਲਾਈ ਰੱਖੇ।
ਇੱਥੇ ਇਹ ਦੱਸਣਯੋਗ ਹੈ ਕਿ ਭਾਜਪਾ ਦੇ ਸੀਨੀਅਰ ਲੀਡਰ ਕਮਲ ਸ਼ਰਮਾ ਪਹਿਲਾਂ ਹੀ ਇੱਕ ਬੈਠਕ ਦੌਰਾਨ ਪੰਜਾਬ ਦੇ ਹਾਲਾਤਾਂ ਨੂੰ ਵੇਖਦੇ ਹੋਏ ਕਹਿ ਚੁੱਕੇ ਹਨ ਕਿ ਭਾਜਪਾ-ਅਕਾਲੀ ਗਠਬੰਧਨ ਬਾਰੇ ਅਗਲਾ ਫੈਸਲਾ ਹਾਈ ਕਮਾਨ ਕਰੇਗੀ। ਉਸ ਬੈਠਕ ਵਿੱਚ ਪੰਜਾਬ ਇੰਨਫੋਟੈਕ ਦੇ ਚੇਅਰਮੈਨ ਮਨਜੀਤ ਸਿੰਘ ਰਾਏ ਵੀ ਮੌਜੂਦ ਸਨ।
ਇਹ ਕਹਿੰਦੇ ਨੇ ਸੂਬਾਈ ਆਗੂ-
-ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਪੰਜਾਬ ਅੰਦਰ ਭਾਜਪਾ ਨਾਲ ਸਾਂਝ ਹੈ। ਉੱਪ-ਮੁੱਖ ਮੰਤਰੀ ਸੁਖਬੀਰ ਵੱਲੋਂ ਭਾਜਪਾ ਦੀ ਕਾਰਜਪ੍ਰਣਾਲੀ ‘ਤੇ ਕਿੰਤੂ ਕਰਨ ਦੀ ਬਜਾਏ ਪੰਜਾਬ ਦੇ ਵਿਕਾਸ ਅਤੇ ਹਾਲਾਤਾਂ ‘ਤੇ ਕਾਬੂ ਪਾਊਣ ਵੱਲ ਧਿਆਨ ਦੇਣ ਦੀ ਲੋੜ ਹੈ।
-ਭਾਜਪਾ ਦੇ ਸੂਬਾ ਕੋ-ਆਰਡੀਨੇਟਰ ਧੀਰਜ ਦਦਾਹੂਰ ਦੈ ਕਹਿਣਾ ਹੈ ਕਿ ਗਠਬੰਧਨ ਦੇ ਨੇਤਾ ਵੱਲੋਂ ਭੀਵਾਲ ਪਾਰਟੀ ਦੇ ਮੁੱਖਮੰਤਰੀ ਖਿਲਾਫ ਬਿਆਨਾ ਦੇਣਾ ਮੰਦਭਾਗੀ ਘਟਣਾ ਹੈ। ਜਦੋਂ ਵੀ ਕਿਸੇ ਵੀ ਸੂਬੇ ‘ਚ ਭਾਜਪਾ ਦਾ ਸ਼ਾਸਨ ਕਾਇਮ ਹੋਇਆ ਹੈ ਤਾਂ ਉੱਥੇ ਸਰਕਾਰ ਨੇ ਰਿਪੀਟ ਕੀਤਾ ਹੈ। ਜਿਸਦਾ ਮੁੱਖ ਏਜੰਡਾ ਵਿਕਾਸ ਹੀ ਰਿਹਾ ਹੈ। ਅਸਲ ਗੱਲ ਇਹ ਹੈ ਕਿ ਭਾਜਪਾ ਦੀ ਦੇਸ਼ ਤੋਂ ਅਲਾਵਾ ਵਿਦੇਸ਼ਾਂ ਵਿੱਚ ਵੀ ਤਰੱਕੀ ਨੂੰ ਵੇਖਦਿਆਂ ਬਾਕੀ ਪਾਰਟੀਆਂ ਬੌਖਲਾ ਗਈਆਂ ਹਨ। ਇਸ ਲਈ ਭਾਜਪਾ ਦੀ ਹੀ ਕਮਾਨ ਨੂੰ ਵਿਚਾਰ ਕਰਨਾ ਪਵੇਗਾ।
ਫੋਟੋ ਕੈਪਸ਼ਨ 2 ਬੀਐਨਐਲ-01- ਕਮਲ ਸ਼ਰਮਾ, ਸੂਬਾ ਪ੍ਰਧਾਨ- ਭਾਜਪਾ ਪੰਜਾਬ।
ਫੋਟੋ ਕੈਪਸ਼ਨ 2 ਬੀਐਨਐਲ-02- ਧੀਰਜ ਦਦਾਹੂਰ, ਸੂਬਾ ਕੋਆਰਡੀਨੇਟਰ – ਭਾਜਪਾ ਪੰਜਾਬ।
ਫੋਟੋ ਕੈਪਸ਼ਨ 2 ਬੀਐਨਐਲ-03- ਗੁਰਮੀਤ ਹੰਢਿਆਇਆ, ਜ਼ਿਲਾ ਪ੍ਰਧਾਨ, ਭਾਜਪਾ ਪੰਜਾਬ।

ਫੋਟੋ ਕੈਪਸ਼ਨ 2 ਬੀਐਨਐਲ-01- ਕਮਲ ਸ਼ਰਮਾ, ਸੂਬਾ ਪ੍ਰਧਾਨ- ਭਾਜਪਾ ਪੰਜਾਬ। ਫੋਟੋ ਕੈਪਸ਼ਨ 2 ਬੀਐਨਐਲ-02- ਧੀਰਜ ਦਦਾਹੂਰ, ਸੂਬਾ ਕੋਆਰਡੀਨੇਟਰ - ਭਾਜਪਾ ਪੰਜਾਬ। ਫੋਟੋ ਕੈਪਸ਼ਨ 2 ਬੀਐਨਐਲ-03- ਗੁਰਮੀਤ ਹੰਢਿਆਇਆ, ਜ਼ਿਲਾ ਪ੍ਰਧਾਨ, ਭਾਜਪਾ ਪੰਜਾਬ। 02bnl-102bnl-04