ਪਿਤਾ ਦੀ 7ਵੀਂ ਬਰਸੀ ਖੂਨਦਾਨ ਕਰਕੇ ਮਨਾਈ!!

0
1527

ਕੋਟਕਪੂਰਾ, 30 ਦਸੰਬਰ ( ਮਖਣ ਸਿੰਘ ) :- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪ੍ਰਸਿੱਧ ਸਮਾਜਸੇਵੀ ਯਾਦਵਿੰਦਰ ਸਿੰਘ ਸਿੱਧੂ ਸਰਪੰਚ ਨੇ ਆਪਣੇ ਸਵ.ਪਿਤਾ ਸ੍ਰ.ਜਸਵੀਰ ਸਿੰਘ ਕਾਸਮਭੱਟੀ ਦੀ 7ਵੀਂ ਬਰਸੀ ਮੌਕੇ ਸਥਾਨਕ ਸਿਵਲ ਹਸਪਤਾਲ ‘ਚ ਸਥਿਤ ਬਲੱਡ ਬੈਂਕ ਵਿਖੇ ਖੂਨਦਾਨ ਕਰਦਿਆਂ ਦੱਸਿਆ ਕਿ ਉਹ ਆਪਣੇ ਪਿਤਾ ਦੀ ਬਰਸੀ ਹਰ ਸਾਲ ਖੂਨਦਾਨ ਕਰਕੇ ਹੀ ਮਨਾਉਂਦਾ ਹੈ ਤਾਂ ਕਿ ਉਸ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਲੋੜਵੰਦ ਦੀ ਜਾਨ ਬਚਾਉਣ ਲਈ ਸਹਾਈ ਹੋ ਸਕੇ। ਡਾ.ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਤੇ ਪ੍ਰਸਿੱਧ ਸਮਾਜਸੇਵੀ ਊਧਮ ਸਿੰਘ ਔਲਖ ਨੇ ਸਿੱਧੂ ਸਰਪੰਚ ਦੇ ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਵੱਲੋਂ ਪਾਈ ਜਾ ਰਹੀ ਪਿਰਤ ਤੋਂ ਹੋਰਨਾਂ ਨੂੰ ਵੀ ਪ੍ਰੇਰਣਾ ਮਿਲੇਗੀ। ਗੁਰਾਂਦਿੱਤਾ ਸਿੰਘ ਧਾਲੀਵਾਲ ਸਰਪ੍ਰਸਤ ਗੁਰੂਕੁਲ ਇੰਸਟੀਚਿਊਟ ਫ਼ਾਰ ਵਿਮਨ ਕੋਟਕਪੂਰਾ ਅਤੇ ਸੁਖਵਿੰਦਰ ਸਿੰਘ ਬੱਬੂ ਪ੍ਰਬੰਧਕ ਗੋਬਿੰਦ ਐਗਰੀਕਚਲਰ ਵਰਕਰਸ ਕੋਟਕਪੂਰਾ ਨੇ ਕਿਹਾ ਕਿ ਖੁਸ਼ੀ-ਗਮੀ ਮੌਕੇ ਵੱਡੇ-ਵੱਡੇ ਸਮਾਗਮ ਕਰਕੇ ਫ਼ਜ਼ੂਲ-ਖਰਚੀ ਕਰਨੀ ਕੋਈ ਸਿਆਣਪ ਨਹੀਂ, ਬਲਕਿ ਅਜਿਹੇ ਕਾਰਜਾਂ ਨਾਲ ਆਮ ਲੋਕਾਈ ਨੂੰ ਵੀ ਉਤਸ਼ਾਹ ਮਿਲਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਾ.ਮਹਿੰਦਰ ਸਿੰਘ ਸੈਣੀ, ਲੈਕਚਰਰ ਸੁਖਮੰਦਰ ਸਿੰਘ, ਕਮਲ ਨਰੂਲਾ, ਕੌਰ ਸਿੰਘ ਸੰਧੂ, ਗੁਰਮੀਤ ਸਿੰਘ ਆਰੇਵਾਲਾ, ਸੁਨੀਲ ਸਿੰਘ ਕਪੂਰ, ਨਰੇਸ਼ ਸਿੰਗਲਾ, ਜਸਕਰਨ ਸਿੰਘ ਢਿੱਲੋਂ ਆਦਿ ਨੇ ਵੀ ਸਿੱਧੂ ਸਰਪੰਚ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕੀਤੀ।]