ਪੰਜਾਬ ਕਾਂਗਰਸ ਨੇ ਸ਼ਹੀਦ ਊਧਮ ਸਿੰਘ ਨੂੰ ਦਿੱਤੀਆਂ ਸ਼ਰਧਾਂਜਲੀਆਂ

0
1679

ਚੰਡੀਗੜ•  (ਧਰਮਵੀਰ ਨਾਗਪਾਲ) ਪੰਜਾਬ ਕਾਂਗਰਸ ਨੇ ਅੱਜ ਸੈਕਟਰ 15, ਚੰਡੀਗੜ• ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸ਼ਹੀਦ ਊਧਮ ਸਿੰਘ ਨੇ 13 ਅਪ੍ਰੈਲ, 1919 ਨੂੰ ਜ਼ਲਿਆਂਵਾਲਾ ਬਾਗ ਦੇ ਨਰਸੰਹਾਰ ਦਾ ਬਦਲਾ ਲਿਆ ਸੀ, ਜਿਸ ’ਚ ਕਈ ਦੇਸ਼ ਭਗਤਾਂ ਨੇ ਭਾਰਤ ਦੀ ਅਜ਼ਾਦੀ ਲਈ ਸੰਘਰਸ਼ ’ਚ ਬ੍ਰਿਟਿਸ਼ ਸਰਕਾਰ ਦੇ ਅੱਤਿਆਚਾਰ ਖਿਲਾਫ ਵੱਡਾ ਬਲਿਦਾਨ ਦਿੱਤਾ ਸੀ। ਇਸ ਮੌਕੇ ਰਾਜ ਪਾਲ ਸਿੰਘ ਦੇ ਨਾਲ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਮੇਜਰ ਸਿੰਘ ਭੈਣੀ, ਚੇਅਰਮੈਨ ਪੇਂਡੂ ਵਿਕਾਸ ਸੈ¤ਲ ਜਗਤਾਰ ਸਿੰਘ ਬੁਰਜ, ਐਸ.ਸੀ ਡਿਪਾਰਟਮੇਂਟ ਦੇ ਕੋ ਚੇਅਰਮੈਨ ਜੰਗ ਬਹਾਦਰ ਸਿੰਘ, ਪੰਜਾਬ ਕਾਂਗਰਸ ਦੇ ਕਿਸਾਨ ਸੈ¤ਲ ਦੇ ਚੇਅਰਮੈਨ ਗੁਰਸ਼ਰਨ ਸਿੰਘ ਰਿਆੜ, ਜਗਦੀਸ਼ ਚੰਦਰ ਭੋਲਾ ਵੀ ਮੌਜ਼ੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਦਫਤਰ ਸਕੱਤਰ ਰਾਜ ਪਾਲ ਸਿੰਘ ਨੇ ਦੱਸਿਆ ਕਿ ਭਾਰਤ ਦੇ ਇਤਿਹਾਸ ’ਚ ਇਹ ਦਿਨ ਬਹੁਤ ਮਹੱਤਵ ਰੱਖਦਾ ਹੈ, ਜਦੋਂ ਦੇਸ਼ ਦੀ ਅਜ਼ਾਦੀ ਲਈ ਵੱਡੀ ਗਿਣਤੀ ’ਚ ਸੁਤੰਤਰਤਾ ਸੈਲਾਨੀਆਂ ਨੇ ਆਪਣੀਆਂ ਜਾਨਾਂ ਦਾ ਬਲਿਦਾਨ ਦਿੱਤਾ ਸੀ। ਸਾਨੂੰ ਇਨਾਂ ਬਲਿਦਾਨਾਂ ਤੋਂ ਸਿੱਖਣਾ ਚਾਹੀਦਾ ਹੈ। ਜਿਨਾਂ ਸ਼ਹੀਦਾਂ ਦੇ ਬਲਿਦਾਨਾਂ ਨੇ ਸਾਨੂੰ ਪ੍ਰੇਰਨਾ ਦਿੱਤੀ ਕਿ ਜਦੋਂ ਕੋਈ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਚੁਣੌਤੀ ਦੇਵੇ, ਸਾਨੂੰ ਬਲਿਦਾਨ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।