ਪੰਜਾਬ ਦੇ ਗਊਸ਼ਾਲਾ ਪ੍ਰਾਜੈਕਟ ਨੇ ਤੇਜ਼ੀ ਫੜੀ • ਸਾਰੇ ਜ਼ਿਲਿਆਂ ਵਿੱਚ ਗਊਸ਼ਾਲਾਵਾਂ ਲਈ ਜ਼ਮੀਨਾਂ ਐਕਵਾਇਰ ਕੀਤੀਆਂ

0
1270

 

ਚੰਡੀਗੜ•, 14 ਮਈ: (ਧਰਮਵੀਰ ਨਾਗਪਾਲ) ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਦੀ ਪ੍ਰਧਾਨਗੀ ਹੇਠ ਇੱਕ ਉ¤ਚ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਹਰ ਜ਼ਿਲ•ੇ ਵਿੱਚ ਸਥਾਪਤ ਕੀਤੀਆਂ ਜਾਣ ਵਾਲੀਆਂ ਗਊਸ਼ਾਲਾਵਾਂ ਦੇ ਪ੍ਰਾਜੈਕਟ ’ਤੇ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਇਸ ਮੀਟਿੰਗ ਵਿੱਚ ਪਸ਼ੂ ਪਾਲਣ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਮੁੱਖ ਇਮਾਰਤਸਾਜ਼ ਦੇ ਅਧਿਕਾਰੀ ਸ਼ਾਮਲ ਸਨ। ਮੀਟਿੰਗ ਵਿਚ ਸਾਰੇ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰ ਵੀ ਵੀਡੀਓ ਕਾਨਫਰੰਸ ਰਾਹੀਂ ਹਾਜ਼ਰ ਸਨ।
ਵੀਡੀਓ ਕਾਨਫਰੰਸਿਗ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਪਿੰਡ ਮਾੜੀ ਪੰਨਵਾਂ ਵਿਖੇ 11 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਅਤੇ ਇਸ ਸਬੰਧੀ ਪਿੰਡ ਦੀ ਪੰਚਾਇਤ ਨੇ ਮਤਾ ਵੀ ਪਾਸ ਕਰ ਦਿ¤ਤਾ ਹੈ। ਇਸ ਪ੍ਰੋਜੈਕਟ ਲਈ 10 ਸਮਾਜ ਸੇਵੀਆਂ ਨੂੰ ਵੀ ਨਾਲ ਜੋੜਿਆ ਗਿਆ ਹੈ। ਐਸ.ਏ.ਐਸ.ਨਗਰ ਦੇ ਪਿੰਡ ਬਹਿਲੁਲਪੁਰ ਵਿੱਚ 25 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਅਤੇ ਪਿੰਡ ਦੀ ਪੰਚਾਇਤ ਨੇ ਮਤਾ ਵੀ ਪਾਸ ਕਰ ਦਿ¤ਤਾ ਹੈ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਦ¤ਸਿਆ ਕਿ ਪਿੰਡ ਬੁਲਾ ਦੀ ਪੰਚਾਇਤ ਨੇ ਮਤਾ ਪਾ ਕੇ ਜ਼ਮੀਨ 33 ਸਾਲ ਲਈ ਜ਼ਿਲ•ਾ ਪੱਧਰੀ ਪਸ਼ੂ ਭਲਾਈ ਸੁਸਾਇਟੀ ਨੂੰ ਦੇਣ ਦੀ ਹਾਮੀ ਭਰ ਦਿ¤ਤੀ ਹੈ। ਇਸੇ ਤਰ•ਾਂ ਫਤਹਿਗੜ• ਸਾਹਿਬ ਦੇ ਪਿੰਡ ਧੀਰਪੁਰ ਦੀ ਪੰਚਾਇਤ ਨੇ 20 ਏਕੜ ਜ਼ਮੀਨ ਅਤੇ ਫਾਜ਼ਿਲਕਾ ਦੇ ਪਿੰਡ ਸਲੇਮਸ਼ਸ ਨੇ 25 ਏਕੜ ਜ਼ਮੀਨ ਦੇਣ ਲਈ ਸਹਿਮਤੀ ਦੇ ਦਿ¤ਤੀ ਹੈ। ਬਾਕੀ ਜ਼ਿਲਿ•ਆਂ ਵਿਚ ਵੀ ਜ਼ਮੀਨ ਦੀ ਨਿਸ਼ਾਨਦੇਹੀ ਦਾ ਕੰਮ ਨੇਪਰੇ ਚਾੜ• ਲਿਆ ਗਿਆ ਹੈ। ਬਠਿੰਡਾ ਵਿੱਚ ਪਿੰਡ ਜੱਸੀ ਬਾਗ ਵਾਲੀ ਵਿੱਚ 13 ਏਕੜ, ਬਰਨਾਲਾ ਜ਼ਿਲੇ ਦੇ ਪਿੰਡ ਮਨਾਲ ਵਿੱਚ 13 ਏਕੜ, ਅੰਮ੍ਰਿਤਸਰ ਜ਼ਿਲੇ ਦੇ ਪਿੰਡ ਪੀਲੂਵਾਲਾ ਕੱਚਾ ਵਿੱਚ 20 ਏਕੜ, ਸੰਗਰੂਰ ਜ਼ਿਲੇ ਦੇ ਪਿੰਡ ਝੁਨੇੜੀ ਵਿੱਚ 25 ਏਕੜ, ਰੂਪਨਗਰ ਦੇ ਪਿੰਡ ਖਮੀਰਾ ਵਿੱਚ 10 ਏਕੜ, ਮਾਨਸਾ ਜ਼ਿਲੇ ਦੇ ਪਿੰਡ ਵਿੱਚ ਖੋਖਰ ਕਲਾਂ ਵਿੱਚ 10 ਏਕੜ, ਕਪੂਰਥਲਾ ਜ਼ਿਲੇ ਦੇ ਪਿੰਡ ਬਾਂਕਰਪੁਰ ਵਿੱਚ 15 ਏਕੜ, ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਮਹਿਦੂਦ ਵਿੱਚ 15 ਏਕੜ ਜ਼ਮੀਨ ਐਕਵਾਇਰ ਕਰ ਲਈ ਗਈ ਹੈ। ਇਨ•ਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਤਾ ਪਾਸ ਕਰ ਕੇ ਜ਼ਮੀਨ ਲੀਜ਼ ’ਤੇ ਪ੍ਰਵਾਨਗੀ ਦਿੱਤੀ ਹੈ।
ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਹਰ ਇੱਕ ਗਊਸ਼ਾਲਾ ਦੀ ਮਜ਼ਬੂਤ ਚਾਰਦੀਵਾਰੀ ਹੋਵੇਗੀ ਅਤੇ ਜਾਨਵਰਾਂ ਦੇ ਹਰੇ ਚਾਰੇ ਦੇ ਨਾਲ-ਨਾਲ ਇਨ•ਾਂ ਵਿੱਚ ਪਾਣੀ ਅਤੇ ਬਿਜਲੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਹਰ ਇੱਕ ਗਊਸ਼ਾਲਾ ਵਿੱਚ ਦੋ ਟਿਊਬਵੈਲ ਅਤੇ ਜਾਨਵਰਾਂ ਲਈ ਮਾਡਰਨ ਛੱਪੜ ਵੀ ਬਣਾਏ ਜਾਣਗੇ। ਹਰ ਇੱਕ ਗਊਸ਼ਾਲਾ ਵਿੱਚ ਰੋਜ਼ਾਨਾ ਦਾ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਇਲਾਵਾ ਵੈਟਰਨਰੀ ਡਾਕਟਰ ਅਤੇ ਫਾਰਮਾਸਿਸਟ ਵੀ ਤਾਇਨਾਤ ਹ੍ਯੋਣਗੇ ਤਾਂ ਜੋ ਬੀਮਾਰ ਪਸ਼ੂਆਂ ਦਾ ਇਲਾਜ ਕੀਤਾ ਜਾ ਸਕੇ।
ਮੁੱਖ ਸਕੱਤਰ ਨੂੰ ਇਹ ਵੀ ਦੱਸਿਆ ਗਿਆ ਕਿ ਜ਼ਿਲ•ਾ ਪੱਧਰੀ ਪਸ਼ੂ ਵਿਕਾਸ ਕਮੇਟੀਆਂ ਦੀ ਸਥਾਪਨਾ ਸਬੰਧਤ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਇਨ•ਾਂ ਕਮੇਟੀਆਂ ਵਿੱਚ ਏ.ਡੀ.ਸੀ. ਵਿਕਾਸ, ਐਸ.ਐਸ.ਪੀ., ਡੀ.ਡੀ.ਪੀ.ਓ., ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਜ਼ਿਲ•ਾ ਜੰਗਲਾਤ ਅਧਿਕਾਰੀ ਅਤੇ ਤਹਿਸੀਲਾਂ ਦੇ ਐਸ.ਡੀ.ਐਮਜ਼ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਸਮਾਜਿਕ ਸੰਸਥਾਵਾਂ/ਐਸ.ਜੀ.ਓ. ਅਤੇ ਸਮਾਜ ਸੇਵਕਾਂ ਦੇ 10 ਮੈਂਬਰ ਸ਼ਾਮਲ ਕੀਤੇ ਜਾਣਗੇ। ਬਹੁਤੇ ਜ਼ਿਲਿ•ਆਂ ਵਿਚ ਸਮਾਜਿਕ ਸੰਸਥਾਵਾਂ-ਐਸ.ਜੀ.ਓ. ਅਤੇ ਸਮਾਜ ਸੇਵਕਾਂ ਦੇ 10 ਮੈਂਬਰ ਨਾਮਜ਼ਦ ਵੀ ਕਰ ਦਿ¤ਤੇ ਗਏ ਹਨ।
ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿ¤ਤੇ ਕਿ ਜ਼ਿਲ•ਾ ਪੱਧਰੀ ਪਸ਼ੂ ਭਲਾਈ ਸੁਸਾਇਟੀਆਂ ਦੇ ਅਕਾਊਂਟ ਵੇਰਵੇ ਦਿੱਤੇ ਜਾਣ ਤਾਂ ਜੋ ਉਨ•ਾਂ ਵਿਚ ਅਗਲੇ 7 ਦਿਨਾਂ ਦੌਰਾਨ ਫੰਡ ਟਰਾਂਸਫਰ ਕੀਤੇ ਜਾ ਸਕਣ। ਮੁੱਖ ਸਕੱਤਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਗਊਸ਼ਾਲਾ ਪ੍ਰੋਜੈਕਟ ਲਈ ਨਿਰਧਾਰਿਤ ਕੀਤੀ ਜ਼ਮੀਨ ਦਾ ਤੁਰੰਤ ਕਬਜ਼ਾ ਲਿਆ ਜਾਵੇ। ਉਨ•ਾਂ ਸਲਾਹ ਦਿੱਤੀ ਕਿ ਇਸ ਸਾਰੇ ਪ੍ਰੋਜੈਕਟ ਦੀ ਕੁੱਲ ਲਾਗਤ ਘੱਟ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਜ਼ਮੀਨ ਦੀ ਪਟਾ ਕੀਮਤ ਘਟਾਉਣ ਵੱਲ ਜ਼ੋਰ ਦੇਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਕਿਉਂ ਕਿ ਇਹ ਇਕ ਭਲੇ ਦਾ ਕੰਮ ਹੈ ਇਸ ਲਈ ਸਬੰਧਤ ਖੇਤਰ ਦੇ ਸਮਾਜ ਸੇਵੀ ਸੱਜਣਾਂ ਨੂੰ ਵੀ ਨਾਲ ਜੋੜਿਆ ਜਾਵੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿੱਤੀ ਕਮਿਸ਼ਨਰ ਪਸ਼ੂ ਪਾਲਣ ਸ੍ਰੀ ਮਨਦੀਪ ਸਿੰਘ ਸੰਧੂ, ਸਕੱਤਰ ਪੇਂਡੂ ਵਿਕਾਸ ਸ੍ਰੀ ਵੇਨੂ ਪ੍ਰਸ਼ਾਦ, ਮੁੱਖ ਇਮਾਰਤਸਾਜ਼ ਮਿਸ ਸਪਨਾ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਸ੍ਰੀ ਐਚ.ਐਸ.ਸੰਧਾ ਵੀ ਹਾਜ਼ਰ ਸਨ।