ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਬਾਦਲਾਂ ਦੀ ਫੱਟੀ ਪੋਚਣੀ ਜਰੂਰੀ ……ਕੈਪਟਨ ਅਮਰਿੰਦਰ ਸਿੰਘ

0
1292

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਦੇ ਦਿਆਲ ਪੈਲੇਸ ਵਿੱਖੇ ਰਾਜਪੁਰਾ ਦੇ ਐਮ ਐਲ ਏ. ਸ੍ਰ. ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਉਲੀਕੇ ਹੋਏ ਪ੍ਰੋਗਰਾਮ ਇੱਕ ਵਿਸ਼ਾਲ ਰੈਲੀ ਹੋਈ ਜਿਸ ਵਿੱਚ ਮੇਨ ਮੁੱਦਾ ਪੰਜਾਬ ਦੇ ਚੋਣਾ ਸਬੰਧੀ ਮਿਸ਼ਨ -2017 ਸੀ ਤੇ ਸੱਚ ਤਾਂ ਇਹ ਹੈ ਕਿ ਇਹ ਰੈਲੀ ਦੀ ਮੀਟਿੰਗ ਇੱਕ ਵਿਸ਼ਾਲ ਜਲਸੇ ਵਿੱਚ ਤਬਦੀਲ ਹੋ ਗਈ ਜਦੋਂ ਰਾਜਪੁਰਾ ਅਤੇ ਆਸਪਾਸ ਹਲਕੇ ਦੇ ਲੋਕ ਵੱਡੀ ਮਾਤਰਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸੁਣਨ ਲਈ ਪਹੁੰਚੇ। ਇਸ ਰੈਲੀ ਵਿੱਚ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਅਤੇ ਰਿਸ਼ਵਤ ਨੇ ਬਾਦਲ ਸਰਕਾਰ ਦੇ ਹੁੰਦਿਆਂ ਜਿਆਦਾ ਪੰਖ ਖਿਲਾਰੇ ਨੇ ਅਤੇ ਰਿਸ਼ਵਤ ਅਤੇ ਨਸ਼ਿਆਂ ਦਾ ਪੰਜਾਬ ਵਿੱਚ ਸਿਖਰ ਤੇ ਬੋਲਬਾਲਾ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਰਿਸ਼ਵਤ ਖੌਰੀ ਤੇ ਨਸ਼ਿਆਂ ਨੂੰ ਪੂਰੀ ਤਰਾਂ ਨੁਕੇਲ ਪਾ ਕੇ ਬਾਰਡਰ ਤੋਂ ਬਾਹਰ ਭੇਜ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਬਾਦਲ ਸਾਹਿਬ ਜਦੋਂ ਪਰਿਵਾਰ ਨਾਲ ਪੰਜਾਬ ਵਿੱਚ ਆਏ ਤਾਂ ਉਹ ਉਸ ਸਮੇਂ ਬਹੁਤ ਘੱਟ ਜਮੀਨ ਦੇ ਮਾਲਕ ਸਨ ਅੱਜ ਸੈਕੜੇ ਕਿਲਿਆਂ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਉਹਨਾਂ ਦੀ ਜਮੀਨ ਹੈ ਅਤੇ ਵੱਡੀ ਗਿਣਤੀ ਵਿੱਚ ਉਹ ੳਰਬਿੱਟ ਬਸਾ ਦਾ ਬਿਜਨੈਸ ਵੀ ਚਲਾ ਰਹੇ ਹਨ। ਇਸ ਮੌਕੇ ਬਾਦਲ ਸਰਕਾਰ ਦੀ ਨਿਖੇਦੀ ਕਰਦਿਆਂ ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਨਸ਼ਿਆਂ ਦੀਆਂ ਪੂੜੀਆਂ ਤਾਂ ਕੀ ਬੰਦ ਕਰਨੀਆਂ ਸਨ ਸਗੋਂ ਸ਼ਰਾਬ ਦੇ ਠੇਕੇ, ਰੇਤਾ ਬਜਰੀ ਦੇ ਠੇਕੇ ਵੱਡੀ ਮਾਤਰਾ ਵਿੱਚ ਖੋਲ ਦਿੱਤੇ ਗਏ ਹਨ ਅਤੇ ਪੰਜਾਬ ਵਿੱਚ 468 ਸਕੂਲ ਬੰਦ ਕਰ ਦਿੱਤੇ ਹਨ। ਉਹਨਾਂ ਤੋਂ ਪਹਿਲਾ ਸ਼੍ਰੀ ਸੁਨੀਲ ਜਾਖੜ ਨੇ ਮੋਜੂਦਾ ਪੰਜਾਬ ਸਰਕਾਰ ਤੇ ਤਾਬੜ ਤੋੜ ਹਮਲੇ ਕੀਤੇ ਅਤੇ ਕਿਹਾ ਕਿ ਇਤਨੀ ਅੱਤ ਦੀ ਗਰਮੀ ਵਿੱਚ ਹਜਾਰਾ ਦੀ ਤਾਦਾਦ ਵਿੱਚ ਪਹੁੰਚੇ ਲੋਕ ਆਉਣ ਵਾਲੀਆਂ 2017 ਦੀਆਂ ਚੋਣਾ ਨਾਲ ਸਰਕਾਰ ਨੂੰ ਬਦਲਣ ਦੀ ਉਡੀਕ ਵਿੱਚ ਹਨ। ਕੈਪਟਨ ਅਮੰਿਰੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਕੱਲੇ ਸੰਗਤ ਦਰਸ਼ਨ ਕਰਨ ਦੇ ਰਾਹ ਹੀ ਤੁਰੇ ਪੲੈ ਹਨ ਹੁਣ ਉਹ ਜਮਾਨੇ ਲੱਦ ਗਿਆ ਹੈ ਪੰਜਾਬ ਨੂੰ ਸਿਰਫ ਨਵੀਆਂ ਖੇਤੀ ਸਕੀਮਾਂ , ਉਦਯੋਗ ਸਕੀਮਾਂ ,ਹੀ ਬਚਾ ਸਕਦੀਆਂ ਹਨ ,ਸ੍ਰ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਅੱਜ ਕਿਸਾਨ ਆਤਮ ਹੱਤਿਆਵਾਂ ਕਰ ਰਿਹਾ ਹੈ,ਆਪਣੀ ਜਿਣਸ ਵੇਚਣ ਲਈ ਦਿਨ ਰਾਤ ਮੰਡੀਆਂ ਚ ਸੜਕਾਂ ਤੇ ਰੁਲਣ ਲਈ ਮਜਬੂਰ ਹੈ ,ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਖਾ ਗਿਆ ਹੈ ਬੇਰੋਜਗਾਰੀ ਨੇ ਸੱਭ ਹੱਦਾ ਪਾਰ ਕਰ ਦਿਤੀਆਂ ਹਨ ਸੂਬੇ ਚ ਸਕੂਲ ਬੰਦ ਕਰਕੇ ਸਰਾਬ ਦੇ ਠੇਕੇ ਖੋਲੇ ਜਾ ਰਹੇ ਹਨ ,ਉਦਯੋਗ ਪਤੀਆਂ ਲਈ ਠੋਸ ਨੀਤੀ ਨਹੀ ਅਪਣਾਈ ਜ਼ਾ ਰਹੀ ਇਸੇ ਲਈ ਪੰਜਾਬ ਦਾ ਉਣਯੋਗ ਬਹਾਰਲੇ ਸੁਬਿਆਂ ਚ ਤਬਦੀਲ ਹੋ ਰਿਹਾ ਹੈੇ,ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਹਰ ਤਰਾਂ ਦੇ ਕਾਰੋਬਾਰ ਤੇ ਇਕ ਹੀ ਪ੍ਰੀਵਾਰ ਕਬਜਾ ਕਰੀ ਬੈਠਾ ਹੈ ,ਕੇਬਲ ,ਟਰਾਂਸਪੋਰਟ, ਰੇਤ ਬਜਰੀ ,ਹਰ ਤਰਾਂ ਦਾ ਕਾਰੋਬਾਰ ਸਿਰਫ ਤੇ ਸਿਰਫ ਬਾਦਲਾਂ ਦੀ ਅਜਾਰੇਦਾਰੀ ਬਣ ਕੇ ਰਹਿ ਗਿਆ ਹੈ ,ਆਪਣੇ ਨਿਜੀ ਹੋਟਲਾਂ ਤੱਕ ਪੰਜਾਬ ਦੇ ਲੋਕਾਂ ਦੀ ਜੇਬ ਚੋ ਇਕੱਠਾ ਕੀਤੇ ਟੈਕਸ ਨਾਲ ਸੜਕਾਂ ਬਣਾਈਆਂ ਜਾ ਰਹੀਆਂ ਹਨ ਸ੍ਰ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਸੰਬੰਧ ਵੀ ਅਕਾਲੀ ਦਲ ਨਾਲ ਕਿਸੇ ਤੋ ਲੁਕਿਆ ਨਹੀ ਇਹ ਤੋੜ ਵਿਛੋੜਾ ਕਿਸੇ ਵਕਤ ਵੀ ਹੋ ਸਕਦਾ ਹੈ ਇਸ ਮੌਕੇ ਤੇ ਆਏ ਕਾਂਗਰਸੀ ਵਿਧਾਇਕ ਲਾਲ ਸਿੰਘ ਨੇ ਇਸ ਇੱਕਠ ਨੂੰ ਸੰਬੋਧਿਤ ਕੀਤਾ ਇਸੇ ਤਰਾਂ ਸਾਧੂ ਸਿੰਘ ਧਰਮਸੋਤ, ਮਹਾਰਾਨੀ ਪ੍ਰਨੀਤ ਕੌਰ, ਹਰਦਿਆਲ ਸਿੰਘ ਕੰਬੋਜ, ਨਰਿੰਦਰ ਸ਼ਾਸਤਰੀ, ਬਲਦੇਵ ਸਿੰਘ ਗਦੋਮਾਜਰਾ, ਸੁਨੀਲ ਜਾਖੜ, ਮੋਹਮਦ ਸਦੀਕ, ਰਣਜੀਤ ਸਿੰਘ ਸਜਾਵਤ, ਮਦਨ ਲਾਲ ਜਲਾਲਪੁਰ, ਮਨਪ੍ਰੀਤ ਡੋਲੀ, ਗੁਰਕੀਰਤ ਕੋਟਲੀ, ਕੇਵਲ ਸਿੰਘ ਢਿੱਲੋ, ਤ੍ਰਿਪਤ ਇੰਦਰ ਸਿੰਘ ਬਾਜਵਾ ਨੇ ਆਪਣੇ ਆਪਣੇ ਵਿਚਾਰ ਰੱਖੇ ਇਸ ਤੋਂ ਇਲਾਵਾ ਰਾਜਪੁਰਾ ਦਿਹਾਤੀ ਦੇ ਪ੍ਰਧਾਨ ਬਲਦੇਵ ਸਿੰਘ ਗਦੋਮਾਜਰਾ ਅਤੇ ਸ਼ਹਿਰੀ ਪ੍ਰਧਾਨ ਸ਼੍ਰੀ ਨਰਿੰਦਰ ਸ਼ਾਸਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਨਮਾਨਿਤ ਕਰਦਿਆਂ ਇਸ ਭਾਰੀ ਇੱਕਠ ਦਾ ਤਹਿਦਿਲੋ ਧੰਂਨਵਾਦ ਕੀਤਾ ਇਸ ਮੌਕੇ ਤੇ ਆਪ ਪਾਰਟੀ ਦੇ 25 ਵਰਕਰ ਅਤੇ ਸ਼੍ਰੌਮਣੀ ਅਕਾਲੀ ਦਲ ਬਾਦਲ ਦੀ ਜਿੱਤੀ ਹੋਈ ਬਲਾਕ ਸੰਮਤੀ ਮੈਂਬਰ ਭਗਵਾਨੀ ਦੇਵੀ ਨੇ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਅੱਜ ਦੀ ਰੈਲੀ ਚ ਸੀਨੀਅਰ ਕਾਂਗਰਸੀ ਆਗੂ ਤੇ ਵਿਧਾਇਕ ਸ੍ਰੀ ਸੁਨੀਲ ਜਾਖੜ , ਸਾਬਕਾ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੋਰ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਮੁਹੰਮਦ ਸਦੀਕ , ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੰਡੀ,ਵਿਧਾਇਕ ਗੁਰਕੀਤਰ ਸਿੰਘ ਕੋਟਲੀ, ਬਲਬੀਰ ਸਿੰਘ ਸਿੱਧੂ,ਸਾਧੂ ਸਿੰਘ ਧਰਮਸੋਤ ,ਬੀਰ ਦਵਿੰਦਰ ਸਿੰਘ ,ਬੀਬੀ ਮਨਪ੍ਰ੍ਰੀਤ ਕੋਰ ਡੋਲੀ ,ਕੁਲਵਿੰਦਰ ਸਿੰਘ ਭੋਲਾ, ਐਮ ਐਸ ਐਮ ਸੰਧੂ,ਨੇੈਬ ਸਿੰਘ ਮਨੋਲੀ,ਫਕੀਰ ਚੰਦ ਬਾਂਸਲ ,ਹਰੀ ਚੰਦ ਫੋਜੀ ,ਗੁਰਦੀਪ ਸਿੰਘ ਉਟਸਰ, ਭੁਪਿੰਦਰ ਸਿੰਘ ਭਿੰਦਾ, ਨਿਰਭੈ ਸਿੰਘ ਮਿਲਟੀ ,ਸੁੱਚਾ ਸਿੰਘ ਰਾਠੋਰ ਵਕੀਲ ,ਤੇਜਪਾਲ ਸਿੰਘ ਗੋਗੀ ਟਿਵਾਣਾ,ਗੁਰਕੀਰਤ ਸਿੰਘ,ਮੋਹਨ ਲਾਲ ਸ਼ਰਮਾਂ ਸਲੇਮਪੁਰ, ਯੋਗੇਸ਼ ਗੋਲਡੀ , ਜਗਦੀਸ਼ ਬੁਧਿਰਾਜਾ,ਪਵਨ ਪਿੰਕਾ,ਵਕੀਲ ਚਰਨਜੀਵ ਖੁਰਾਨਾ ਬਲਦੇਵ ਸਿੰਘ ਗੱਦੋਮਾਜਰਾ ,ਮੁਰਲੀ ਧਰ ਅਰੋੜਾ, ਸੁਰਿੰਦਰ ਮੁੱਖੀ, ਗੁਰਦੀਪ ਸਿੰਘ ਧਮੋਲੀ , ਚਰਨਕਮਲ ਧੀਮਾਨ, ਚਰਨਜੀਤ ਕਪੂਰ, ਅਸ਼ੋਕ ਅਰੋਰਾ, ਹਰਪ੍ਰੀਤ ਸਿੰਘ ਚੌਜੀ, ਸੁਖਬੀਰ ਸਿੰਘ ਭੋਲਾ,ਤੇ ਪਾਰਟੀ ਵਰਕਰ ਵੱਡੀ ਗਿਣਤੀ ਚ ਹਾਜਰ ਸਨ ।