ਪੰਜਾਬ ਪੁਲੀਸ ਨੇ ਸ਼ੁਰੂ ਕੀਤਾ ਮਿਸ਼ਨ ‘ਮਜਬੂਤ ਖੂਫੀਆ ਤੰਤਰ ‘ !

0
1806
ਬਟਾਲਾ ,6 ਅਗਸਤ (ਯੂਵੀ ਸਿੰਘ ਮਾਲਟੂ)-ਪੰਜਾਬ ਪੁਲਸ ਨੇ ਪਿਛਲੇ ਦਿਨੀਂ ਗੁਰਦਾਸਪੁਰ ਦੇ ਦੀਨਾਨਗਰ ਇਲਾਕੇ ਵਿੱਚ ਹੋਏ ਫਿਦਾਈਨ ਹਮਲੇ ਤੋਂ ਸਬਕ ਸਿੱਖਦੇ ਹੋਏ ਅਤੇ ਪੰਜਾਬ ਵਿੱਚ ਪਣਪ ਰਹੇ ਗੈਰ ਸਮਾਜਿਕ ਅਨਸਰਾਂ ਉਤੇ ਆਪਣੀ ਖੂਫੀਆ ਨਜਰ ਟਿਕਾਈ ਰੱਖਣ ਅਤੇ ਖਾਸ ਕਰਕੇ ਪੰਜਾਬ ਦੇ ਪਿੰਡ ਪਿੰਡ ਤੋਂ ਲੈ ਕੇ ਸ਼ਹਿਰਾਂ ਅਤੇ ਮੁਹੱਲੇ ਦੀਆਂ ਗਲੀਆਂ ਗਲੀਆਂ ਤਕ ਆਪਣੇ ਖੂਫੀਆ ਤੰਤਰ ਨੂੰ ਮਜਬੂਤ ਕਰਨ ਲਈ ਮਿਸ਼ਨ ‘ ਮਜਬੂਤ ਖੂਫੀਆ ਤੰਤਰ ‘ ਹੌਂਦ ਵਿੱਚ ਲਿਆਂਦਾ ਜਾ ਰਿਹਾ ਹੈ । ਦਰਅਸਲ ਪੰਜਾਬ ਪੁਲੀਸ ਹੁਣ ਪਿੰਡਾਂ ਵਿੱਚ ਨਵੇਂ ਮੁਖ਼ਬਰ ਲੱਭਣ ਲੱਗੀ ਹੈ ਜੋ ਪੁਰਾਣੀ ਤਰਜ਼ ‘ਤੇ ਮੁਖਬਰੀ ਦਾ ਹੀ ਕੰਮ ਕਰਨਗੇ। ਪੁਲੀਸ ਅਫਸਰ ਮਹਿਸੂਸ ਕਰਦੇ ਹਨ ਕਿ ਪੁਲੀਸ ਦਾ ਪੁਰਾਣਾ ਮੁਖਬਰਾਂ ਵਾਲਾ ਨੈਟਵਰਕ ਕਮਜ਼ੋਰ ਹੋਇਆ ਹੈ। ਜਿਸ ਕਰਕੇ ਜੁਰਮ ਦਰ ਵਿੱਚ ਵਾਧਾ ਹੋਇਆ ਹੈ।ਪੁਲਿਸ ਦੇ ਖ਼ੁਫੀਆ ਵਿਭਾਗ ਨੇ ਨਵੇਂ ਪੁਲੀਸ ਮੁਲਾਜ਼ਮਾਂ ਨੂੰ ਪਿੰਡਾਂ ਵਿੱਚ ਸੂਹੀਏ ਬਣਾਉਣ ਲਈ ਕਿਹਾ ਹੈ ਤਾਂ ਜੋ ਹਰ ਪਿੰਡ ਪਿੰਡ ਦੀ ਗੁਪਤ ਸੂਚਨਾ ਮਿਲਦੀ ਰਹੇ। ਪੁਲੀਸ ਮੁਲਾਜ਼ਮਾਂ ਨੂੰ ਆਪੋ ਆਪਣੇ ਲਿੰਕ ਪਿੰਡਾਂ ਵਿੱਚ ਸਥਾਪਿਤ ਕਰਨ ਵਾਸਤੇ ਆਖਿਆ ਗਿਆ ਹੈ।ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਪੁਲੀਸ ਦਾ ਪੁਰਾਣਾ ਮੁਖਬਰ ਕਲਚਰ ਹਾਲੇ ਵੀ ਚੱਲ ਰਿਹਾ ਹੈ ਜਿਸ ਕਰਕੇ ਬਹੁਤੀ ਸਮੱਸਿਆ ਨਹੀਂ ਹੈ ਪਰ ਨਵੇਂ ਮੁਲਾਜ਼ਮਾਂ ਨੂੰ ਨਵੇਂ ਸੋਰਸ ਬਨਾਉਣ ਲਈ ਕਿਹਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਪੁਲਿਸ ਦਾ ਇਹ ਗੁਪਤਚਰ ਤੰਤਰ ਸੂਬੇ ਦੀ ਅਤੇ ਦੇਸ਼ ਦੀਆਂ ਸੁਰੱਖਿਆ ਲਈ ਕਿੰਨਾ ਕੁ ਸਫਲਤਾਪੂਰਵਕ ਸਿਧ ਹੁੰਦਾ ਹੈ ।