ਪੰਜਾਬ ਲਘੂ ਉਦਯੋਗ ਮੁਲਾਜਮਾਂ ਵੱਲੋਂ ਰੈਗੂਲਰ ਹੋਣ ਦੀ ਖੁਸ਼ੀ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਪੰਜਾਬ ਸਰਕਾਰ ਮੁਲਾਜਮਾਂ ਦੇ ਹੱਕਾ ਦੀ ਪੂਰਤੀ ਲਈ ਵਚਨਬੱਧ: ਰਾਜਾ ਮੋਹਾਲੀ

0
1386

ਅੱਜ ਪੰਜਾਬ ਲਘੂ ਉਦਯੋਗ ਮੁਲਾਜਮਾਂ (ਪੀ.ਐਸ.ਆਈ.ਈ.ਸੀ.) ਵੱਲੋਂ ਮੋਹਾਲੀ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਵਿਖੇ ਮੁਲਾਜਮਾਂ ਦੇ ਰੈਗੂਲਰ ਹੋਣ ਦੀ ਖੁਸ਼ੀ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੋਹਾਲੀ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ। ਇਸ ਮੌਕੇ ਯੂਨੀਅਨ ਦੇ ਚੇਅਰਮੈਨ ਮਨਜੀਤ ਸਿੰਘ ਸੈਣੀ ਵੱਲੋਂ ਬੋਲਦਿਆਂ ਕਿਹਾ ਕਿ ਮੁਲਾਜਮਾਂ ਵੱਲੋਂ ਰੈਗੂਲਰ ਹੋਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਲੰਬੇ ਸਮੇਂ ਦੇ ਸੰਘਰਸ਼ ਅਤੇ ਰਾਜਾ ਮੋਹਾਲੀ ਦੇ ਸਹਿਯੋਗ ਸਦਕਾ ਪੰਜਾਬ ਸਰਕਾਰ ਵੱਲੋਂ 400 ਮੁਲਾਜਮਾਂ ਨੂੰ ਰੈਗੂਲਰ ਕੀਤਾ ਗਿਆ ਹੈ। ਸਮਾਗਮ ਦੌਰਾਨ ਪ੍ਰਧਾਨ ਗੁਰਵਿੰਦਰ ਸਿੰਘ ਖਮਾਣੋ ਵੱਲੋਂ ਪਹੁੰਚੀਆਂ ਸਖਸ਼ੀਅਤਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਾਜਾ ਮੋਹਾਲੀ ਨੇ ਮੁਲਾਜਮਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਦੇ ਹੱਕਾਂ ਦੀ ਪੂਰਤੀ ਲਈ ਵਚਨਬੱਧ ਹੈ ਅਤੇ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਵੱਲੋ ਬਾਕੀ ਰਹਿੰਦੇ ਮੁਲਾਜਮ ਵੀ ਜਲਦੀ ਹੀ ਰੈਗੂਲਰ ਕੀਤੇ ਜਾਣਗੇ ਅਤੇ ਰਹਿੰਦੇ ਮਸਲੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਹੱਲ ਕਰਵਾਉਣਗੇ। ਇਸ ਦੌਰਾਨ ਮਲੋਟ ਤੋਂ ਸੀਨੀਅਰ ਅਕਾਲੀ ਆਗੂ ਸੰਪੂਰਨ ਸਿੰਘ ਮੱਕੜ, ਐਮ.ਆਰ. ਬਾਲੀ, ਐਚ.ਐਸ. ਮਥਾੜੂ, ਐਸ.ਡੀ.ਓ. ਝੰਗ ਸਾਹਿਬ, ਜੇ.ਈ. ਸੰਦੀਪ ਸਿੰਘ, ਰਣਜੀਤ ਸਿੰਘ ਹੈ¤ਡ ਕਲਰਕ, ਪੀ.ਡਬਲਿਯੂ. ਡੀ. ਫੀਲਫ ਐਂਡ ਵਰਕਸਾਪ ਵਰਕਰ ਯੂਨੀਅਨ ਦੇ ਮੈਂਬਰ ਅਜਮੇਰ ਸਿੰਘ ਲੌਗੀਆ ਪ੍ਰਧਾਨ, ਪ੍ਰਕਾਸ਼ ਸਿੰਘ ਮੀਤ ਪ੍ਰਧਾਨ, ਛੀਨਾ ਜਨਰਲ ਸਕੱਤਰ, ਜਗਦੀਸ ਸਿੰਘ ਕੈਸੀਅਰ, ਗੁਰਮੁੱਖ ਸਿੰਘ, ਕਰਨੈਲ ਸਿੰਘ, ਰਾਮੇਸ ਕੁਮਾਰ, ਸੰਤੋਖ ਸਿੰਘ, ਸਰਬਜੀਤ ਸਿੰਘ, ਉਮੇਸ਼ ਦਾਸ, ਰੌਣਕੀ ਰਾਮ, ਪੱਪੂ, ਦਰਸ਼ਨ ਸਿੰਘ ਚਲਾਣਾ, ਪਰਮਜੀਤ ਸਿੰਘ ਚਲਾਣੋ, ਰਾਮੇਸ ਸਿੰਘ ਚਲਾਣੋ