ਬਾਜਵਾ ਨੇ ਪ੍ਰਦੇਸ਼ ਕਾਂਗਰਸ ਦਫਤਰ ਦਾ ਕੰਮਕਾਜ ਦੇਖਣ ਲਈ ਰਾਜਪਾਲ ਸਿੰਘ ਨੂੰ ਨਿਯੁਕਤ ਕੀਤਾ

0
1593

 

ਚੰਡੀਗੜ੍ਹ, 18 ਮਈ: (ਧਰਮਵੀਰ ਨਾਗਪਾਲ) ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਦੇਸ਼ ਕਾਂਗਰਸ ਦਫਤਰ ਦਾ ਕੰਮਕਾਜ ਦੇਖਣ ਲਈ ਪੰਜਾਬ ਕਾਂਗਰਸ ਦੀ ਕਾਰਜਕਾਰਨੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਰਾਜਪਾਲ ਸਿੰਘ ਨੂੰ ਨਿਯੁਕਤ ਕੀਤਾ ਹੈ। ਰਾਜਪਾਲ ਉਨ੍ਹਾਂ ਨੂੰ ਸੰਭਾਲਿਆ ਗਿਆ ਕੰਮ ਦੇਖਣਗੇ। ਰਾਜਪਾਲ ਸਿੰਘ ਸੀਨੀਅਰ ਕਾਂਗਰਸੀ ਆਗੂ ਹਨ, ਜਿਹੜੇ ਜਨਰਲ ਸਕੱਤਰ ਰਹਿਣ ਤੋਂ ਇਲਾਵਾ ਪ੍ਰਮੁੱਖ ਸੰਗਠਨਾਂ ਤੇ ਸੈ¤ਲਾਂ ਦੇ ਇੰਚਾਰਜ਼ ਰਹੇ ਹਨ। ਉਹ 2001 ਤੋਂ 2003 ਤੱਕ ਪ੍ਰਦੇਸ਼ ਕਾਂਗਰਸ ਦੇ ਮੀਡੀਆ ਸਕੱਤਰ ਵੀ ਰਹੇ ਹਨ। ਉਨ੍ਹਾਂ ਨੇ ਵੱਖ ਵੱਖ ਮਹੱਤਵਪੂਰਨ ਅਹੁਦਿਆਂ ’ਤੇ ਪਾਰਟੀ ਲਈ ਕੰਮ ਕੀਤਾ ਹੈ।