ਬਾਦਲ ਨੂੰ ਪੰਜਾਬ ਨੂੰ ਮੁੜ ਹਨੇਰੇ ਦਿਨਾਂ ’ਚ ਨਹੀਂ ਜਾਣ ਦੇਣਾ ਚਾਹੀਦਾ: ਬਿੱਟੂ ਬਠਿੰਡਾ ਕੇਂਦਰੀ ਜ਼ੇਲ੍ਹ ਤੋਂ ਬਿੱਟੂ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ

0
1282

ਚੰਡੀਗੜ੍ਹ, 18 ਅਕਤੂਬਰ: (ਧਰਮਵੀਰ ਨਾਗਪਾਲ) ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਹੁਣ ਮਗਰਮੱਛ ਦੇ ਅੱਥਰੂ ਵਗਾਉਣੇ ਬੰਦ ਕਰ ਦੇਣੇ ਚਾਹੀਦੇ ਹਨ, ਜਦੋਂ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਕ ਬਿਆਨ ਰਾਹੀਂ ਬਠਿੰਡਾ ਕੇਂਦਰੀ ਜ਼ੇਲ੍ਹ ਤੋਂ ਪੰਜਾਬ ਦੇ ਲੋਕਾਂ ਨੂੰ ਦਿਲੋਂ ਕੀਤੀ ਇਕ ਅਪੀਲ ਕਰਦਿਆਂ ਸੂਬੇ ’ਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਹਰ ਹਾਲਤ ’ਚ ਕਾਇਮ ਰੱਖਣ ਲਈ ਕਿਹਾ ਹੈ। ਉਨ੍ਹਾਂ ਨੇ ਹੱਥ ਜੋੜ੍ਹ ਕੇ ਲੋਕਾਂ ਨੂੰ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਆਪਣੇ ਹੱਥ ਨਾ ਲੈਣ ਲਈ ਕਿਹਾ ਹੈ। ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਹੁਣ ਪੰਜਾਬ ਦੇ ਲੋਕਾਂ ਨੂੰ ਹਮਦਰਦੀ ਭਰੇ ਪੱਤਰ ਲਿੱਖ ਰਹੇ ਹਨ, ਪਰ ਉਦੋਂ ਉਹ ਕਿਥੇ ਸਨ, ਜਦੋਂ ਉਨ੍ਹਾਂ ਦੀਆਂ ਫੋਰਸਾਂ ਨੇ ਮਾਸੂਮ ਲੋਕਾਂ ਨੂੰ ਬੇਰਹਿਮਨੀ ਨਾਲ ਕਤਲ ਕੀਤਾ ਸੀ। ਬਿੱਟੂ ਨੇ ਪੰਜਾਬ ਦੇ ਲੋਕਾਂ ਨੂੰ ਇਹ ਸਵਾਲ ਉਸ ਵਿਅਕਤੀ ਕੋਲੋਂ ਕਰਨ ਲਈ ਕਿਹਾ ਹੈ, ਜਿਹੜਾ ਸੂਬੇ ਦਾ ਪੰਜਵੀਂ ਵਾਰ ਮੁੱਖ ਮੰਤਰੀ ਬਣ ਚੁੱਕ ਹੈ ਤੇ ਹਾਲੇ ਹੀ ’ਚ ਉਸਦੀ ਵਿਸ਼ਵ ਪ੍ਰਸਿੱਧ ਸਖਸ਼ਿਅਤ ਨਾਲ ਤੁਲਨਾ ਵੀ ਕੀਤੀ ਗਈ ਸੀ।
ਕਿਉਂ ਅੱਜ ਤੱਕ ਕਿਸੇ ਪੁਲਿਸ ਅਫਸਰ ਜਾਂ ਸਿਆਸੀ ਆਗੂ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਉਨ੍ਹਾਂ ਦਾ ਨਾਂ ਨਹੀਂ ਦੱਸਿਆ ਤੇ ਸਜ਼ਾ ਨਹੀਂ ਦਿੱਤੀ ਗਈ?
ਕਿਉਂ ਇੰਟੈਲੀਜੇਂਸ ਏਜੰਸੀਆਂ ਪਹਿਲਾਂ ਤੋਂ ਇਸ ਘਟਨਾ ਦੇ ਸਬੰਧ ’ਚ ਦਿੱਤੀ ਬਿੱਜਾ ਰਹੀ ਚੇਤਾਵਨੀ ਤੇ ਕੁਝ ਗਰੁੱਪਾਂ ਵੱਲੋਂ ਦਿੱਤੀਆਂ ਗਈਆਂ ਚੇਤਾਵਨੀਆਂ ਨੂੰ ਸਮਝਣ ‘ਚ ਨਾਕਾਮ ਰਹੀਆਂ?
ਕਿਉਂ 14 ਅਕਤੂਬਰ ਨੂੰ ਦਰਜ਼ ਕੀਤੇ ਗਏ ਕੇਸ ’ਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿਸ ਕੇਸ ’ਚ ਅੱਠ ਪੁਲਿਸ ਵਾਲਿਆਂ ਦੇ ਨਾਂ ਵੀ ਸ਼ਾਮਿਲ ਹਨ?
ਕਿਉਂ ਹਾਲੇ ਤੱਕ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਉਨ੍ਹਾਂ ਪਿੰਡਾਂ ’ਚੋਂ ਜਾਣ ਤੇ ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਬੱਚ ਰਹੇ ਹਨ, ਜਿਥੇ ਇਹ ਘਟਨਾਵਾਂ ਵਾਪਰੀਆਂ?
ਕਿਉਂ ਮੁੱਖ ਮੰਤਰੀ ਅੰਮ੍ਰਿਤਸਰ ਜਾਉਂਦੇ ਹਨ, ਜਦਕਿ ਘਟਨਾ ਫਰੀਦਕੋਟ ’ਚ ਵਾਪਰਦੀ ਹੈ, ਇਸੇ ਤਰ੍ਹਾਂ ਡਿਪਟੀ ਮੁੱਖ ਮੰਤਰੀ ਚੰਡੀਗੜ੍ਹ ’ਚ ਬੈਠੇ ਹੋਏ ਹਨ ਤੇ ਭਾਵਨਾਤਮਕ ਬਿਆਨ ਜ਼ਾਰੀ ਕਰ ਰਹੇ ਹਨ?
ਵਰਤਮਾਨ ਹਾਲਾਤਾਂ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਬਿੱਟੂ, ਜਿਹੜੇ 31 ਅਕਤੂਬਰ ਤੱਕ ਬਠਿੰਡਾ ਦੀ ਕੇਂਦਰੀ ਜ਼ੇਲ੍ਹ ’ਚ ਬੰਦ ਹਨ, ਨੇ ਕਿਹਾ ਕਿ ਇਸ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਬਾਦਲਾਂ ਵੱਲੋਂ ਸਾਜਿਸ਼ ਤੱਕ ਅੱਤਵਾਦ ਦੇ ਕਾਲੇ ਦਿਨਾਂ ਨੂੰ ਮੁੜ ਲਿਆਉਂਦਾ ਜਾ ਰਿਹਾ ਹੈ। ਲੇਕਿਨ ਪੰਜਾਬ ਦੇ ਲੋਕ ਬਹੁਤ ਜ਼ਿੰਮੇਵਾਰ ਹਨ ਤੇ ਉਹ ਅਜਿਹਾ ਨਹੀਂ ਹੋਣ ਦੇਣਗੇ। ਪੰਜਾਬ ਪਹਿਲਾਂ ਹੀ ਬਹੁਤ ਸਾਰੇ ਅੱਤਵਾਦ ਦੇ ਦਿਨਾਂ ਨੂੰ ਭੋਗ ਚੁੱਕਾ ਹੈ, ਮੇਰੇ ਦਾਦਾ ਜੀ ਬੇਅੰਤ ਸਿੰਘ ਨੇ ਪੰਜਾਬ ਲਈ ਦੇਸ਼ ਵਿਰੋਧੀ ਤਾਕਤਾਂ ਨਾਲ ਲੁੜਦਿਆਂ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਦਿੱਤਾ ਸੀ।
ਬਿੱਟੂ ਨੇ ਕਿਹਾ ਕਿ ਬੀਤੇ ਸਪਤਾਹ ਤੋਂ ਪੂਰਾ ਪੰਜਾਬ ਮਾਲਵਾ ਖੇਤਰ ’ਚ ਵਾਪਰੀ ਇਕ ਘਟਨਾ ਕਾਰਨ ਰੁੱਕ ਚੁੱਕਾ ਹੈ, ਆਮ ਲੋਕਾਂ ਨੂੰ ਪ੍ਰੇਸ਼ਾਨੀ ਝੇਲਣੀ ਪੈ ਰਹੀ ਹੈ, ਕਿਉਂਕਿ ਪ੍ਰਦਰਸ਼ਨਾਂ ਕਾਰਨ ਸੂਬੇ ਦੇ ਸਾਰੇ ਹਾਈਵੇ ਬੰਦ ਹਨ। ਕੁਝ ਸ਼ਹਿਰਾਂ ਬਜ਼ਾਰਾਂ ਨੂੰ ਜ਼ਬਰਦਸਤੀ ਬੰਦ ਕਰਵਾਇਆ ਜਾ ਰਿਹਾ ਹੈ।
ਬਿੱਟੂ ਨੇ ਕਿਹਾ ਕਿ ਉਹ ਕਿਸਾਨਾਂ ਦੇ ਹਿੱਤ ਲਈ ਲੜਨ ਕਾਰਨ ਜ਼ੇਲ੍ਹ ’ਚ ਬੰਦ ਹਨ। ਬਾਦਲ ਸਰਕਾਰ ਨੇ ਮੌਜ਼ੂਦ ਐਮ.ਪੀ ਖਿਲਾਫ ਗੈਰ ਜ਼ਮਾਨਤੀ ਦੋਸ਼ਾਂ ਹੇਠ ਮਾਮਲਾ ਦਰਜ਼ ਕੀਤਾ ਹੈ। ਉਹ ਇਸ ਲੜਾਈ ਨੂੰ ਨਿਰਣਾਂਇਕ ਅੰਤ ਤੱਕ ਲਿਜਾਣ ਦੀ ਅਪੀਲ ਕਰਦਾ ਹਾਂ ਤੇ ਇਸ ਦੁੱਖ ਦੀ ਘੜੀ ’ਚ ਮੇਰੀ ਹਮਦਰਦੀ ਤੇ ਦਿੱਲੋਂ ਭਾਵਨਾਵਾਂ ਸੂਬੇ ਦੇ ਲੋਕਾਂ ਨਾਲ ਹਨ।