ਬਾਦਲ ਬਤੌਰ ਮੁੱਖ ਮੰਤਰੀ 5 ਕਾਰਜਕਾਲਾਂ ਦੌਰਾਨਾਂ ਆਪਣੀ ਇਕ ਵੀ ਪ੍ਰਾਪਤੀ ਨਹੀਂ ਦੱਸ ਸਕਦੇ: ਬਾਜਵਾ

0
1697

ਚੰਡੀਗੜ੍ਹ, 13 ਜੁਲਾਈ: (ਧਰਮਵੀਰ ਨਾਗਪਾਲ) ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਬਤੌਰ ਮੁੱਖ ਮੰਤਰੀ ਆਪਣੇ 5 ਕਾਰਜਕਾਲਾਂ ਦੌਰਾਨ ਹਾਸਿਲ ਕੀਤੀ ਆਪਣੀ ਇਕ ਵੀ ਪ੍ਰਾਪਤੀ ਦੱਸਣ, ਜਿਸ ਦੌਰਾਨ ਸਿਰਫ ਸੂਬਾ ਕਰਜਾਈ ਹੋਇਆ ਹੈ, ਜਦਕਿ ਇਨ੍ਹਾਂ ਦਾ ਪਰਿਵਾਰਕ ਬਿਜਨੇਸ ਕਈ ਗੁਣਾਂ ਵੱਧਿਆ ਹੈ। ਇਹ ਸੂਬਾ ਜਿਹੜਾ ਕਦੇ ਹਰਿਤ ਕ੍ਰਾਂਤੀ ਲਈ ਜਾਣਿਆ ਜਾਂਦਾ ਸੀ, ਹੁਣ ਨਸ਼ਾ ਦੇ ਕਾਰੋਬਾਰ ਲਈ ਮਸ਼ਹੂਰ ਹੈ, ਜੋ ਸਿਆਸਤਦਾਨਾਂ ਤੇ ਪੁਲਿਸ ਦੀ ਸ਼ੈਅ ਹੇਠ ਫੱਲ ਫੁੱਲ ਰਿਹਾ ਹੈ। ਇਥੇ ਜ਼ਾਰੀ ਬਿਆਨ ’ਚ ਬਾਜਵਾ ਨੇ ਬਾਦਲ ਦੇ ਦਾਅਵੇ ’ਤੇ ਹੈਰਾਨੀ ਪ੍ਰਗਟਾਈ ਹੈ ਕਿ ਉਹ ਸੂਬੇ ’ਚ ਸ਼ਾਂਤੀ ਤੇ ਭਾਈਚਾਰੇ ਦਾ ਕਾਰਨ ਹਨ, ਜੋ ਆਨ ਰਿਕਾਰਡ ਸੱਚਾਈ ਤੋਂ ਉਲਟ ਹੈ ਕਿ ਸਿਰਫ ਉਨ੍ਹਾਂ ਦਾ ਤੇ ਅਕਾਲੀ ਦਲ ਦਾ ਸੂਬੇ ਦਾ ਮਾਹੌਲ ਬਿਗਾੜਨ ’ਚ ਹੱਥ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਨੂੰ ਉਨ੍ਹਾਂ ਦਸਤਾਵੇਜ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ, ਜਿਸ ’ਤੇ ਉਨ੍ਹਾਂ ਨੇ ਆਪਣੀ ਪਾਰਟੀ ਦੀ ਖਾਲਿਸਤਾਨ ਦੀ ਮੰਗ ’ਤੇ ਦਸਤਖਤ ਕੀਤੇ ਸਨ, ਜੋ ਆਨ ਰਿਕਾਰਡ ਹੈ। ਤੁਸੀਂ ਹਰ ਵੇਲੇ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਦੇ ਦੋਵੇਂ ਪਾਰਟੀਆਂ ਅਕਾਲੀ ਦਲ ਤੇ ਜਨਤਾ ਸੰਘ, ਜਿਸ ’ਚੋਂ ਬਾਅਦ ’ਚ ਭਾਰਤੀ ਜਨਤਾ ਪਾਰਟੀ ਨਿਕਲੀ, ਸੂਬੇ ’ਚ ਵੰਡ ਪਾ ਰਹੀਆਂ ਸਨ। ਇਹੋ ਕਾਰਨ ਹੈ ਕਿ ਬਾਦਲ ਜੀਵਨੀ ਰਾਹੀਂ ਆਪਣੇ ਸਿਆਸੀ ਕਰਿਅਰ ਨੂੰ ਆਨ ਰਿਕਾਰਡ ਲਿਆਉਣ ਦੇ ਹਿੱਤ ’ਚ ਨਹੀਂ ਹਨ। ਉਨ੍ਹਾਂ ਨੇ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਦਿਆਂ ਆਪਣੇ ਪਰਿਵਾਰਕ ਬਿਜਨੇਸ ’ਚ ਵਾਧਾ ਕਰਨ ਬਾਰੇ ਸਵਾਲਾਂ ’ਤੇ ਚੁੱਪ ਰਹੇ ਬਾਦਲ ’ਤੇ ਵਰ੍ਹਦਿਆਂ ਕਿਹਾ ਕਿ ਲੋਕਾਂ ਵਾਸਤੇ ਉਨ੍ਹਾਂ ਨੂੰ ਜਾਣਨ ਲਈ ਇਹ ਜ਼ਰੂਰੀ ਨਹੀਂ ਹਨ। ਇਸ ਲੜੀ ਹੇਠ ਜੇ ਬਾਦਲ ਤੇ ਉਨ੍ਹਾਂ ਦੇ ਡਿਪਟੀ ਮੁੱਖ ਮੰਤਰੀ ਬੇਟੇ ਸੁਖਬੀਰ ਸਿੰਘ ਬਾਦਲ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਕਰ ਰਹੇ ਅਫਸਰ ਨੂੰ ਆਪਣੇ ਹਿੱਤ ’ਚ ਨਾ ਕਰਦੇ, ਜਦਕਿ ਗਵਾਹਾਂ ਦੀ ਗੱਲ ਕੀ ਕਰਨੀ, ਮਾਮਲੇ ਦਾ ਫੈਸਲਾ ਕੁਝ ਹੋਰ ਹੀ ਆਉਣਾ ਸੀ। ਬਾਦਲ ਦੇ ਸੂਬੇ ’ਚ ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖਣ ਦੇ ਦਾਅਵੇ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਬਾਜਵਾ ਨੇ ਉਨ੍ਹਾਂ ਨੂੰ ਯਾਦ ਦਿਲਾਇਆ ਕਿ ਕਾਂਗਰਸ ਸਰਕਾਰ ਨੇ ਹੀ ਬੇਅੰਤ ਸਿੰਘ ਦੀ ਅਗਵਾਈ ’ਚ ਪੰਜਾਬ ’ਚ ਸ਼ਾਂਤੀ ਤੇ ਭਾਈਚਾਰਾ ਕਾਇਮ ਕੀਤਾ ਸੀ। ਬਾਦਲ ਨੂੰ ਅਜਿਹੇ ਦਾਅਵੇ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ। ਉਹ ਤੇ ਉਨ੍ਹਾਂ ਦੀ ਪਾਰਟੀ ਇੰਨੀ ਡਰਪੋਕ ਹੈ ਕਿ ਉਹ ਅੱਤਵਾਦੀਆਂ ਦੀ ਧਮਕੀ ਨਾਲ ਡਰ ਗਏ ਸਨ ਤੇ 1992 ਦੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ।

ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨਾਲ ਰਿਸ਼ਤੇ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੋਨਾਂ ਵਿਚਾਲੇ ਦੂਰੀਆਂ ਸੱਭ ਦੇ ਸਾਹਮਣੇ ਹਨ, ਜਿਥੇ ਭਾਜਪਾ ਮੰਤਰੀ ਲੋਕਾਂ ਵਿਚਾਲੇ ਆਪਣੇ ਗੁੱਸੇ ਨੂੰ ਜਾਹਿਰ ਕਰ ਚੁੱਕੇ ਹਨ। ਬਾਦਲ ਨੇ ਜੋ ਕਿਹਾ ਉਹ ਸਿਰਫ ਦੋਨਾਂ ਗਠਜੋੜ ਸਾਂਝੇਦਾਰਾਂ ਵਿਚਾਲੇ ਖਰਾਬ ਹੋ ਰਹੇ ਹਾਲਾਤਾਂ ਦੇ ਮੱਦੇਨਜ਼ਰ ਆਪਣਾ ਚੇਹਰਾ ਬਚਾਉਣ ਖਾਤਿਰ ਕੀਤਾ।
ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਜਿਸ ’ਚ ਅਕਾਲੀ ਦਲ ਇਕ ਸਾਂਝੇਦਾਰ ਹੈ, ਨੇ ਹਰੇਕ ਮੁੱਦੇ ’ਤੇ ਪੰਜਾਬ ਨੂੰ ਝਟਕਾ ਦਿੱਤਾ ਹੈ, ਭਾਜਪਾ ਮੁਖੀ ਅਮਿਤ ਸ਼ਾਹ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਦੀ ਪਾਰਟੀ 2017 ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਨਾਲ ਗਠਜੋੜ ਕਾਇਮ ਰੱਖੇਗੀ ਜਾਂ ਫਿਰ ਨਹੀਂ।