ਬਾਦਲ ਵੱਲੋਂ ਸੂਬੇ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਇੰਜੀਨੀਅਰਾਂ ਨੂੰ ਆਪਣੀ ਡਿਉੂਟੀ ਇਮਾਨਦਾਰੀ ਤੇ ਬਚਨਵੱਧਤਾ ਨਾਲ ਨਿਭਾਉਣ ਦੀ ਅਪੀਲ

0
1287

ਐਸ.ਏ.ਐਸ.ਨਗਰ: 3 ਅਗਸਤ (ਧਰਮਵੀਰ ਨਾਗਪਾਲ) ਪੰਜਾਬ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ ਸਿੰਘ ਬਾਦਲ ਨੂੰ ਇੰਜੀਨੀਅਰਾਂ ਨੂੰ ਆਪਣੀ ਜਿੰਮੇਵਾਰੀ, ਸਮਰਪਨ, ਇਮਾਨਦਾਰੀ ਅਤੇ ਬਚਨਵੱਧਤਾ ਨਾਲ ਨਿਭਾਉਣ ਦੀ ਅਪੀਲ ਕੀਤੀ ਹੈ। ਅੱਜ ਇਥੇ ਡਿਪਲੋਮਾ ਇੰਜੀਨੀਅਰਾਂ ਦੀ ਜੱਥੇਬੰਦੀ ਦੇ ਸਿਰਮੌਰ ਆਗੂ ਸ੍ਰੀ ਸਤਨਾਮ ਸਿੰਘ ਧਨੌਆ ਦੀ ਸੇਵਾਮੁਕਤੀ ਮੌਕੇ ਇੱਕ ਪ੍ਰਭਾਵੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇੰਜੀਨੀਅਰ ਵਿਕਾਸ ਕਾਰਜਾਂ ਦੀ ਰੀੜ ਦੀ ਹੱਡੀ ਹੁੰਦੇ ਹਨ ਅਤੇ ਇਨ•ਾਂ ਨੇ ਹੀੰ ਮਿਆਰੀ ਵਿਕਾਸ ਕਾਰਜਾਂ ਰਾਹੀਂ ਦੇਸ਼ ਅਤੇ ਸੂਬੇ ਨੂੰ ਅੱਗੇ ਲਿਜਾਉਣਾ ਹੁੰਦਾ ਹੈ। ਡਿਪਲੋਮਾ ਇੰਜੀਨੀਅਰਾਂ ਨੂੰ ਲੋਕਾਂ ਦੀ ਉਮੰਗਾਂ ਉਪਰ ਪੂੁਰਾ ਉਤਰਨ ਦਾ ਸੱਦਾ ਦਿੰਦੇ ਹੋਏ ਉਨ•ਾਂ ਕਿਹਾ ਕਿ ਵਿਕਾਸ ਨੂੰ ਉੱਚ ਬੁਲੰਦੀਆਂ ਤੇ ਪਹੁੰਚਾਉਣ ਲਈ ਹੋਰ ਮਿਹਨਤ ਕੀਤੇ ਜਾਣ ਦੀ ਜਰੂਰਤ ਹੈ। ਉਨ•ਾਂ ਇਸ ਮੌਕੇ ਡਿਪਲੋਮਾਂ ਇੰਜੀਨੀਅਰਜ਼ ਐਸੋਸੀਏਸ਼ਨ ਦਾ ਸੋਵੀਨੀਰ ਵੀ ਜਾਰੀ ਕੀਤਾ। ਦੇਸ਼ ਦੇ ਬਟਵਾਰੇ, 1965 ਅਤੇ 1971 ਦੀਆਂ ਪਾਕਿਸਤਾਨ ਨਾਲ ਹੋਈਆਂ ਜੰਗਾਂ ਅਤੇ ਇਸ ਤੋਂ ਬਾਅਦ ਅੱਤਵਾਦ ਨਾਲ ਸੂਬੇ ਨੂੰ ਹੋਏ ਭਾਰੀ ਨੁਕਸਾਨ ਦਾ ਜਿਕਰ ਕਰਦੇ ਹੋਏ ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਨੂੰ ਪਿਛਲੇ ਤਕਰੀਬਨ ਸੱਤ ਦਹਾਕਿਆ ਦੌਰਾਨ ਵਾਰ-ਵਾਰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਪਰ ਇਥੋ ਦੇ ਮਿਹਨਤੀ ਲੋਕਾਂ ਨੇ ਆਪਣੇ ਦ੍ਰਿੜ ਇਰਾਦੇ ਅਤੇ ਹੌਂਸਲੇ ਨਾਲ ਸੂਬੇ ਨੂੰ ਮੁੜ-ਮੁੜ ਮੋਹਰੀਆਂ ਕਤਾਰਾਂ ਵਿੱਚ ਪਹੁੰਚਾਇਆਂ ਹੈ। ਉਨ•ਾਂ ਕਿਹਾ ਕਿ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਨੇ ਆਪਣੀਆਂ ਪੰਜਾਬ ਵਿਰੋਧੀ ਨੀਤੀਆਂ ਰਾਹੀਂ ਵੱਖ-ਵੱਖ ਸਮਿਆਂ ਦੌਰਾਨ ਸੂਬੇ ਦੇ ਹਿੱਤਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਇਸ ਨੇ ਗੁਆਂਢੀ ਸੂਬਿਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਵੱਧ ਰਿਆਇਤਾਂ ਦੇ ਕੇ ਸੂਬੇ ਦੀ ਆਰਥਿਕਤਾ ਨੂੰ ਢਾਹ ਲਾਈ ਹੈ। ਉਨ•ਾਂ ਕਿਹਾ ਕਿ ਇਸ ਬਾਵਜੂਦ ਸੂਬਾ ਸਰਕਾਰ ਇਨ•ਾਂ ਸਮੱਸਿਆਵਾਂ ਵਿੱਚੋਂ ਨਿਕਲਣ ਲਈ ਯਤਨਸ਼ੀਲ ਹੈ। ਸੂਬਾ ਸਰਕਾਰ ਵੱਲੋ ਮੁਲਾਜਮਾਂ ਦੇ ਹਿੱਤਾਂ ਲਈ ਉਠਾਏ ਗਏ ਕਦਮਾਂ ਦਾ ਜਿਕਰ ਕਰਦੇ ਹੋਏ ਉਨ•ਾਂ ਕਿਹਾ ਕਿ ਅੱਜ ਵੀ ਸੂਬੇ ਦੇ ਮੁਲਾਜਮਾਂ ਨੂੰ ਹੋਰਨਾਂ ਰਾਜਾਂ ਨਾਲੋ ਵੱਧ ਤਨਖਾਹ ਸਕੇਲ ਦਿੱਤਾ ਜਾ ਰਹੇ ਹਨ ਪਰੰਤੂ ਫਿਰ ਵੀ ਜੇ ਕੋਈ ਸਮੱਸਿਆ ਹੈ ਤਾਂ ਗੱਲਬਾਤ ਲਈ ਮੁਲਾਜਮਾਂ ਵਾਸਤੇ ਸਰਕਾਰ ਦੇ ਦਰਵਾਜੇ ਹਮੇਸਾ ਖੁੱਲ•ੇ ਹਨ । ਮੁਲਾਜਮਾਂ ਨੂੰ ਹਰੇਕ ਸਮੱਸਿਆ ਦੇ ਹੱਲ ਲਈ ਗੱਲਬਾਤ ਦਾ ਸੱਦਾ ਦਿੰਦੇ ਹੋਏ ਉਨ•ਾਂ ਕਿਹਾ ਕਿ ਉਹ ਜਦੋ ਵੀ ਚਾਹੁਣ ਕਿਸੇ ਵੀ ਮੁੱਦੇ ਤੇ ਉਨ•ਾਂ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਹਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਕ ਸਵਾਲ ਦੇ ਜਵਾਬ ਵਿੱਚ ਉਨ•ਾਂ ਕਿ ਪੰਜਾਬ ਦੇ ਲੋਕ ਅਮਨ ਪਸੰਦ ਹਨ ਅਤੇ ਉਨ•ਾਂ ਨੇ ਹਮੇਸ਼ਾਂ ਹੀ ਦੇਸ਼ ਵਿਰੋਧੀ ਸ਼ਕਤੀਆਂ ਦਾ ਡੱਟ ਕੇ ਮੁਕਾਬਲਾ ਕੀਤਾ। ਉਨ•ਾਂ ਕਿਹਾ ਕਿ ਪੰਜਾਬ ਦੇ ਲੋਕ ਇਨ•ਾਂ ਸ਼ਕਤੀਆਂ ਦੇ ਕਿਸੇ ਵੀ ਤਰ•ਾਂ ਦੇ ਬਹਿਕਾਵੇ ਵਿੱਚ ਨਹੀਂ ਆਉਣ ਵਾਲੇ। ਸੰਸਦ ਵਿੱਚ ਪੈਦਾ ਹੋਏ ਅੜਿਕੇ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ•ਾਂ ਕਿਹਾ ਕਿ ਸੰਸਦ ਦੇ ਮੈਂਬਰ ਬਹੁਤ ਸਿਆਣੇ ਹਨ ਅਤੇ ਉਹ ਸੰਸਦ ਨੂੰ ਚਲਾਉਣ ਦਾ ਰਾਹ ਆਪ ਹੀ ਕੱਢ ਲੈਣਗੇ। ਵਿਮੁਕਤੀ ਜਾਤੀਆਂ ਨੂੰ ਅਨੁਸੂਚਿਤ ਜਾਤੀਆਂ ਵਿੱਚ ਸ਼ਾਮਲ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ•ਾਂ ਕਿਹਾ ਕਿ ਉਨ•ਾਂ ਨੇ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ ਹੈ ਅਤੇ ਕੇਂਦਰ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋ ਪਹਿਲਾ ਜਲ ਸਪਲਾਈ ਅਤੇ ਸੈਨੀਟੇਸਨ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਡਿਪਲੋਮਾ ਇੰਜੀਨਅਰਾਂ ਨੂੰ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ•ਾਂ ਦੀਆਂ ਪਦ ਉਨਤੀਆਂ ਸਮੇਂ ਸਿਰ ਕੀਤੀਆਂ ਜਾਣਗੀਆਂ। ਉਨ•ਾਂ ਨੇ ਪਿੰਡਾਂ ਵਿੱਚ ਬਣਾਏ ਜਾਣ ਵਾਲੇ ਪਾਖ੍ਯਾਨਿਆਂ ਦਾ ਕੰਮ ਮਿਥੇ ਸਮੇਂ ਤੋਂ ਪਹਿਲਾ ਨਿਬੇੜਨ ਲਈ ਆਖਿਆ ਤਾਂ ਜੋ ਇਸ ਖੇਤਰ ਵਿੱਚ ਵੀ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਸਕੇ। ਇਸ ਦੌਰਾਨ ਮੈਂਬਰ ਲੋਕ ਸਭਾ ਮੈਂਬਰ ਪੋ ਚੰਦੂਮਾਜਰਾ ਨੇ ਧਰਤੀ ਹੇਠਲੇ ਪਾਣੀ ਦੇ ਹੋਰ ਹੇਠਾਂ ਜਾਣ ਤੇ ਡੁੰਘੀ ਚਿੰਤਾਂ ਪ੍ਰਗਟ ਕਰਦੇ ਹੋਏ ਇੰਜੀਨੀਅਰਾਂ ਨੂੰ ਪਾਣੀ ਦੀ ਸੰਭਾਲ ਲਈ ਹੋਰ ਰਾਹ ਲੱਭਣ ਦਾ ਸੱਦਾ ਦਿੱਤਾ ਤਾਂ ਜੋ ਇਸ ਵੱਡਮੁਲੇ ਕੁਦਰਤੀ ਸਰੋਤ ਨੂੰ ਬਚਾਇਆ ਜਾ ਸਕੇ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਸ੍ਰ: ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਕੈਬਨਿਟ ਮੰਤਰੀ ਸ੍ਰ: ਸੇਵਾ ਸਿੰਘ ਸੇਖਵਾਂ, ਸ੍ਰੀ ਅਮਰ ਸਿੰਘ ਰੰਧਾਵਾ ਅਤੇ ਸ੍ਰੀ ¦ਕਾਂ, ਬੰਗਲਾਂਦੇਸ਼, ਨੇਪਾਲ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਡਿਪਲੋਮਾ ਇੰਜੀਨੀਅਰਾਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਦਾ ਸਨਮਾਨ ਵੀ ਕੀਤਾ। ਇਸ ਮੌਕੇ ਸ੍ਰੀ ਸਤਨਾਮ ਸਿੰਘ ਧਨੋਆ ਨੇ ਆਏ ਮਹਿਮਾਨਾਂ ਅਤੇ ਖਾਸ ਤੋਰ ਤੇ ਮੁੱਖ ਮੰਤਰੀ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਅਤੇ ਮਹਿਕਮੇ ਵਿੱਚ ਨਿਭਾਈਆਂ ਸੇਵਾਵਾਂ ਨੂੰ ਯਾਦ ਕੀਤਾ। ਇਸ ਮੌਕੇ ਚੇਅਰਪਰਸ਼ਨ ਜ਼ਿਲ•ਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ, ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ, ਜ਼ਿਲ•ਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਜਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ ਜਥੇਦਾਰ ਅਮਰੀਕ ਸਿੰਘ ਮੋਹਾਲੀ, ਜ਼ਿਲ•ਾ ਪ੍ਰਧਾਨ ਸ਼ਹਿਰੀ ਸ੍ਰ: ਜੋਗਿੰਦਰ ਸਿੰਘ ਸਲੈਚ, ਸਾਬਕਾ ਪ੍ਰਧਾਨ ਸ੍ਰ: ਜਸਵੰਤ ਸਿੰਘ ਭੂੱਲਰ, ਕੋਂਸਲਰ ਸ੍ਰ: ਸੁਖਦੇਵ ਸਿੰਘ ਪਟਵਾਰੀ, ਚੀਫ ਇੰਜੀ: ਦਲਜੀਤ ਸਿੰਘ ਚੀਮਾ, ਇੰਜੀ: ਚਰਨਜੀਤ ਸਿੰਘ, ਸ੍ਰੀ ਹਰਵਿੰਦਰ ਸਿੰਘ ਹਰਪਾਲਪੁਰ, ਓ.ਐਸ.ਡੀ ਸ੍ਰੀ ਹਰਦੇਵ ਸਿੰਘ ਸਮੇਤ ਡਿਪਲੋਮਾ ਇੰਜੀਨੀਅਰ ਵੱਡੀ ਗਿਣਤੀ ਵਿੱਚ ਮੌਜੂਦ ਸਨ।