ਭਾਈ ਦਇਆ ਸਿੰਘ ਮੈਮੋਰੀਅਲ ਪਬਲਿਕ ਸਕੂਲ ਵਿੱਚ ਸਲਾਨਾ ਸਮਾਗਮ ਕਰਵਾਇਆ

0
1296

 

ਰਾਜਪੁਰਾ- (ਧਰਮਵੀਰ ਨਾਗਪਾਲ) ਰਾਜਪੁਰਾ ਦੇ ਭਾਈ ਦਇਆ ਸਿੰਘ ਮੈਮੋਰੀਅਲ ਪਬਲਿਕ ਸਕੂਲ ਵਿਖੇ ਸਕੂਲ ਡਾਇਰੈਟਰ ਦੀ ਅਗਵਾਈ ਵਿੱਚ ਸਲਾਨਾ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਬਾਬਾ ਗੁਰਦੇਵ ਸਿੰਘ ਬਨੂੜ ਵਾਲੇ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸਹਿਰੀ ਰਾਜਪੁਰਾ ਪ੍ਰਧਾਨ ਜਗਦੀਸ਼ ਜੱਗਾ ਵਿਸ਼ੇਸ ਤੋਰ ‘ਤੇ ਪਹੁੰਚੇ ।ਇਸ ਮੋਕੇ ਸਕੂਲੀ ਬੱਚਿਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਪ੍ਰੋਗ੍ਰਾਮ ਦੀ ਸੁਰੂਆਤ ਕੀਤੀ ਅਤੇ ਉਸ ਤੋਂ ਬਾਅਦ ਬੱਚਿਆਂ ਨੇ ਗਿੱਧਾ,ਭੰਗੜਾ,ਪੰਜਾਬੀ ਗੀਤਾਂ ਨਾਟਕ ਆਦਿ ਪੇਸ਼ ਕਰਕੇ ਸਾਰਿਆਂ ਦਾ ਮਨ ਮੋਹ ਲਿਆ ।ਇਸ ਮੋਕੇ ਸਕੂਲ ਦੇ ਡਾਇਰੈਕਟਰ ਭਰਪੂਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਗੁਰਬਾਣੀ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ।ਇਸ ਮੋਕੇ ਬਾਬਾ ਗੁਰਦੇਵ ਸਿੰਘ ਬਨੂੜ ਵਾਲੇ ਅਤੇ ਸਕੂਲੀ ਪ੍ਰਬੰਧਕ ਵਲੋਂ ਸ਼ਹਿਰੀ ਪ੍ਰਧਾਨ ਜਗਦੀਸ਼ ਜੱਗਾ ,ਕੋਸ਼ਲਰ ਜਗੀਰ ਸਿੰਘ ਫੋਕਲ ਪੁਆਇੰਟ,ਹਰਭਜਨ ਸਿੰਘ ਚੱਕ,ਤਰਲੋਚਨ ਸਿੰਘ ਲੰਬੜਦਾਰ, ਸੁਰਜੀਤ ਸਿੰਘ ਗੜ੍ਹੀ ਸਮੇਤ ਹੋਰਾਂ ਦਾ ਸਨਮਾਨ ਕੀਤਾ ਗਿਆ ।ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਅਧਿਆਪਕ,ਜਸਪ੍ਰੀਤ ਕੋਰ,ਹਰਪ੍ਰੀਤ ਸਿੰਘ ਅਮਰਜੀਤ ਸਿੰਘ,ਜਸਪ੍ਰੀਤ ਕੋਰ ਸਮੇਤ ਸਕੂਲ ਸਟਾਫ ਹਾਜਰ ਸੀ ।