ਭਾਖੜਾ ਨਹਿਰ ਤੱਕ ਹੋਵੇਗਾ ਵਾਤਾਵਰਣ ਪਾਰਕ ਦਾ ਪਾਸਾਰ, ਸਰਕਾਰ ਵੱਲੋਂ ਪਾਰਕ ਦੇ ਵਿਸਥਾਰ ਲਈ 50 ਲੱਖ ਦੀ ਰਾਸ਼ੀ ਪ੍ਰਵਾਨ: ਰੱਖੜਾ

0
1228

ਪਟਿਆਲਾ, 17 ਸਤੰਬਰ: (ਧਰਮਵੀਰ ਨਾਗਪਾਲ) ਪਟਿਆਲਾ ਸ਼ਹਿਰ ਦੀ ਖੂਬਸੂਰਤੀ ਵਿੱਚ ਹੋਰ ਵਾਧਾ ਕਰਕੇ ਇਸ ਨੂੰ ਸੈਰ ਸਪਾਟਾ ਦੇ ਮੁੱਖ ਕੇਂਦਰ ਵਜੋਂ ਵਿਕਸਤ ਕਰਨ ਲਈ ਸ਼ਹਿਰ ਦੇ ਕੇਂਦਰ ਬਿੰਦੂ ਵਾਤਾਵਰਣ ਪਾਰਕ ਦੇ ਪਾਸਾਰ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਵਣ ਵਿਭਾਗ ਦੇ ਉਚ ਅਧਿਕਾਰੀਆਂ, ਜ਼ਿਲ•ੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਾਤਾਵਰਣ ਪ੍ਰੇਮੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਸ. ਰੱਖੜਾ ਨੇ ਦੱਸਿਆ ਕਿ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਤੋਂ ਥਾਪਰ ਯੂਨੀਵਰਸਿਟੀ ਤੱਕ ਜਾਂਦੇ ਵਾਤਾਵਰਣ ਪਾਰਕ ਦੇ ਸੁੰਦਰੀਕਰਨ ਅਤੇ ਵਿਸਥਾਰ ਲਈ ਤਿਆਰ ਕੀਤੇ ਪ੍ਰੋਜੈਕਟ ਨੂੰ ਸਰਕਾਰ ਨੇ ਹਰੀ ਝੰਡੀ ਦਿਖਾ ਦਿੱਤੀ ਹੈ ਅਤੇ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਵਾਤਾਵਰਣ ਪਾਰਕ ਦੇ ਪਾਸਾਰ ਦੀ ਪ੍ਰਕਿਰਿਆ ਇਸੇ ਮਹੀਨੇ ਆਰੰਭ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।
ਸ. ਰੱਖੜਾ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਥਾਪਰ ਯੂਨੀਵਰਸਿਟੀ ਤੋਂ ਲੈ ਕੇ ਭਾਖੜਾ ਨਹਿਰ ਦੇ ਪੁਲ ਤੱਕ ਜਾਲੀ ਲਗਾਈ ਜਾਵੇਗੀ ਜਿਸ ਦੀ ¦ਬਾਈ ਕਰੀਬ ਸਵਾ ਦੋ ਕਿਲੋਮੀਟਰ ਹੈ ਅਤੇ ਰਕਬਾ ਕਰੀਬ 40 ਏਕੜ ਬਣਦਾ ਹੈ। ਉਨ•ਾਂ ਦੱਸਿਆ ਕਿ ਅਧਿਕਾਰੀਆਂ ਨੂੰ ਤਾਰ ਲਗਾਉਣ ਦਾ ਕਾਰਜ ਫੌਰੀ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਦੂਜੇ ਪੜਾਅ ਤਹਿਤ ਵਾਤਾਵਰਣ ਪਾਰਕ ਦੇ ਸੁੰਦਰੀਕਰਨ ਦੀ ਬਾਕੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਸੈਰ ਸਪਾਟਾ ਨਿਗਮ ਪੰਜਾਬ ਦੇ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ ਨੇ ਕਿਹਾ ਕਿ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਸਦਕਾ ਇਹ ਪ੍ਰੋਜੈਕਟ ਪ੍ਰਵਾਨ ਹੋ ਸਕਿਆ ਹੈ। ਮੀਟਿੰਗ ਦੌਰਾਨ ਮੁੱਖ ਵਣਪਾਲ ਪੰਜਾਬ ਸ਼੍ਰੀ ਕੁਲਦੀਪ ਸ਼ਰਮਾ, ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ, ਵਣਪਾਲ ਪਟਿਆਲਾ ਸ਼੍ਰੀਮਤੀ ਸ਼¦ਿਦਰ ਕੌਰ, ਐਸ.ਡੀ.ਐਮ ਸ. ਗੁਰਪਾਲ ਸਿੰਘ ਚਹਿਲ, ਫਰੈਂਡਜ਼ ਫਾਰ ਇਨਵਾਇਰਮੈਂਟ ਪਾਰਕ ਸੁਸਾਇਟੀ ਦੇ ਪ੍ਰਧਾਨ ਸ. ਨਿਰਮਲ ਸਿੰਘ ਕਾਹਲੋਂ, ਸਾਬਕਾ ਵਣ ਮੰਡਲ ਅਫਸਰ ਸ. ਕਰਮਜੀਤ ਸਿੰਘ ਜਟਾਣਾ, ਸਾਬਕਾ ਏ.ਆਈ.ਜੀ ਸ਼੍ਰੀ ਗੁਰਦੀਪ ਸਿੰਘ ਜਨਰਲ ਸਕੱਤਰ ਸ. ਜਸਪਾਲ ਸਿੰਘ ਢਿੱਲੋਂ, ਓ.ਐਸ.ਡੀ ਟੂ ਸ. ਰੱਖੜਾ ਸ਼੍ਰੀ ਰਵੀ ਆਹਲੂਵਾਲੀਆ ਸਮੇਤ ਵਣ ਵਿਭਾਗ ਦੇ ਹੋਰ ਅਧਿਕਾਰੀ ਤੇ ਵਾਤਾਵਰਣ ਪ੍ਰੇਮੀ ਵੀ ਹਾਜ਼ਰ ਸਨ।