ਭਾਰਤ ਵਿਕਾਸ ਪਰਿਸ਼ਦ ਵਲੋਂ ਕਰਾਏ ਗਏ ਗਰੁਪ ਸਾਂਗ ਪ੍ਰਤੀਯੌਗਿਤਾ ਵਿੱਚ ਸਕਾਲਰ ਸਕੂਲ ਨੇ ਬਾਜੀ ਮਾਰੀ

0
1318

ਰਾਜਪੁਰਾ (ਧਰਮਵੀਰ ਨਾਗਪਾਲ) ਭਾਰਤ ਵਿਕਾਸ ਪਰਿਸ਼ਦ ਵਲੋਂ ਐਤਵਾਰ ਨੂੰ ਸਥਾਨਕ ਲਛਮੀ ਪੈਲੇਸ ਵਿੱਚ ਗਰੁਪ ਸਾਂਗ ਪ੍ਰਤੀਯੋਗਿਤਾ ਦਾ ਅਯੌਜਨ ਕਰਵਾਇਆ ਗਿਆ ਜਿਸ ਵਿੱਚ 8 ਸਕੂਲਾ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਤੇ ਅਧਾਰਿਤ ਸੰਸਕ੍ਰਿਤ ਅਤੇ ਹਿੰਦੀ ਭਾਸ਼ਾ ਵਿੱਚ ਸਾਂਝੇ ਗੀਤ ਬੋਲ ਕੇ ਸਭਨਾ ਨੂੰ ਹੈਰਾਨ ਕਰ ਦਿੱਤਾ।ਇਸ ਪ੍ਰਤੀਯੋਗਿਤਾ ਵਿੱਚ ਸਕਾਲਰਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੰਸਕ੍ਰਿਤ ਅਤੇ ਹਿੰਦੀ ਗੀਤਾ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸਾਬਕਾ ਮੰਤਰੀ ਪੰਜਾਬ ਰਾਜ ਖੁਰਾਨਾ, ਸਕਾਲਰਜ ਸਕੂਲ ਦੇ ਚੇਅਰਮੈਨ ਤਰਸ਼ੇਮ ਜੋਸ਼ੀ ਅਤੇ ਵਿਸ਼ੇਸ ਮਹਿਮਾਨ ਸ੍ਰੀ ਦੁਰਗਾ ਮੰਦਰ ਸਭਾ ਰਾਜਪੁਰਾ ਟਾਉਨ ਦੇ ਪ੍ਰਧਾਨ ਸੰਜੀਵ ਕਮਲ, ਨਗਰ ਕੌਂਸਲ ਦੇ ਫ੍ਰਧਾਨ ਪ੍ਰਵੀਨ ਛਾਬੜਾ ਨੇ ਸ਼ਮਾ ਰੋਸ਼ਨ ਕਰਕੇ ਪ੍ਰਤੀਯੋਗਿਤਾ ਸ਼ੁਰੂ ਕਰਵਾਈ।ਇਸ ਪ੍ਰਤੀਯੋਗਿਤਾ ਦੌਰਾਨਸਕੂਲ ਦੇ ਵਿਦਿਆਰਥੀਆਂ ਵਲੋਂ ਭਾਵਿਪ ਵਲੋਂ ਜਾਰੀ ਕੀਤੀ ਗਈ ਕਿਤਾਬ ਵਿਚੋਂ ਅਲਗ ਅਲਗ ਵੇਸ਼ਭੂਸ਼ਾ ਵਿੱਚ ਗਰੁਪ ਸਾਂਗ ਬੋਲ ਕੇ ਸਭਨਾ ਨੂੰ ਹੈਰਾਨ ਕਰ ਦਿਤਾ। ਇਸ ਪ੍ਰਤੀਯੌਗਿਤਾ ਵਿੱਚ ਸਿਮਰਪ੍ਰੀਤ ਕੌਰ, ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਆਪਣੀ ਕਲਾ ਦੇ ਜੌਹਰ ਦਿਖਾ ਕੇ ਸਭਨਾ ਦਾ ਮਨ ਮੋਹ ਲਿਆ। ਸਮਾਰੋਹ ਦੌਰਾਨ ਤਰਸ਼ੇਮ ਜੋਸ਼ੀ ਨੇ ਕਿਹਾ ਕਿ ਗਰੁਪ ਸਾਂਗ ਪ੍ਰਤੀਯੌਗਤਾ ਬਚਿਆ ਂਨੂੰ ਅਗੇ ਵਧਣ ਦੀ ਪ੍ਰੇਰਣਾ ਦਿੰਦੀ ਹੈ ਇਸ ਲਈ ਵਿਦਿਆਰਥੀਆਂ ਨੂੰ ਇਹੋ ਜਿਹੇ ਪ੍ਰੋਗਰਾਮਾ ਵਿੱਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਉਹਨਾਂ ਕਿਹਾ ਕਿ ਸਕੂਲਾ ਵਿੱਚ ਵਿਦਿਆਰਥੀਆਂ ਨੂੰ ਸਿਰਫ ਸਿਖਿਆ ਦੇ ਕੇ ਅਗੇ ਨਹੀਂ ਵਧਾਇਆ ਜਾ ਸਕਦਾ ਬਲਕਿ ਉਹਨਾਂ ਦੇ ਮਨ ਬੁੱਧੀ ਅਤੇ ਸਰੀਰਕ ਤੌਰ ਤੇ ਵਿਕਾਸ ਕਰਨਾ ਬਹੁਤ ਜਰੂਰੀ ਹੈ ਜਿਸ ਨਾਲ ਵਿਦਿਆਰਥੀ ਦਾ ਭਵਿਖ ਉਜਵਲ ਹੋ ਸਕਦਾ ਹੈ।ਇਸ ਸਮੇਂ ਸਟੇਜ ਦੀ ਸੇਵਾ ਨਿਭਾ ਰਹੇ ਭਵਿਖ ਦੇ ਪ੍ਰਧਾਨ ਕਮਲ ਵਰਮਾ ਨੇ ਜਜਾ ਵਲੋਂ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੰਸਕ੍ਰਿਤ ਗੀਤ ਵਿੱਚ ਸਕਾਲਰਜ ਪਬਲਿਕ ਸਕੂਲ ਪਹਿਲੇ ਸਥਾਨ ਤੇ,ਪਟੇਲ ਪਬਲਿਕ ਸਕੂਲ ਦੂਜੇ ਸਥਾਨ ਤੇ ਅਤੇ ਸੀ ਐਮ ਮਾਡਲ ਸਕੂਲ ਨੇ ਤੀਜਾ ਸਥਾਨ, ਹਿੰਦੀ ਗੀਤ ਪ੍ਰਤੀਯੋਗਤਾ ਵਿੱਚ ਸਕਾਲਰ ਪਬਲਿਕ ਸਕੂਲ ਨੂੰ ਪਹਿਲਾ ਸਥਾਨ, ਮੁਕਤ ਪਬਲਿਕ ਸਕੂਲ ਅਤੇ ਪਟੇਲ ਪਬਲਿਕ ਸਕੂਲ ਨੂੰ ਦੂਜਾ ਅਤੇ ਸੀ ਐਮ ਪਬਲਿਕ ਸਕੂਲ ਨੂੰ ਤੀਜਾ ਸਥਾਨ ਹਾਸਲ ਕੀਤਾ ਹੈ ਤੇ ਇਹਨਾਂ ਨੂੰ ਭਾਰਤ ਵਿਕਾਸ ਪ੍ਰਸ਼ਿਦ ਵਲੋਂ ਯਾਦਗਾਰੀ ਚਿੰਨ ਅਤੇ ਸਰਟੀਫੀਕੇਟ ਦੇ ਨਾਲ ਵਧਾਈਆਂ ਵੀ ਦਿਤੀਆ ਗਈਆ। ਇਸ ਮੌਕੇ ਪਟੇਲ ਮੇਮੋਰੀਅਨ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਅਸ਼ਵਨੀ ਕੁਮਾਰ, ਸਕਾਲਰਜ ਪਬਲਿਕ ਸਕੂਲ ਦੀ ਪ੍ਰਿੰਸੀਪਲ ਸੁਦੇਸ਼ ਜੋਸ਼ੀ, ਰਿਸ਼ੀ ਮਾਡਲ ਸਕੂਲ ਦੀ ਪਿੰ੍ਰਸੀਪਲ ਸ਼ਸ਼ੀ ਉਤਰੇਜਾ, ਭਾਜਪਾ ਮੰਡਲ ਦੇ ਪ੍ਰਧਾਨ ਸ਼ਾਂਤੀ ਸਪਰਾ, ਸ਼੍ਰੌਅਦ ਦੇ ਜਨਰਲ ਸੈਕਟਰੀ ਜਸਵਿੰਦਰ ਸਿੰਘ ਆਹਲੂਵਾਲੀਆਂ, ਸਮਾਜ ਸੇਵੀ ਕੰਵਲ ਨੈਨ, ਵਿਜਯ ਮੈਨਰੋ, ਹਰੀਸ਼ ਸਚਦੇਵਾ, ਮਹਿੰਦਰ ਅਰੋੜਾ, ਸੂਭਾਸ਼ ਸੇਠੀ, ਐਮ ਐਲ ਖਿੰਦੀ, ਡੀ ਐਸ ਵਾਲੀਆ, ਸ਼ੁਭਾਸ਼ ਪਾਸ਼ੀ, ਐਮਐਲ ਆਜਾਦ, ਬੀ ਐਸ ਵੋਹਰਾ, ਵੀ ਕੇ ਸੇਤੀਆਂ, ਹਰਬੰਸ਼ ਸਿੰਘ ਅਹੂਜਾ, ਫਕੀਰ ਚੰਦ, ਸੰਜੇ ਅਹੂਜਾ ਆਦਿ ਦੇ ਇਲਾਵਾ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਦੇ ਚੇਅਰਮੈਨ ਬੰਸੀ ਲਾਲ ਧਵਨ ਅਤੇ ਹੋਰ ਪਤਵੰਤੇ ਸਜੱਣ ਹਾਜਰ ਸਨ।ਇਸ ਪ੍ਰਤੀਯੋਗਿਤਾ ਵਿੱਚ ਮੀਡੀਆ ਨਾਲ ਸੰਬਧਿਤ ਨੁਮਾਇੰਦਿਆ ਤੇ ਨਾਵਾਨਿਗਾਰਾ ਨੂੰ ਵੀ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸ਼੍ਰੀ ਬੰਸ਼ੀ ਧਵਨ ਨੇ ਭਾਰਤ ਵਿਕਾਸ ਪਰਿਸ਼ਦ ਦੇ ਚੇਅਰਮੈਨ ਸੁਦੇਸ਼ ਤਨੇਜਾ ਅਤੇ ਸਮੂਹ ਮੈਂਬਰਾਂ ਦਾ ਤਹਿਦਿਲੋ ਧੰਨਵਾਦ ਕੀਤਾ ਹੈ।